Mon, Jan 13, 2025
Whatsapp

ਧੰਨ ਕਾਬੁਲ ਦੇ ਸਿੱਖ! ਨੁਕਸਾਨੇ ਗੁਰਦੁਆਰੇ ਤੋਂ ਗੁਰੂ ਸਾਹਿਬ ਦਾ ਸਰੂਪ ਲੈ ਸਿੱਖ ਦੇ ਘਰੇ ਪਹੁੰਚਿਆ ਭਾਈਚਾਰਾ

Reported by:  PTC News Desk  Edited by:  Jasmeet Singh -- June 18th 2022 03:07 PM
ਧੰਨ ਕਾਬੁਲ ਦੇ ਸਿੱਖ! ਨੁਕਸਾਨੇ ਗੁਰਦੁਆਰੇ ਤੋਂ ਗੁਰੂ ਸਾਹਿਬ ਦਾ ਸਰੂਪ ਲੈ ਸਿੱਖ ਦੇ ਘਰੇ ਪਹੁੰਚਿਆ ਭਾਈਚਾਰਾ

ਧੰਨ ਕਾਬੁਲ ਦੇ ਸਿੱਖ! ਨੁਕਸਾਨੇ ਗੁਰਦੁਆਰੇ ਤੋਂ ਗੁਰੂ ਸਾਹਿਬ ਦਾ ਸਰੂਪ ਲੈ ਸਿੱਖ ਦੇ ਘਰੇ ਪਹੁੰਚਿਆ ਭਾਈਚਾਰਾ

