ਜੌਰਡਨ ਸੰਧੂ ਨੇ ਸਾਂਝੀ ਕੀਤੀਆਂ ਆਪਣੇ ਵਿਆਹ ਦੀਆਂ ਤਸਵੀਰਾਂ, ਪ੍ਰਸ਼ੰਸਕਾਂ ਵਿੱਚ ਉਤਸ਼ਾਹ ਦੀ ਲਹਿਰ
ਮੋਹਾਲੀ: ਵਿਆਵਾਂ ਦਾ ਮੌਸਮ ਜ਼ੋਰਾਂ 'ਤੇ ਹੈ ਤੇ ਜਿਥੇ ਹਰ ਆਮ ਅਤੇ ਖਾਸ ਪਰਿਵਾਰ ਆਪਣੇ ਯੋਗ ਬੱਚਿਆਂ ਨੂੰ ਇਸ ਮੌਸਮ 'ਚ ਵਿਆਹ ਦੇ ਪਾਵਨ ਬੰਧਨ 'ਚ ਬੱਝਣ ਲਈ ਉਤਸ਼ਾਹਿਤ ਹੁੰਦਾ ਹੈ। ਸਾਡੇ ਪੰਜਾਬੀ ਮਨੋਰੰਜਨ ਜਗਤ ਦੇ ਪਰਿਵਾਰ ਵੀ ਤਾਂ ਉਨ੍ਹਾਂ ਆਮ-ਖਾਸ ਪਰਿਵਾਰਾਂ ਵਿਚੋਂ ਹੀ ਹਨ। ਬੀਤੇ ਸਮੇਂ ਵਿੱਚ ਪਰਮੀਸ਼ ਵਰਮਾ, ਪੁਖਰਾਜ ਭੱਲਾ, ਗੋਲਡਨਬੁਆਏ ਅਤੇ ਹੋਰ ਮਸ਼ਹੂਰ ਹਸਤੀਆਂ ਵਿਆਹ ਦੇ ਬੰਧਨ 'ਚ ਬੱਝੀਆਂ ਸਨ। ਇਸ ਕੜੀ ਵਿੱਚ ਪੰਜਾਬੀ ਮਨੋਰੰਜਨ ਜਗਤ ਦੀ ਇੱਕ ਹੋਰ ਖਾਸ ਸਖ਼ਸ਼ੀਅਤ ਸ਼ਾਮਿਲ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ 35 ਯੂਟਿਊਬ ਚੈਨਲਾਂ, 2 ਵੈੱਬਸਾਈਟਾਂ 'ਤੇ ਲਗਾਈ ਪਾਬੰਦੀ
ਜੌਰਡਨ ਸੰਧੂ ਜਿਨ੍ਹਾਂ ਹਾਲਹੀ ਵਿੱਚ ਆਪਣੀ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਵਿਆਹ ਦੀਆਂ ਤਿਆਰੀਆਂ ਦੀ ਕੁਝ ਝਲਕਾਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਦੇ ਪ੍ਰਸ਼ੰਸਕ ਦੁਚਿੱਤੀ ਵਿੱਚ ਸਨ ਸ਼ਾਇਦ ਇਹ ਕਿਸੀ ਨਵੇਂ ਗਾਣੇ ਦੀ ਸ਼ੂਟ ਤੋਂ ਸਾਂਝੀ ਕੀਤੀਆਂ ਤਸਵੀਰਾਂ ਨਾ ਹੋਣ। ਜ਼ਿਕਰਯੋਗ ਹੈ ਕਿ ਉਤਸੁਕਤਾ ਨੂੰ ਮੁਕਾਂਦਿਆਂ ਜੌਰਡਨ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਆਪਣੇ ਪ੍ਰਸ਼ੰਸਕਾਂ ਨੂੰ ਦੁਚਿੱਤੀ ਵਿਚੋਂ ਕੱਢ ਲਿਆ ਹੈ।
ਜੌਰਡਨ ਨੇ ਜਿਥੇ ਪਹਿਲਾਂ ਸਿਰਫ਼ ਆਪਣੇ ਪਰਿਵਾਰ ਵਾਲਿਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਉਸਤੋਂ ਬਾਅਦ ਉਨ੍ਹਾਂ ਆਪਣੀ ਜੀਵਨ ਸਾਥੀ ਜਸਪ੍ਰੀਤ ਕੌਰ ਨਾਲ ਵੀ ਕੁਝ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖ ਜਿਥੇ ਸੰਧੂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੀ ਲਹਿਰ ਹੈ, ਉਥੇ ਹੀ ਕਈ ਮਸ਼ਹੂਰ ਹਸਤੀਆਂ ਵਲੋਂ ਵੀ ਜੌਰਡਨ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਜੌਰਡਨ ਦੀ ਨਵ ਵਿਆਹੁਤਾ ਜਸਪ੍ਰੀਤ ਬਾਰੇ ਜ਼ਿਆਦਾ ਜਾਣਕਾਰੀ ਉਪਲਬੱਧ ਨਹੀਂ ਹੈ ਲੇਕਿੰਨ ਕੁੱਝ ਅਹਿਮ ਮੀਡੀਆ ਚੈਨਲ ਦੀਆਂ ਖਬਰਾਂ ਵਿੱਚ ਉਨ੍ਹਾਂ ਨੂੰ ਕੈਨੇਡਾ ਦੀ ਉਦਯੋਗਪਤੀ ਠਹਿਰਾਇਆ ਗਇਆ ਹੈ।
ਇਹ ਵੀ ਪੜ੍ਹੋ: ਟਰੇਨ 'ਚ ਸਫਰ ਕਰਨ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਹਨ ਲਾਜ਼ਮੀ
ਇਸੀ ਦੇ ਨਾਲ ਜੌਰਡਨ ਨੇ ਆਪਣੀ ਇੱਕ ਪੋਸਟ ਵਿੱਚ ਉਨ੍ਹਾਂ ਦੇ ਵਿਆਹ ਦਾ ਹਿੱਸਾ ਬਨਣ ਲਈ ਇੰਡਸਟਰੀ ਦੇ ਸਿਤਾਰਿਆਂ ਦਾ ਵੀ ਧੰਨਵਾਦ ਕੀਤਾ ਹੈ, ਉਨ੍ਹਾਂ ਲਿਖਿਆ "ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੇ ਛੋਟੇ ਭਰਾ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਲਈ ਸਾਰੇ ਇੰਡਸਟਰੀ ਦੇ ਭੈਣ ਭਰਾਵਾਂ ਦਾ ਬੋਹੋਤ ਸਾਰਾ ਧੰਨਵਾਦ, ਤੁਹਾਡੇ ਆਉਣ ਨਾਲ ਖੁਸ਼ੀਆਂ ਦੂਨੀਆਂ ਹੋ ਗਈਆਂ, ਉਨ੍ਹਾਂ ਦਾ ਵੀ ਧੰਨਵਾਦ ਜਿਨ੍ਹਾਂ ਫੋਨ 'ਤੇ ਵਧਾਈਆਂ ਦਿੱਤੀਆਂ ਤੇ ਰੁੱਝੇ ਹੋਣ ਕਰਕੇ ਪਹੁੰਚ ਨਹੀਂ ਸੱਕੇ, ਵਾਹਿਗੁਰੂ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ"View this post on Instagram