ਜੇਐਨਯੂ ਦੇ ਖੋਜਕਰਤਾਵਾਂ ਨੇ ਮਲੇਰੀਆ ਦੇ ਸ਼ਿਕਾਰ ਬੱਚਿਆਂ ਲਈ ਬਣਾਈ ਟੌਫ਼ੀ ਵਾਲੀ ਦਵਾਈ
ਚੰਡੀਗੜ੍ਹ, 24 ਜੂਨ: ਵਿਸ਼ਵ ਭਰ ਵਿੱਚ ਮਲੇਰੀਆ ਜੋ ਕਿ ਇੱਕ ਗੰਭੀਰ ਬਿਮਾਰੀ ਹੈ, ਉਹ ਤੇਜ਼ੀ ਨਾਲ ਵੱਧ ਰਹੀ ਹੈ। ਹਾਲਾਂਕਿ ਇਹ ਇੱਕ ਇਲਾਜਯੋਗ ਬਿਮਾਰੀ ਹੈ ਪਰ ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ ਹਰ ਸਾਲ ਮਲੇਰੀਆ ਦੇ ਨਾਲ 20 ਕਰੋੜ ਤੋਂ ਵੱਧ ਲੋਕਾਂ ਦੇ ਬਿਮਾਰ ਹੋਣ ਦੀ ਖ਼ਬਰ ਆਉਂਦੀ ਹੈ ਅਤੇ ਇਹ ਬਿਮਾਰੀ 600,000 ਤੋਂ ਵੱਧ ਲੋਕਾਂ ਦੀ ਜਾਨ ਲੈ ਲੈਂਦੀ ਹੈ। ਇਹ ਵੀ ਪੜ੍ਹੋ: Presidential Election 2022: ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਮਜ਼ਦਗੀ ਕੀਤੀ ਦਾਖਲ ਪਰ ਕੀ ਤੁਸੀਂ ਕਦੇ ਮਲੇਰੀਆ ਦੇ ਇਲਾਜ ਲਈ ਟੌਫ਼ੀ ਵਾਲੀ ਦਵਾਈ ਬਾਰੇ ਸੋਚਿਆ ਹੈ? ਨਹੀਂ! ਤਾਂ ਫਿਰ ਤੁਹਾਨੂੰ ਦੱਸ ਦੇਈਏ ਕਿ ਹੁਣ ਇਹ ਸੰਭਵ ਕਰ ਦਿੱਤਾ ਗਿਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਦੇ ਖੋਜਕਰਤਾਵਾਂ ਦੇ ਇੱਕ ਸਮੂਹ ਨੇ 5 ਸਾਲ ਤੋਂ ਘੱਟ ਉਮਰ ਦੇ ਮਲੇਰੀਆ ਦੇ ਸ਼ਿਕਾਰ ਹੋਏ ਬੱਚਿਆਂ ਲਈ 'ਸ਼ੂਗਰ ਕੈਂਡੀ' ਟੌਫ਼ੀ ਵਾਲੀ ਦਵਾਈ ਦਾ ਅਵਿਸ਼ਕਾਰ ਕੀਤਾ ਹੈ। ਖੋਜ ਟੀਮ ਦੇ ਇੱਕ ਮੈਂਬਰ ਦਾ ਦਾਅਵਾ ਹੈ ਕਿ ਟੌਫ਼ੀ ਵਿੱਚ ਮੌਜੂਦ ਦਵਾਈ ਏਰੀਥ੍ਰੀਟੋਲ ਬਿਮਾਰੀ ਨੂੰ ਠੀਕ ਕਰ ਸਕਦੀ ਹੈ ਅਤੇ ਇਸਦੇ ਅੱਗੇ ਪ੍ਰਸਾਰਣ ਨੂੰ ਵੀ ਰੋਕ ਸਕਦੀ ਹੈ। ਇਸ ਤੋਂ ਇਲਾਵਾ, ਡਾਇਬੀਟੀਜ਼ ਦੇ ਮਰੀਜ਼ ਵੀ ਇਸ 'ਹੀਲਿੰਗ ਕੈਂਡੀ' ਨੂੰ ਲੈ ਸਕਦੇ ਹਨ। ਜੇਐਨਯੂ ਦੀ ਖੋਜਕਰਤਾ ਸ਼ੈਲਜਾ ਨੇ ਇੱਕ ਬਿਆਨ ਵਿੱਚ ਕਿਹਾ ਕਿ 'ਸ਼ੂਗਰ ਕੈਂਡੀ' ਜ਼ਿਆਦਾਤਰ ਪਰਜੀਵੀਆਂ ਨੂੰ ਮਾਰਨ ਦੇ ਯੋਗ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ "ਜੇਕਰ ਕੈਂਡੀ ਨੂੰ ਮੌਜੂਦਾ ਆਰਟੀਮਿਸਿਨਿਨ ਥੈਰੇਪੀ ਨਾਲ ਪੂਰਕ ਕੀਤਾ ਜਾਵੇਗਾ, ਤਾਂ ਇਹ ਬੱਚਿਆਂ ਵਿੱਚ ਮਲੇਰੀਆ ਅਤੇ ਸੇਰੇਬ੍ਰਲ ਮਲੇਰੀਆ ਦੋਵਾਂ ਦੇ ਇਲਾਜ ਲਈ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ।" ਇਹ ਵੀ ਪੜ੍ਹੋ: ਵਿਸ਼ਵ ਚੈਂਪੀਅਨਸ਼ਿਪ 'ਚ ਤੈਰਦੇ ਸਮੇਂ ਬੇਹੋਸ਼ ਹੋਈ ਖਿਡਾਰਨ, ਕੋਚ ਨੇ ਬਚਾਈ ਜਾਨ ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ 2020 ਵਿੱਚ ਦੁਨੀਆ ਦੀ ਲਗਭਗ ਅੱਧੀ ਆਬਾਦੀ ਮਲੇਰੀਆ ਦੇ ਖ਼ਤਰੇ ਵਿੱਚ ਸੀ। ਕੁਝ ਜਨਸੰਖਿਆ ਸਮੂਹਾਂ ਨੂੰ ਮਲੇਰੀਆ ਹੋਣ ਅਤੇ ਗੰਭੀਰ ਬਿਮਾਰੀ ਦੇ ਵਿਕਾਸ ਦੇ ਕਾਫ਼ੀ ਜ਼ਿਆਦਾ ਜੋਖਮ ਹੁੰਦੇ ਹਨ, ਜਿਵੇਂ ਨਿਆਣੇ, 5 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਔਰਤਾਂ ਅਤੇ HIV/AIDS ਵਾਲੇ ਮਰੀਜ਼ ਅਤੇ ਨਾਲ ਹੀ ਘੱਟ ਇਮਿਊਨਿਟੀ ਵਾਲੇ ਲੋਕ ਮਲੇਰੀਆ ਦੇ ਤੀਬਰ ਸੰਚਾਰ ਵਾਲੇ ਖੇਤਰਾਂ ਵਿੱਚ ਚਲੇ ਜਾਂਦੇ ਹਨ। -PTC News