ਸ੍ਰੀ ਅੰਮ੍ਰਿਤਸਰ ਸਾਹਿਬ, 18 ਜੂਨ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਫ਼ਗਾਨਿਸਤਾਨ ਵਿਚ ਅੱਜ ਸਵੇਰੇ ਦਹਿਸ਼ਤਗਰਦਾਂ ਵੱਲੋਂ ਗੁਰਦੁਆਰਾ ਸ੍ਰੀ ਕਰਤਾ ਪ੍ਰਵਾਨ ਸਾਹਿਬ 'ਤੇ ਕੀਤੇ ਹਮਲੇ ਦੋਰਾਨ ਦੋ ਲਾਪਤਾ ਸਿੱਖਾਂ ਵਿਚੋ ਇੱਕ ਸਿੱਖ ਭਾਈ ਸਵਿੰਦਰ ਸਿੰਘ ਗਜਨੀ ਦਾ ਗੋਲੀ ਨਾਲ ਮ੍ਰਿਤਕ ਸਰੀਰ ਮਿਲਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਵੀ ਪੜ੍ਹੋ: ਲੁਧਿਆਣਾ ਰੇਲਵੇ ਸਟੇਸ਼ਨ ਬੰਦ, ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਸਮੇਤ 17 ਟ੍ਰੇਨਾਂ ਰੱਦ ਸਿੰਘ ਸਾਹਿਬ ਨੇ ਅਫ਼ਗਾਨਿਸਤਾਨ ਅੰਦਰ ਘਟੀਆ ਰਾਜਨੀਤੀ ਕਰ ਰਹੇ ਸੱਤਾਧਾਰੀਆਂ ਵੱਲੋਂ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਨਾਉਣ ਨੂੰ ਨਿਹਾਇਤ ਨੀਵੇਂ ਦਰਜੇ ਦਾ ਵਰਤਾਰਾ ਦੱਸਿਆ ਹੈ। ਉਨ੍ਹਾਂ ਇਸ ਘਟੀਆ ਤੇ ਨਫਰਤੀ ਵਰਤਾਰੇ ਨੂੰ ਰੋਕਣ ਲਈ ਵਿਸ਼ਵ ਦੀਆਂ ਸਮੂਹ ਮਨੁੱਖੀ ਅਧਿਕਾਰ ਲਈ ਲੜਾਈ ਲੜ ਰਹੀਆ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਲਾਮਬੰਦ ਹੋਣ ਦੀ ਜਰੂਰਤ ਦੀ ਗੱਲ ਕਹੀ ਹੈ। ਗੁਰਦੁਆਰਾ ਕਰਤਾ ਪ੍ਰਵਾਨ ਸਾਹਿਬ ਵਿਖੇ ਹੋਏ ਹਮਲੇ ਦੌਰਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਦਰਮਿਆਨ ਹਮਲੇ 'ਚ ਸੁਰੱਖਿਅਤ ਬਚੇ ਇਕ ਸਿੱਖ, ਭਾਈ ਕਰਤਾਰ ਸਿੰਘ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਠੀਕ ਠਾਕ ਹਨ ਅਤੇ ਬਾਹਰ ਆ ਚੁੱਕੇ ਨੇ, ਉਨ੍ਹਾਂ ਦੱਸਿਆ ਕਿ ਗੁਰਦੁਆਰੇ ਅੰਦਰ ਸਾਰੇ ਹਮਲਾਵਰ ਮਾਰੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਇੰਟਰਨੈੱਟ 'ਤੇ ਇੱਕ ਵੀਡੀਓ ਵੀ ਵਾਇਰਲ ਜਾ ਰਹੀ ਹੈ ਜਿੱਥੇ ਕੁੱਝ ਸਿੱਖਾਂ ਵੱਲੋਂ ਨੁਕਸਾਨੇ ਗਏ ਗੁਰਦੁਆਰੇ 'ਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਤੇ ਆਪਣੇ ਘਰੇ ਲੈ ਜਾਕੇ ਪ੍ਰਕਾਸ਼ਿਤ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆਪਣੇ ਅਧਿਕਾਰਿਤ ਫੇਸਬੁੱਕ ਅਕਾਊਂਟ 'ਤੇ ਲਿਖਦੇ ਨੇ, "ਧੰਨ ਅਫ਼ਗਾਨਿਸਤਾਨ ਦੇ ਸਿੱਖ ਅਤੇ ਧੰਨ ਇਨ੍ਹਾਂ ਦੀ ਸਿੱਖੀ, ਦਾਇਸ਼ਗਰਦਾਂ ਅਤੇ ਤਾਲਿਬਾਨ ਲੜਾਕਿਆਂ ਵਿਚਕਾਰ ਇਥੇ ਚੱਲ ਰਹੀ ਭਾਰੀ ਗੋਲੀਬਾਰੀ ਦੇ ਬਾਵਜੂਦ ਇਹ ਸਿੱਖ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਪਾਵਨ ਸਰੂਪ ਨੂੰ ਅਪਣੇ ਘਰ ਲੈ ਆਏ। ਵਾਹਿਗੁਰੂ ਅੱਗੇ ਅਰਦਾਸ ਕਿ ਅਕਾਲ ਪੁਰਖ ਇਨ੍ਹਾਂ ਸਿਖਾਂ ਦੇ ਅੰਗ ਸਹਾਈ ਹੋਵੇ।" ਅੱਜ ਸਵੇਰੇ ਹੀ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਖੇ ਸਥਿਤ ਗੁ. ਕਰਤਾ ਪ੍ਰਵਾਨ 'ਤੇ ਹਥਿਆਰਬੰਦ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕਰਨ ਦੀ ਖਬਰਾਂ ਸਾਹਮਣੇ ਆਈਆਂ ਹਨ। ਇਸ ਘਟਨਾ 'ਚ ਘੱਟੋ-ਘੱਟ 25 ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਗੁਰਦੁਆਰਾ ਪ੍ਰਧਾਨ ਗੁਰਨਾਮ ਸਿੰਘ ਦੇ ਹਵਾਲੇ ਮਿਲੀ ਜਾਣਕਾਰੀ ਅਨੁਸਾਰ ਦਹਿਸ਼ਤਗਰਦਾਂ ਨੇ ਅਚਾਨਕ ਗੁਰਦੁਆਰੇ ਉੱਤੇ ਹਮਲਾ ਬੋਲ ਦਿੱਤਾ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ ਕੁੱਝ ਲੋਕ ਆਪਣੀ ਜਾਨ ਬਚਾਉਣ ਲਈ ਇਮਾਰਤ ਦੇ ਦੂਜੇ ਪਾਸੇ ਲੁਕੇ ਗਏ ਸਨ। ਗੁਰਦੁਆਰਾ ਕਰਤਾ ਪਰਵਾਨ ਕਾਬੁਲ ਵਿੱਚ ਸਿੱਖ ਭਾਈਚਾਰੇ ਦਾ ਮੁੱਖ ਗੁਰਦੁਆਰਾ ਹੈ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 150 ਤੋਂ ਵੱਧ ਸਿੱਖ ਅਜੇ ਵੀ ਭਾਰਤ ਵਾਪਸ ਨਹੀਂ ਆ ਸਕੇ ਹਨ। ਉਹ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੋਂ ਵੀਜ਼ਾ ਮੰਗ ਰਹੇ ਸਨ। -PTC News


Top News view more...

Latest News view more...

PTC NETWORK