Tue, May 6, 2025
Whatsapp

ਚੋਣ ਕਮਿਸ਼ਨ ਨਾਲ ਧੋਖਾ ਕਰਦੇ ਫੜੇ ਗਏ ਕੇਜਰੀਵਾਲ; ਦੋ ਸਾਲ ਦੀ ਹੋ ਸਕਦੀ ਹੈ ਕੈਦ

Reported by:  PTC News Desk  Edited by:  Jasmeet Singh -- February 12th 2022 07:00 PM
ਚੋਣ ਕਮਿਸ਼ਨ ਨਾਲ ਧੋਖਾ ਕਰਦੇ ਫੜੇ ਗਏ ਕੇਜਰੀਵਾਲ; ਦੋ ਸਾਲ ਦੀ ਹੋ ਸਕਦੀ ਹੈ ਕੈਦ

ਚੋਣ ਕਮਿਸ਼ਨ ਨਾਲ ਧੋਖਾ ਕਰਦੇ ਫੜੇ ਗਏ ਕੇਜਰੀਵਾਲ; ਦੋ ਸਾਲ ਦੀ ਹੋ ਸਕਦੀ ਹੈ ਕੈਦ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮੀ ਆਦਮੀ ਪਾਰਟੀ ਨੂੰ ਚੋਣ ਕਮਿਸ਼ਨ ਆਪ ਅਯੋਗ ਕਰਾਰ ਦੇ ਕੇ ਇਸਦੀ ਮਾਨਤਾ ਖਤਮ ਕਰ ਸਕਦਾ ਹੈ ਕਿਉਂਕਿ ਇਸਨੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਵੋਟਰਾਂ ਨੂੰ ਅਪੀਲ ਕਰਨ ਦੇ ਮਾਮਲੇ ਵਿਚ ਕਮਿਸ਼ਨ ਨਾਲ ਹੀ ਧੋਖਾ ਕੀਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਲੋਕ ਪ੍ਰਤੀਨਿਧ ਐਕਟ ਦੀ ਧਾਰਾ 123 ਤਹਿਤ ਆਮ ਆਦਮੀ ਪਾਰਟੀ ਅਤੇ ਇਸਦੇ ਸਾਰੇ ਉਮੀਦਵਾਰ ਨਾ ਸਿਰਫ ਅਯੋਗ ਠਹਿਰਾਏ ਜਾ ਸਕਦੇ ਹਨ ਬਲਕਿ ਇਹਨਾਂ ਦੇ ਚੋਣ ਲੜਨ ’ਤੇ ਛੇ ਸਾਲ ਲਈ ਪਾਬੰਦੀ ਵੀ ਲੱਗ ਸਕਦੀ ਹੈ ਕਿਉਂਕਿ ਇਹਨਾਂ ਦੇ ਭ੍ਰਿਸ਼ਟ ਚੋਣ ਕੁਤਾਹੀਆਂ ਕਰਨ ਦਾ ਸਬੂਤ ਆਮ ਚੋਣ ਕਮਿਸ਼ਨ ਨੂੰ ਮਿਲ ਗਿਆ ਹੈ। Punjab elections 2022: Harcharan Bains hits out <a href=Arvind Kejriwal over Delhi model" width="750" height="390" /> ਇਹ ਵੀ ਪੜ੍ਹੋ: ਐੱਸਐੱਸਐੱਮ ਨੇ ਕੇਜਰੀਵਾਲ ਨੂੰ ਕਰਾਰਿਆ 'ਛੋਟਾ ਮੋਦੀ'; 'ਆਪ' ਦੀ ਕਾਰਪੋਰੇਟ ਘਰਾਣਿਆਂ ਨਾਲ ਸਾਂਝੀਵਾਲਤਾ ਨੂੰ ਕੀਤਾ ਬੇਨਕਾਬ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਅਕਾਲੀ ਵੋਟਰਾਂ ਨੂੰ ਕੇਜਰੀਵਾਲ ਦੀ ਅਪੀਲ ਤੁਰੰਤ ਬੰਦ ਕਰੇ। ਚੋਣ ਕਮਿਸ਼ਨ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਜੋ ਅਪੀਲ ਅਕਾਲੀ ਸਮਰਥਕਾਂ ਨੂੰ ਕੀਤੀ ਹੈ, ਉਹ ਅਸਲ ਵਿਚ ਕਮਿਸ਼ਨ ਕੋਲ ਪ੍ਰਵਾਨਗੀ ਲਈ ਨਹੀਂ ਭੇਜੀ ਤੇ ਜੋ ਪ੍ਰਵਾਨਗੀ ਲਈ ਭੇਜੀ ਹੈ, ਉਹ ਅਸਲ ਅਪੀਲ ਨਾਲੋਂ ਵੱਖਰੀ ਹੈ। ਇਹ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠੇ ਇਕ ਵਿਅਕਤੀ ਵੱਲੋਂ ਬਹੁਤ ਹੀ ਬੇਹੂਦਾ ਕਾਰਵਾਈ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਇਹ ਗੱਲ ਹੁਣ ਪੁਖ਼ਤਾ ਤੌਰ ’ਤੇ ਸਾਬਤ ਹੋ ਗਈ ਹੈ ਕਿ ਕੇਜਰੀਵਾਲ ਧੋਖਾ ਦੇਣ ਦੇ ਮਾਹਿਰ ਹਨ ਅਤੇ ਉਹ ਹਰ ਮਾਮਲੇ ’ਤੇ ਝੁਠ ਬੋਲਣ ਲਈ ਕਿਸੇ ਵੀ ਪੱਧਰ ਤੱਕ ਡਿੱਗ ਸਕਦੇ ਹਨ। ਉਹਨਾਂ ਕਿਹਾ ਕਿ ਇਹ ਧੋਖਾ ਆਪਣੇ ਆਪ ਵਿਚ ਹੀ ਬਹੁਤ ਹੈਰਾਨੀ ਵਾਲਾ ਹੈ ਕਿਉਂਕਿ ਇਹ ਨਾ ਸਿਰਫ ਚੋਣ ਕਮਿਸ਼ਨ ਨਾਲ ਬਲਕਿ ਨਾਲ ਹੀ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਚੰਗੇ ਭਾਗਾਂ ਨੂੰ ਹੁਣ ਇਹ ਜੱਗ ਜਾਹਰ ਹੋ ਗਿਆ ਹੈ ਕਿ ਕੇਜਰੀਵਾਲ ਧੋਖਾ ਦੇਣ ਅਤੇ ਕਥਨੀ ਤੇ ਕਰਨੀ ਦੇ ਵੱਡੇ ਫਰਕ ਵਾਲੇ ਆਗੂ ਹਨ। ਇਸਦੇ ਸਬੂਤ ਖੁਦ ਚੋਣ ਕਮਿਸ਼ਨ ਨੇ ਸਾਹਮਣੇ ਲਿਆਂਦੇ ਹਨ। Punjab elections 2022: Harcharan Bains hits out Arvind Kejriwal over Delhi model ਇਸ ਕੇਸ ਦੀ ਕਾਨੁੰਨੀ ਪੈਰਵੀ ਕਰਦਿਆਂ ਬੈਂਸ ਨੇ ਕਿਹਾ ਕਿ ਅਸੀਂ ਪਹਿਲਾਂ ਤਾਂ ਇਹ ਆਸ ਕਰਾਂਗੇ ਕਿ ਚੋਣ ਕਮਿਸ਼ਨ ਆਪ ਹੀ ਆਮ ਆਦਮੀ ਪਾਰਟੀ ਦੀ ਇਕ ਸਿਆਸੀ ਪਾਰਟੀ ਵਜੋਂ ਮਾਨਤਾ ਰੱਦ ਕਰੇਗਾ ਤੇ ਇਸਦੇ ਸਾਰੇ ਉਮੀਦਵਾਰਾਂ ਨੁੰ ਅਯੋਗ ਕਰਾਰ ਦੇਵੇਗਾ ਕਿਉਂਕਿ ਇਸ ਅਪਰਾਧ ਦੇ ਸਬੂਤ ਆਪ ਚੋਣ ਕਮਿਸ਼ਨ ਨੇ ਸਾਹਮਣੇ ਲਿਆਂਦੇ ਹਨ ਪਰ ਜੇਕਰ ਕਮਿਸ਼ਨ ਨੇ ਕਿਸੇ ਕਾਰਨ ਕਾਰਵਾਈ ਨਾ ਕੀਤੀ ਤਾਂ ਫਿਰ ਅਸੀਂ ਚੋਣ ਕਮਿਸ਼ਨ ਦੇ ਹੁਕਮ ਨੂੰ ਅਦਾਲਤ ਲੈ ਕੇ ਜਾਵਾਂਗੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕਰਾਂਗੇ ਅਤੇ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਮੰਗ ਕਰਾਂਗੇ ਤੇ ਨਾਲ ਹੀ ਲੋਕ ਪ੍ਰਤੀਨਿਧਾ ਐਕਟ ਦੀ ਧਾਰਾ 123 