ਕਪੂਰਥਲਾ 'ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਵਿਦਿਆਰਥੀ ਦੀ ਇੰਝ ਹੋਈ ਮੌਤ
ਕਪੂਰਥਲਾ 'ਚ ਵਾਪਰਿਆ ਦਰਦਨਾਕ ਹਾਦਸਾ, ਇੱਕ ਵਿਦਿਆਰਥੀ ਦੀ ਇੰਝ ਹੋਈ ਮੌਤ,ਕਪੂਰਥਲਾ: ਕਪੂਰਥਲਾ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ 'ਚ 10ਵੀਂ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸ਼ਿਵਮ ਵਜੋਂ ਹੋਈ ਹੈ।
ਮਿਲੀ ਜਾਨਕੀ ਅਨੁਸਾਰ ਇਹ ਘਟਨਾ ਉਸ ਸਮੇਂ ਘਟੀ ਜਦੋਂ ਸਕੂਲ 'ਚ ਛੁੱਟੀ ਤੋਂ ਬਾਅਦ ਬੱਚੇ ਸਕੂਲ ਵੈਨ 'ਤੇ ਘਰ ਜਾ ਰਹੇ ਸਨ ਤਾਂ ਰਸਤੇ ਵਿੱਚ ਸ਼ਿਵਮ ਜੋ ਕਿ ਬੱਸ ਦੀ ਖਿੜਕੀ ਤੋਂ ਬਾਹਰ ਗਰਦਨ ਕੱਢ ਕੇ ਝਾਂਕ ਰਿਹਾ ਸੀ,
ਤੱਦ ਅਚਾਨਕ ਹੀ ਸਾਹਮਣੇ ਤੋਂ ਇੱਕ ਇਮਾਰਤ ਦੀ ਦੀਵਾਰ ਨਾਲ ਸ਼ਿਵਮ ਦੀ ਟੱਕਰ ਹੋ ਗਈ ਅਤੇ ਜਿਸ ਦੇ ਚਲਦੇ ਉਸ ਦੀ ਮੌਤ ਹੋ ਗਈ।ਸੂਤਰਾਂ ਅਨੁਸਾਰ ਜਿਵੇਂ ਹੀ ਸਕੂਲ ਵਿੱਚ ਇਹ ਖਬਰ ਪਹੁੰਚੀ ਤਾਂ ਇਹ ਖਬਰ ਸੁਣ ਕਰ ਉਸ ਨਿੱਜੀ ਸਕੂਲ ਦੀ ਪ੍ਰਿੰਸੀਪਲ ਦੀ ਵੀ ਸਦਮੇ ਨਾਲ ਮੋਤ ਹੋ ਗਈ।
ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ, ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।
—PTC News