Sat, Dec 14, 2024
Whatsapp

ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀ View in English

Reported by:  PTC News Desk  Edited by:  Ravinder Singh -- April 11th 2022 09:16 AM -- Updated: April 11th 2022 09:17 AM
ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀ

ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਰਾਮ ਨੌਮੀ ਦੇ ਮੌਕੇ 'ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨਐਸਯੂਆਈ) ਦੇ ਸਮਰਥਨ ਵਾਲੇ ਵਿਦਿਆਰਥੀਆਂ ਤੇ ਖੱਬੇ-ਪੱਖੀ ਵਿਦਿਆਰਥੀਆਂ ਵਿਚਕਾਰ ਹਿੰਸਕ ਝੜਪ ਹੋਈ। ਪੁਲਿਸ ਮੁਤਾਬਕ ਦੋਵਾਂ ਧਿਰਾਂ ਦੇ ਘੱਟੋ-ਘੱਟ ਛੇ ਵਿਅਕਤੀ ਜ਼ਖ਼ਮੀ ਹੋ ਗਏ। ਹਾਲਾਂਕਿ, ਵਿਦਿਆਰਥੀਆਂ ਦਾ ਦਾਅਵਾ ਹੈ ਕਿ ਝੜਪ ਵਿੱਚ 15 ਦੇ ਕਰੀਬ ਵਿਦਿਆਰਥੀ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀ ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਏਬੀਵੀਪੀ ਨੇ ਜੇਐਨਯੂ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਕਿ ਰਾਮ ਨੌਮੀ 'ਤੇ ਮੈੱਸ ਵਿੱਚ ਮਾਸਾਹਾਰੀ ਭੋਜਨ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਭਾਜਪਾ ਦੇ ਵਿਦਿਆਰਥੀ ਵਿੰਗ ਨੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਅਤੇ ਖੱਬੇ ਪੱਖੀ ਵਿਦਿਆਰਥੀਆਂ ਉਤੇ ਰਾਮ ਨੌਮੀ 'ਤੇ ਪੂਜਾ ਕਰਨ ਤੋਂ ਰੋਕਣ ਦਾ ਦੋਸ਼ ਲਗਾਇਆ। ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀ ਏਬੀਵੀਪੀ ਦੇ ਜੇਐਨਯੂ ਵਿੰਗ ਦੇ ਪ੍ਰਧਾਨ ਨੇ ਕਿਹਾ, "ਖੱਬੇ ਪੱਖੀ ਅਤੇ ਐਨਐਸਯੂਆਈ ਦੇ ਵਰਕਰਾਂ ਨੇ ਰਾਮ ਨੌਮੀ ਦੇ ਮੌਕੇ ਉਤੇ ਯੂਨੀਵਰਸਿਟੀ ਵਿੱਚ ਪੂਜਾ ਦੌਰਾਨ ਹੰਗਾਮਾ ਕੀਤਾ। ਇਸ ਦੌਰਾਨ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਮਾਸਾਹਾਰੀ ਖਾਣੇ ਦਾ ਮੁੱਦਾ ਉਠਿਆ। ਸਪਲਾਈ ਹੋਸਟਲ ਪਹੁੰਚੀ ਪਰ ਕਥਿਤ ਤੌਰ 'ਤੇ ਏਬੀਵੀਪੀ ਦੇ ਕਾਰਕੁੰਨਾਂ ਨੇ ਉਸ ਨੂੰ ਮੋੜ ਦਿੱਤਾ। ਇਸ ਤੋਂ ਬਾਅਦ, ਖੱਬੇ ਪੱਖੀ ਵਿਦਿਆਰਥੀ ਸਮੂਹ ਇੱਕ ਮੀਟਿੰਗ ਬੁਲਾਈ ਗਈ ਸੀ। ਇਸ ਵਿਚਕਾਰ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ ਜੋ ਜਲਦੀ ਹੀ ਹਿੰਸਕ ਹੋ ਗਈ। ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀਦਿੱਲੀ ਪੁਲਿਸ ਨੂੰ ਸੋਮਵਾਰ ਸਵੇਰੇ ਅਣਪਛਾਤੇ ABVP ਵਿਦਿਆਰਥੀਆਂ ਦੇ ਖਿਲਾਫ JNUSU, SFI, DSF ਅਤੇ AISA ਦੇ ਮੈਂਬਰ ਵਿਦਿਆਰਥੀਆਂ ਦੇ ਇੱਕ ਵਫਦ ਤੋਂ ਸ਼ਿਕਾਇਤ ਮਿਲੀ ਹੈ। ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀਦਿੱਲੀ ਪੁਲਿਸ ਨੇ ਕਿਹਾ, "ਇਸਦੇ ਅਨੁਸਾਰ, ਅਸੀਂ ਧਾਰਾ-323/341/509/506/34 ਆਈਪੀਸੀ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਸਬੂਤ ਇਕੱਠੇ ਕਰਨ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।'' ਏਬੀਵੀਪੀ ਨਾਲ ਸਬੰਧਤ ਵਿਦਿਆਰਥੀਆਂ ਨੇ ਪੁਲਿਸ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਉਹ ਸ਼ਿਕਾਇਤ ਦਰਜ ਕਰਵਾਉਣਗੇ। ਇਹ ਵੀ ਪੜ੍ਹੋ : ਪਿੰਡ ਬੱਗਾ 'ਚ ਖ਼ੂਨੀ ਝੜਪ, ਟਰੈਕਟਰਾਂ ਨੂੰ ਲਗਾਈ ਅੱਗ


Top News view more...

Latest News view more...

PTC NETWORK