ਕਾਨਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ਸੜਕ 'ਤੇ ਸੌ ਰਹੇ ਪਿਤਾ ਤੇ ਉਸ ਦੇ 2 ਬੇਟਿਆਂ 'ਤੇ ਪਲਟਿਆ ਟਰੱਕ
ਕਾਨਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ਸੜਕ 'ਤੇ ਸੌ ਰਹੇ ਪਿਤਾ ਤੇ ਉਸ ਦੇ 2 ਬੇਟਿਆਂ 'ਤੇ ਪਲਟਿਆ ਟਰੱਕ:ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।ਓਥੇ ਸ਼ਹਿਰ ਦੇ ਨੌਬਸਤਾ-ਹਮੀਰਪੁਰ ਰੋਡ ਕਿਨਾਰੇ 'ਤੇ ਮੱਛਰਦਾਨੀ ਲਗਾ ਕੇ ਸੌ ਰਹੇ ਪਿਤਾ ਤੇ ਉਸ ਦੇ 2 ਬੇਟਿਆਂ 'ਤੇ ਟਰੱਕ ਪਲਟ ਗਿਆ ਹੈ।ਇਸ ਹਾਦਸੇ ਵਿੱਚ ਤਿੰਨਾਂ ਦੀ ਮੌਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
[caption id="attachment_294974" align="aligncenter" width="300"] ਕਾਨਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ਸੜਕ 'ਤੇ ਸੌ ਰਹੇ ਪਿਤਾ ਤੇ ਉਸ ਦੇ 2 ਬੇਟਿਆਂ 'ਤੇ ਪਲਟਿਆ ਟਰੱਕ[/caption]
ਓਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਐਨ.ਐੱਚ.ਆਈ. ਵੱਲੋਂ ਕਰਵਾਏ ਗਏ ਘਟੀਆ ਨਿਰਮਾਣ ਕੰਮ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ।ਉਨ੍ਹਾਂ ਨੇ ਕਿਹਾ ਕਿ ਨਿਰਮਾਣ ਕੰਮ ਹੋਣ ਦੇ ਦੌਰਾਨ ਹੀ ਸਥਾਨਕ ਲੋਕਾਂ ਨੇ ਸਵਾਲ ਚੁੱਕੇ ਸਨ ਪਰ ਐਨ.ਐੱਚ.ਆਈ. ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
[caption id="attachment_294973" align="aligncenter" width="275"]
ਕਾਨਪੁਰ 'ਚ ਵਾਪਰਿਆ ਦਰਦਨਾਕ ਹਾਦਸਾ , ਸੜਕ 'ਤੇ ਸੌ ਰਹੇ ਪਿਤਾ ਤੇ ਉਸ ਦੇ 2 ਬੇਟਿਆਂ 'ਤੇ ਪਲਟਿਆ ਟਰੱਕ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਚੋਣ ਵਾਅਦੇ ਯਾਦ ਕਰਵਾਉਣ ਲਈ ਅੱਜ ਪਟਿਆਲਾ ਵਿਖੇ ਸੂਬਾਈ ਰੈਲੀ
ਜਾਣਕਾਰੀ ਅਨੁਸਾਰ ਸ਼ਹਿਰ ਦੇ ਨੌਬਸਤਾ-ਹਮੀਰਪੁਰ ਰੋਡ ਕਿਨਾਰੇ ਚੌਲਾਂ ਦਾ ਭਰਿਆ ਟਰੱਕ ਸੜਕ ਕਿਨਾਰੇ ਖੜ੍ਹਾ ਸੀ।ਇਸ ਦੌਰਾਨ ਨਾਲੇ ਦੀ ਦੀਵਾਰ ਘੁਸਣ ਕਾਰਨ ਟਰੱਕ ਪਲਟ ਗਿਆ।ਉਸ ਸਮੇਂ ਨਾਲੇ ਕੋਲ ਹੀ ਰਿੰਕੂ (40) ਅਤੇ ਉਸ ਦੇ ਦੋ ਬੇਟੇ ਅਭਿਸ਼ੇਕ (15), ਲਕਸ਼ਮਣਾਰਾਯਣ(5) ਸੌ ਰਹੇ ਸਨ।
-PTCNews