Thu, Nov 14, 2024
Whatsapp

ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇ

Reported by:  PTC News Desk  Edited by:  Ravinder Singh -- July 04th 2022 06:13 PM -- Updated: July 04th 2022 06:15 PM
ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇ

ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇ

ਗੁਰਦਾਸਪੁਰ : ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 'ਚ ਖਾਲਿਸਤਾਨੀ ਪੋਸਟਰ ਲਗਾਏ ਗਏ ਹਨ। ਬੱਸ ਅੱਡੇ ਅਤੇ ਐਸਡੀਐਮ ਦਫ਼ਤਰ ਵਿੱਚ ਲੱਗੇ ਇਨ੍ਹਾਂ ਪੋਸਟਰਾਂ ਵਿੱਚ ਖਾਲਿਸਤਾਨ ਜ਼ਿੰਦਾਬਾਦ ਅਤੇ ਹਿੰਦੁਸਤਾਨ ਮੁਰਦਾਬਾਦ ਲਿਖੇ ਹੋਏ ਸਨ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੁਰੰਤ ਮੌਕੇ ਉਤੇ ਪੁੱਜ ਗਈ। ਪੁਲਿਸ ਨੇ ਤੁਰੰਤ ਨਾਅਰਿਆਂ ਨੂੰ ਮਿਟਾ ਦਿੱਤਾ। ਇਹ ਪੋਸਟਰ ਹੱਥੀ ਲਿਖੇ ਹੋਏ ਸਨ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਖਿਲਾਫ਼ ਮੁਰਦਾਬਾਦ ਲਿਖਿਆ ਗਿਆ ਹੈ। ਹੁਣ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਿਰਫ਼ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਹੀ ਲਗਾਏ ਜਾਂਦੇ ਰਹੇ ਹਨ। ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇਜਿਥੇ ਇਹ ਪੋਸਟਰ ਲਗਾਏ ਗਏ ਹਨ ਇਹ ਡੇਰਾ ਬਾਬਾ ਨਾਨਕ ਦਾ ਸਰਹੱਦੀ ਇਲਾਕਾ ਹੈ। ਜਿਸ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇੱਥੋਂ ਪਾਕਿਸਤਾਨ ਲਈ ਇੱਕ ਗਲਿਆਰਾ ਵੀ ਹੈ। ਅਜਿਹੇ 'ਚ ਪੁਲਿਸ ਵਿੱਚ ਹੜਕੰਪ ਮਚ ਗਿਆ ਹੈ। ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇਪੁਲਿਸ ਨੇ ਹੁਣ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿੱਥੇ ਪੋਸਟਰ ਲੱਗੇ ਹੋਏ ਹਨ ਪੁਲਿਸ ਉਥੋਂ ਆਉਣ-ਜਾਣ ਵਾਲੇ ਰਸਤਿਆਂ ਦੇ ਸੀਸੀਟੀਵੀ ਚੈੱਕ ਕਰ ਰਹੀ ਹੈ ਤਾਂ ਜੋ ਉਥੋਂ ਕੋਈ ਸੁਰਾਗ ਮਿਲ ਸਕੇ। ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਲੋਕਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇਇਸ ਤੋਂ ਪਹਿਲਾਂ ਵੀ ਫਰੀਦਕੋਟ ਵਿੱਚ ਦੋ ਵਾਰ ਖਾਲਿਸਤਾਨੀ ਪੋਸਟਰ ਲਗਾਏ ਜਾ ਚੁੱਕੇ ਹਨ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਡੀਆਰਐਮ ਦਫ਼ਤਰ ਦੇ ਬਾਹਰ ਪੋਸਟਰ ਲਗਾਏ ਗਏ। ਫਿਰ ਸੰਗਰੂਰ ਵਿੱਚ 2 ਥਾਵਾਂ ਉਤੇ ਪੋਸਟਰ ਲਾਏ ਗਏ। ਇਸ ਤੋਂ ਬਾਅਦ ਸਿੱਖ ਫਾਰ ਜਸਟਿਸ ਦੀ ਸਾਜ਼ਿਸ਼ ਸਾਹਮਣੇ ਆ ਗਈ। ਬੀਤੇ ਦਿਨੀਂ ਜਲੰਧਰ ਪੀਏਪੀ ਦੀ ਕੰਧ ਉਤੇ ਖਾਲਿਸਤਾਨ ਦੇ ਨਾਅਰੇ ਲਿਖ ਦਿੱਤੇ ਗਏ ਸਨ। ਇਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਉਂਦਿਆਂ ਪੁਲਿਸ ਨੇ ਇਨ੍ਹਾਂ ਨਾਅਰਿਆਂ ਉਤੇ ਪੇਂਟ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਸੀ। ਇਹ ਵੀ ਪੜ੍ਹੋ : ਪੰਜਾਬ ਨੂੰ ਮਿਲੇ ਨਵੇਂ ਪੰਜ ਮੰਤਰੀ, ਰਾਜਪਾਲ ਬਨਵਾਰੀ ਲਾਲ ਨੇ ਹਲਫ ਦਿਵਾਇਆ


Top News view more...

Latest News view more...

PTC NETWORK