Wed, Apr 2, 2025
Whatsapp

ਥਾਣੇ ਤੋਂ ਮਹਿਜ਼ 100 ਮੀਟਰ ਦੀਦੂਰੀ 'ਤੇ ਲਿਖੇ ਖਾਲਿਸਤਾਨ ਦੇ ਨਾਅਰੇ ਪਰ ਪੁਲਿਸ ਬੇ-ਖ਼ਬਰ

Reported by:  PTC News Desk  Edited by:  Jagroop Kaur -- October 07th 2020 08:35 PM
ਥਾਣੇ ਤੋਂ ਮਹਿਜ਼ 100 ਮੀਟਰ ਦੀਦੂਰੀ 'ਤੇ ਲਿਖੇ ਖਾਲਿਸਤਾਨ ਦੇ ਨਾਅਰੇ ਪਰ ਪੁਲਿਸ ਬੇ-ਖ਼ਬਰ

ਥਾਣੇ ਤੋਂ ਮਹਿਜ਼ 100 ਮੀਟਰ ਦੀਦੂਰੀ 'ਤੇ ਲਿਖੇ ਖਾਲਿਸਤਾਨ ਦੇ ਨਾਅਰੇ ਪਰ ਪੁਲਿਸ ਬੇ-ਖ਼ਬਰ

ਨਵਾਂਸ਼ਹਿਰ : ਬੰਗਾ ਸ਼ਹਿਰ ਦੇ ਕੋਲ ਪਿੰਡ ਮਜਾਰੀ ਨੇੜੇ ਨੈਸ਼ਨਲ ਹਾਈਵੇਅ 'ਤੇ ਲੱਗੇ ਸਾਈਨ ਬੋਰਡ 'ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਖ਼ਾਲਿਸਤਾਨੀ ਨਾਅਰੇ ਲਿਖੇ ਗਏ। ਖ਼ਾਲਿਸਤਾਨੀ ਨਾਅਰਿਆਂ ਨੂੰ ਵੇਖ ਲੋਕਾਂ ਦਾ ਕਾਫ਼ੀ ਦਹਿਸ਼ਤ ਦਾ ਮਾਹੌਲ ਪਾਇਆ ਗਿਆ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਤੁਰੰਤ ਇਨ੍ਹਾਂ ਨਾਅਰਿਆਂ ਨੂੰ ਮਿਟਾਇਆ ਅਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ 'ਤੇ ਇਹ ਨਾਅਰੇ ਲਿਖੇ ਗਏ, ਉਥੋ 100 ਮੀਟਰ ਦੀ ਦੂਰੀ 'ਤੇ ਬੰਗਾ ਸਦਰ ਥਾਣਾ ਵੀ ਹੈ । ਪਰ ਬਾਵਜੂਦ ਇਸ ਦੇ ਇਹ ਘਟਨਾ ਵਾਪਰਨਾ ਕੀਤੇ ਨਾ ਕੀਤੇ ਕਾਨੂੰਨੀ ਪ੍ਰਕਿਰਿਆ 'ਤੇ ਵੀ ਸਵਾਲੀਆ ਨਿਸ਼ਾਨ ਹੈ। PunjabKesari ਇਸ ਸਬੰਧੀ ਬੰਗਾ ਡਿਵੀਜ਼ਨ ਦੇ ਡੀ. ਐੱਸ. ਪੀ. ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੰਗਾ ਸ਼ਹਿਰ ਦੇ ਮੁੱਖ ਹਾਈਵੇਅ ਮਾਰਗ ਪਿੰਡ ਮਜਾਰੀ ਕੋਲ 7-8 ਜਗ੍ਹਾ 'ਤੇ ਖਾਲਿਸਤਾਨ-2020 ਦੇ ਨਾਅਰੇ ਲਿਖੇ ਗਏ ਹਨ, ਜਿਨ੍ਹਾਂ ਦੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।PunjabKesari ਇਸ ਤੋਂ ਇਲਾਵਾ ਇਸ ਇਲਾਕੇ 'ਚ ਪਿਛਲੇ ਸਮੇਂ ਦੌਰਾਨ ਇਸ ਲਹਿਰ ਨਾਲ ਜੁੜੇ ਲੋਕਾਂ ਜਿਨ੍ਹਾਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਉਨ੍ਹਾਂ ਦੀ ਭਾਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਖ਼ਾਲਿਸਤਾਨ ਨਾਅਰੇ ਲਿਖੇ ਜਾਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹਨWorld Punjabiਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਖ਼ਾਲਿਸਤਾਨੀ ਸਬੰਧੀ ਨਾਅਰੇ ਅਤੇ ਸਲੋਗਨ ਲਿਖੇ ਹੋਏ ਮਿਲ ਚੁੱਕੇ ਹਨ। ਇਸ ਦੇ ਇਲਾਵਾ ਮੋਗਾ ਅਤੇ ਪਟਿਆਲਾ 'ਚ ਹਾਲ ਹੀ 'ਚ ਖ਼ਾਲਿਸਤਾਨੀ ਝੰਡੇ ਵੀ ਲਹਿਰਾਏ ਹੋਏ ਮਿਲੇ ਸਨ।  


Top News view more...

Latest News view more...

PTC NETWORK