ਤਹਿਤ ਪਾਰਟੀ ਦੀ ਮਾਨਤਾ ਖਤਮ ਕਰਨ ਵੀ ਮੰਗ ਕਰਾਂਗੇ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਤੇ ਲੋਕਾਂ ਨਾਲ ਕੀਤੇ ਇਸ ਧੋਖੇ ਲਈ ਕੇਜਰੀਵਾਲ ਨੂੰ ਦੋ ਸਾਲ ਦੀ ਕੈਦ ਹੋ ਸਕਦੀ ਹੈ। ਬੈਂਸ ਨੇ ਕਿਹਾ ਕਿ ਅਜਿਹੀਆਂ ਕਈ ਉਦਾਹਰਣਾਂ ਹਨ ਜਦੋਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਖਿਲਾਫ ਕਾਨੁੰਨੀ ਕਾਰਵਾਈ ਕੀਤੀ ਗਈ ਹੋਵੇ ਤੇ ਸਭ ਤੋਂ ਵੱਡਾ ਮਾਮਲਾ ਇੰਦਰਾ ਗਾਂਧੀ ਦੀ ਚੋਣ ਲੋਕ ਪ੍ਰਤੀਨਿਧਤਾ ਐਕਟ ਤਹਿਤ 1974 ਵਿਚ ਰੱਦ ਕਰਨ ਦਾ ਹੈ। ਉਸ ’ਤੇ ਵੀ ਛੇ ਸਾਲ ਲਈ ਚੋਣਾਂ ਲੜਨ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਉਹ ਪ੍ਰਧਾਨ ਮੰਤਰੀ ਸੀ ਤੇ ਉਸ ਕੋਲ ਸੰਸਦ ਵਿਚ ਬਹੁਮਤ ਸੀ, ਇਸ ਲਈ ਉਸਨੇ ਦੇਸ਼ ਵਿਚ ਐਮਰਜੰਸੀ ਲਗਾ ਦਿੱਤੀ। ਇਹ ਵੀ ਪੜ੍ਹੋ: ਕਾਂਗਰਸ ਅਤੇ 'ਆਪ' ਦੀ ਵੱਡੀ ਹਾਰ; ਸਿੱਖ ਅਰਦਾਸ ਤੇ ਅਕਾਲੀ ਦਲ ਵਿਰੁੱਧ ਇਸ਼ਤਿਹਾਰਬਾਜ਼ੀ 'ਤੇ ਰੋਕ ਉਹਨਾਂ ਕਿਹਾ ਕਿ ਚੰਗੇ ਭਾਗਾਂ ਨੂੰ ਕੇਜਰੀਵਾਲ ਲੋਕਾਂ ਸਿਰ ਅਜਿਹਾ ਹਾਲਾਤ ਮੜ੍ਹਨ ਦੇ ਸਮਰਥ ਨਹੀਂ ਹੈ ਤੇ ਜੇਕਰ ਉਸ ਕੋਲ ਤਾਕਤ ਹੁੰਦੀ ਤਾਂ ਉਸਨੇ ਵੀ ਉਹੀ ਕਰਨਾ ਸੀ ਜੋ ਇੰਦਰਾ ਗਾਂਧੀ ਨੇ ਕੀਤਾ ਸੀ। ਬੈਂਸ ਨੇ ਕਿਹਾ ਕਿ ਕੇਜਰੀਵਾਲ ਦੀ ਧੀ ਜੋ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਆਈ ਸੀ, ਉਹੀ ਧੀ ਹੈ ਜਿਸਦੀ ਕੇਜਰੀਵਾਲ ਨੇ ਦੋ ਵਾਰ ਝੂਠੀ ਸਹੁੰ ਚੁੱਕੀ ਸੀ ਕਿ ਉਹ ਕਦੇ ਚੋਣ ਰਾਜਨੀਤੀ ਵਿਚ ਨਹੀਂ ਆਉਣਗੇੇ ਤੇ ਨਾ ਕਾਂਗਰਸ ਨਾਲ ਸਮਝੌਤਾ ਕਰਨਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਨੂੰ ਸਿਰਫ ਇਹ ਸਮਝਾਉਣਾ ਚਾਹੁੰਦੇ ਹਾਂ ਕਿ ਕੇਜਰੀਵਾਲ ਆਪਣੇ ਉਦੇਸ਼ ਦੀ ਪੂਰਤੀ ਵਾਸਤੇ ਕਿੰਨਾ ਵੀ ਹੇਠਾਂ ਡਿੱਗ ਸਕਦਾ ਹੈ ਤੇ ਬੱਚਿਆਂ ਦੀ ਚੁੱਕੀ ਝੂਠੀ ਸਹੁੰ ਇਸਦੀ ਉਦਾਹਰਣ ਹੈ। -PTC News


Top News view more...

Latest News view more...

PTC NETWORK