ਖੰਨਾ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 1 ਨੂੰ ਕੀਤਾ ਗ੍ਰਿਫਤਾਰ
ਖੰਨਾ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 1 ਨੂੰ ਕੀਤਾ ਗ੍ਰਿਫਤਾਰ,ਖੰਨਾ: ਖੰਨਾ ਪੁਲਿਸ ਨੇ 1 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਇਕ ਨੂੰ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਨੇ ਲਿਬੜਾ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਕ ਵਿਅਕਤੀ ਪਿੱਠ 'ਤੇ ਬੈਗ ਰੱਖ ਕੇ ਆ ਰਿਹਾ ਸੀ ਤਾਂ ਉਹ ਨਾਕਾ ਦੇਖ ਕੇ ਵਾਪਸ ਜਾਣ ਲੱਗਾ।
ਇਸ ਦੌਰਾਨ ਸ਼ੱਕ ਹੋਣ 'ਤੇ ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਕਰੀਬ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਈ।
ਹੋਰ ਪੜ੍ਹੋ:ਰਾਏਕੋਟ :ਐਬੂਲੈਂਸ ਅਤੇ ਟੈਪੂ ਦਰਮਿਆਨ ਹੋਈ ਭਿਆਨਿਕ ਟੱਕਰ ,ਇੱਕ ਵਿਅਕਤੀ ਦੀ ਮੌਤ , ਦੋ ਜ਼ਖ਼ਮੀ
ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਵਰਿੰਦਰ ਸਿੰਘ ਪੁੱਤਰ ਮਹਿੰਦਰ ਪਾਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
-PTC News