ਕਸ਼ਮੀਰ ਦੇ ਬਾਂਦੀਪੋਰਾ 'ਚ ਖਿਸਕੀ ਬਰਫ, ਕਈ ਘਰ ਹੋਏ ਤਬਾਹ
ਕਸ਼ਮੀਰ ਦੇ ਬਾਂਦੀਪੋਰਾ 'ਚ ਖਿਸਕੀ ਬਰਫ, ਕਈ ਘਰ ਹੋਏ ਤਬਾਹ,ਬਾਂਦੀਪੋਰਾ: ਜੰਮੂ ਕਸ਼ਮੀਰ ਦੇ ਬਾਂਦੀਪੋਰਾ ਦੇ ਗੁਰੇਜ ਸੈਕਟਰ 'ਚ ਭਾਰੀ ਬਰਫ ਖਿਸਕਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਕਈ ਘਰ ਤਬਾਹ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਹ ਹਾਦਸਾ ਗੁਰੇਜ ਦੇ ਖੰਡਿਆਲ ਪਿੰਡ 'ਚ ਹੋਇਆ।
[caption id="attachment_260184" align="aligncenter" width="300"] ਕਸ਼ਮੀਰ ਦੇ ਬਾਂਦੀਪੋਰਾ 'ਚ ਖਿਸਕੀ ਬਰਫ, ਕਈ ਘਰ ਹੋਏ ਤਬਾਹ[/caption]
ਇਸ ਘਟਨਾ ਤੋਂ ਬਾਅਦ ਕੌਮੀ ਆਫਤ ਪ੍ਰਬੰਧਨ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਬਚਾਅ ਕੰਮ ਸ਼ੁਰੂ ਕੀਤਾ। ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
[caption id="attachment_260185" align="aligncenter" width="300"]
ਕਸ਼ਮੀਰ ਦੇ ਬਾਂਦੀਪੋਰਾ 'ਚ ਖਿਸਕੀ ਬਰਫ, ਕਈ ਘਰ ਹੋਏ ਤਬਾਹ[/caption]
ਮਿਲੀ ਜਾਣਕਾਰੀ ਮੁਤਾਬਕ ਤੀਜੇ ਦਿਨ ਵੀ ਜ਼ਮੀਨ ਖਿਸਕਣ ਕਾਰਨ ਜੰਮੂ-ਸ਼੍ਰੀਨਗਰ ਹਾਈਵੇਅ ਬੰਦ ਰਿਹਾ। ਰਾਮਬਣ ਜ਼ਿਲੇ 'ਚ 20 ਤੋਂ ਜ਼ਿਆਦਾ ਸਥਾਨਾਂ 'ਤੇ ਜ਼ਮੀਨ ਖਿਸਕੀ ਹੈ।
-PTC News