ਕੇਜਰੀਵਾਲ ਹੈ ਮੁਨੀਮ, ਪੈਸੇ ਲੈ ਕੇ ਵੰਡ ਰਿਹਾ ਟਿਕਟਾਂ : ਸ਼ਾਜ਼ੀਆ ਇਲਮੀ
ਚੰਡੀਗੜ੍ਹ : ਭਾਜਪਾ ਦੇ ਕੌਮੀ ਬੁਲਾਰਾ ਸ਼ਾਜੀਆ ਇਲਮੀ ਨੇ ਕਿਹਾ ਕਿ ਜਿਹੜਾ ਵਿਅਕਤੀ ਅੰਨਾ ਹਜ਼ਾਰੇ ਦੀ ਪਿੱਠ 'ਚ ਛੁਰਾ ਮਾਰ ਸਕਦਾ ਹੈ ਤੁਸੀਂ ਸੋਚੋ ਉਹ ਭਗਵੰਤ ਮਾਨ ਨਾਲ ਕੀ ਕਰੇਗਾ। ਪ੍ਰੈਸ ਵਾਰਤਾ ਦੌਰਾਨ ਭਾਜਪਾ ਆਗੂ ਸ਼ਾਜੀਆ ਇਲਮੀ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਉਹ ਐਕਸੀਡੈਂਟਲ ਰਾਜਨੀਤਕ ਲੀਡਰ ਹਨ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਅੰਦੋਲਨ ਤੋਂ ਉਹ ਕੇਜਰੀਵਾਲ ਨੂੰ ਭਰਾ ਮੰਨਦੀ ਸੀ। ਉਸ ਨੇ ਕਿਹਾ ਕਿ ਉਹ ਉਦੋਂ ਤੋਂ ਅੰਦੋਲਨ ਵਿੱਚ ਸੀ ਜਦੋਂ ਸੰਜੇ ਸਿੰਘ ਵਰਗੇ ਲੋਕ ਨਹੀਂ ਵਿਖਾਈ ਦਿੰਦੇ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਬਣਾਉਣ ਤੋਂ ਬਾਅਦ ਸਾਹਮਣੇ ਆਏ। ਸ਼ਾਜੀਆ ਇਲਮੀ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਵੰਡ ਉੱਤੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਵੇਂ ਟਿਕਟਾਂ ਵੇਚੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਬਾਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਕੇਜਰੀਵਾਲ ਹੈ ਜਿਸ ਨੂੰ ਨਾ ਤਾਂ ਸੁਰੱਖਿਆ ਚਾਹੀਦੀ ਸੀ ਅਤੇ ਨਾ ਬੰਗਲਾ ਚਾਹੀਦਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪਰ ਹੁਣ ਸਭ ਕੁੱਝ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਿਸੇ ਦਾ ਵੀ ਨਹੀਂ ਬਣਿਆ ਹੈ, ਜਿਸ ਨੇ ਸਾਰਿਆਂ ਨੂੰ ਠੱਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੀ ਉਨ੍ਹਾਂ ਦੇ ਸਾਥੀ ਰਹੇ ਹਨ ਪਰ ਉਨ੍ਹਾਂ ਬਾਰੇ ਕੁੱਝ ਨਹੀਂ ਕਹਿਣਾ ਚਾਹੁੰਦੇ। ਹਾਲਾਂਕਿ ਉਨ੍ਹਾਂ ਕੇਜਰੀਵਾਲ 'ਤੇ ਹਮਲਾ ਕਰਦਿਆਂ ਕਿਹਾ ਕਿ ਜਿਹੜਾ ਵਿਅਕਤੀ ਅੰਨਾ ਹਜ਼ਾਰ ਦੀ ਪਿੱਠ 'ਚ ਛੁਰਾ ਮਾਰ ਸਕਦਾ ਹੈ। ਉਹ ਭਗਵੰਤ ਮਾਨ ਨਾਲ ਕੀ ਕਰੇਗਾ, ਤੁਸੀ ਸੋਚ ਸਕਦੇ ਹੋ। ਇਹ ਵੀ ਪੜ੍ਹੋ:ਚੋਣ ਪ੍ਰਚਾਰ ਕਰਨ ਗਏ ਚਰਨਜੀਤ ਚੰਨੀ ਨੂੰ ਕਿਸਾਨਾਂ ਨੇ ਘੇਰਿਆ -PTC News