Karwa Chauth 2020:ਸੁਖੀ ਵਿਆਹੁਤਾ ਜੀਵਨ ਬਿਤਾਉਣ ਲਈ ਅਤੇ ਆਪਣੀ ਜ਼ਿੰਦਗੀ 'ਚ ਮਿਠਾਸ ਲਿਆਉਣ ਔਰਤਾਂ ਆਪਣੇ ਪਤੀ ਲਈ ਹਰ ਉਹ ਹੀਲਾ ਕਰਦੀਆਂ ਹਨ ਜੋ ਉੰਨਾ ਨੂੰ ਖੁਸ਼ ਰੱਖ ਸਕੇ,ਅਜਿਹਾ ਹੀ ਇਕ ਦਿਨ ਹੈ ਕਰਵਾਚੌਥ ਦਾ,ਜਦ ਕਰਵਾਚੌਥ ਦਾ ਵਰਤ ਰੱਖ ਕੇ ਆਪਣੇ ਘਰਵਾਲਿਆਂ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਹਨ ਅਤੇ ਊਨਾ ਲਈ ਸੁਖ ਮੰਗਦੀਆਂ ਹਨ।ਕਰਵਾਚੌਥ ਦਿਨ ਦੀ ਸ਼ੁਰੂਆਤ ਤੜਕੇ ਉੱਠ ਸਰਘੀ ਖਾਣ ਤੋਂ ਕਰਦੀਆਂ ਹਨ ।ਪਹਿਲਾਂ ਰੱਜ ਕੇ ਪਾਣੀ ਪੀ ਲੈਣ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ। ਪਾਣੀ ਨਾਲ ਦੁੱਧ, ਲੱਸੀ, ਫਲਾਂ ਦਾ ਜੂਸ, ਨਾਰੀਅਲ ਪਾਣੀ ਲੈ ਸਕਦੇ ਹੋ, ਜਿਸ ਨਾਲ ਸਾਰਾ ਦਿਨ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ
karwa chauth storyਅੱਜ ਤੁਹਾਨੂੰ ਦਸਦੇ ਹਾਂ ਵਰਤ ਕਥਾ, ਇਹ ਕਥਾ, ਵਰਤ ਖੋਲ੍ਹਣ ਦੀ ਇੱਕ ਵਿਧੀ ਹੈ। ਵਰਤ ਰੱਖਣ ਵਾਲਾ ਲਈ ਨਿਸ਼ਚਿਤ ਸਮੇਂ ਉੱਤੇ ਵਰਤ ਨਾਲ ਸੰਬੰਧਿਤ ਕਥਾ ਸੁਣ ਕੇ ਹੀ ਵਰਤ ਖੋਲ੍ਹ ਸਕਦਾ ਹੈ ਜੇਕਰ ਉਹ ਅਜਿਹਾ ਨਹੀਂ ਕਰਦਾ ਅਤੇ ਕਥਾ ਸੁਣੇ ਬਿਨ੍ਹਾਂ ਹੀ ਵਰਤ ਖੋਲ੍ਹ ਦਿੰਦਾ ਹੈ ਤਾਂ ਉਸ ਦਾ ਵਰਤ ਟੁੱਟ ਜਾਂਦਾ ਹੈ ਅਤੇ ਉਸਨੂੰ ਵਰਤ ਰੱਖਣ ਦਾ ਫਲ ਪ੍ਰਾਪਤ ਨਹੀਂ ਹੁੰਦਾ।
story of Karwa Chauth
ਬਹੁਤ ਪਹਿਲਾਂ ਸਮੇਂ ਦੀ ਗੱਲ ਹੈ ਜਦ ਇਕ ਲੜਕੀ ਵੀਰਾਂਵਾਲੀ ਨੇ ਕਰਵਾ ਚੌਥ ਦਾ ਵਰਤ ਰੱਖਿਆਸੀ । ਆਪਣੇ ਵਰਤ ਦੇ ਸਮੇਂ ਉਹ ਆਪਣੇ ਪੇਕੇ ਘਰ ਗਈ ਹੋਈ ਸੀ ,ਕਿਉਂਕਿ ਇਹ ਨਿਰਜਲਾ ਵਰਤ ਹੈ ਜੋ ਕਿ ਬਹੁਤ ਮੁਸ਼ਕਿਲ ਹੁੰਦਾ ਹੈ। ਜਿਸ ਵਿੱਚ ਪਾਣੀ ਵੀ ਪੀਤਾ ਨਹੀਂ ਜਾ ਸਕਦਾ। ਇਸ ਲਈ ਵੀਰਾਂਵਾਲੀ ਭੁੱਖ ਅਤੇ ਪਿਆਸ ਨਾਲ ਤੜਫਣ ਲੱਗੀ। ਵੀਰਾਂਵਾਲੀ ਦੇ ਸੱਤ ਭਰਾ ਅਤੇ ਸੱਤ ਭਰਜਾਈਆ ਸਨ। ਉਹ ਆਪਣੀ ਪਿਆਰੀ ਭੈਣ ਨੂੰ ਇਸ ਹਾਲਤ ਵਿੱਚ ਸਹਿਨ ਨਾ ਕਰ ਸਕੇ ਤੇ ਉਹਨਾਂ ਨੇ ਵੀਰਾਂਵਾਲੀ ਨੂੰ ਬਨਾਵਟੀ ਚੰਨ ਵਿਖਾ ਕੇ ਪਾਣੀ ਪਿਆ ਦਿੱਤਾ। ਪਾਣੀ ਪੀਂਦਿਆਂ ਹੀ ਉਸ ਦੇ ਪਤੀ ਦੇ ਸਰੀਰ ਉੱਪਰਲੇ ਵਾਲ ਸੂਈਆਂ ਬਣ ਕੇ ਸਰੀਰ ਵਿੱਚ ਖੁਭਣ ਲੱਗੇ । ਉਸ ਦੀ ਹਾਲਤ ਤਰਸਯੋਗ ਹੋ ਗਈ। ਇਸ ਹਾਲਤ ਨੂੰ ਦੇਖ ਕੇ ਵੀਰਾਂਵਾਲੀ ਬਹੁਤ ਦੁਖੀ ਰਹਿਣ ਲੱਗੀ। ਇੱਕ ਦਿਨ ਉਸ ਨੂੰ ਬਾਹਰ ਦਰੱਖਤ ਕੋਲ ਇੱਕ ਦੇਵੀ ਮਿਲੀ। ਉਸ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਵੀਰਾਂਵਾਲੀ ਨੇ ਸਾਰੀ ਗੱਲ ਦੱਸੀ। ਇਸ ਉੱਪਰੰਤ ਉਸ ਦੇਵੀ ਨੇ ਕਿਹਾ ਕਿ ਉਹ ਮਰਿਆਦਾ ਪੂਰਵਕ ਇਹ ਵਰਤ ਮੁੜ ਰੱਖੇ ਤਾਂ ਉਸ ਦਾ ਪਤੀ ਠੀਕ ਹੋ ਜਾਵੇਗਾ। ਵੀਰਾਂਵਾਲੀ ਨੇ ਇਹ ਵਰਤ ਪੂਰਨ, ਮਰਿਆਦਾ ਨਾਲ ਰੱਖਿਆ ਤਾਂ ਉਸ ਦਾ ਪਤੀ ਪਹਿਲਾਂ ਵਾਂਗ ਹੀ ਤੰਦਰੁਸਤ ਹੋ ਗਿਆ। ਇਸ ਕਥਾ ਨੂੰ ਸੁਣਨ ਤੋਂ ਬਾਅਦ ਸੁਹਾਗਣਾਂ ਕਰਵੇ ਦੀ ਪੂਜਾ ਕਰਦੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦਾ ਇਹ ਵਰਤ ਪੂਰਾ ਹੁੰਦਾ ਹੈ।

ਕਰਵਾਚੌਥ ਦੇ ਵਰਤ ਮੌਕੇ ਚੰਦਰਮਾ ਦਾ ਬਹੁਤ ਮਹੱਤਵ ਹੁੰਦਾ ਹੈ। ਵਰਤ ਰੱਖਣ ਵਾਲੀਆਂ ਔਰਤਾਂ ਚੰਦਰਮਾ ਨੂੰ ਜਲ ਚੜ੍ਹਾਉਣ ਤੋਂ ਬਾਅਦ ਆਪਣੇ ਜੀਵਨ ਸਾਥੀ ਦੇ ਹੱਥੋਂ ਜਲ ਗ੍ਰਹਿਣ ਕਰਦੀਆਂ ਹਨ। ਕਰਵਾਚੌਥ ਦੇ ਵਰਤ ਨੂੰ ਮੁਕੰਮਲ ਕਰਨ ਲਈ ਚੰਦਰਮਾ ਦੇ ਦਰਸ਼ਨ ਬਹੁਤ ਜ਼ਰੂਰੀ ਹਨ। 4 ਨਵੰਬਰ ਨੂੰ ਚੰਦ ਚੜ੍ਹਨ ਦਾ ਸਮਾਂ ਸ਼ਾਮ ਨੂੰ 8 ਵਜ ਕੇ 12 ਮਿੰਟ ਹੈ। ਵਰਤ ਰੱਖਣ ਵਾਲੇ ਚੰਦ ਨੂੰ ਜਲ ਅਰਪਿਤ ਕਰ ਕੇ ਵਰਤ ਪੂਰਾ ਕਰਦੇ ਹਨ।