Mon, Jan 20, 2025
Whatsapp

ਪਾਕਿ ਨੇ ਕੀਤੀ ਸੀਜ਼ ਫਾਇਰ ਦੀ ਉਲੰਘਣਾ,ਭਾਰਤੀ ਫੌਜ ਦੇ 4 ਜਵਾਨ ਸ਼ਹੀਦ 8 ਅੱਤਵਾਦੀ ਕੀਤੇ ਢੇਰ

Reported by:  PTC News Desk  Edited by:  Jagroop Kaur -- November 13th 2020 05:28 PM -- Updated: November 13th 2020 05:48 PM
ਪਾਕਿ ਨੇ ਕੀਤੀ ਸੀਜ਼ ਫਾਇਰ ਦੀ ਉਲੰਘਣਾ,ਭਾਰਤੀ ਫੌਜ ਦੇ 4 ਜਵਾਨ ਸ਼ਹੀਦ 8 ਅੱਤਵਾਦੀ ਕੀਤੇ ਢੇਰ

ਪਾਕਿ ਨੇ ਕੀਤੀ ਸੀਜ਼ ਫਾਇਰ ਦੀ ਉਲੰਘਣਾ,ਭਾਰਤੀ ਫੌਜ ਦੇ 4 ਜਵਾਨ ਸ਼ਹੀਦ 8 ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ 'ਤੇ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਉੜੀ ਸੈਕਟਰ 'ਚ ਜੰਗਬੰਦੀ ਦੀ ਆੜ 'ਚ ਅੱਤਵਾਦੀਆਂ ਨੇ ਵੀ ਘੁਸਪੈਠ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ 'ਚ ਬੀ.ਐੱਸ.ਐੱਫ. ਅਤੇ ਫ਼ੌਜ ਦੇ 4 ਜਵਾਨ ਸ਼ਹੀਦ ਹੋ ਗਏ। ਉੱਥੇ ਹੀ 4 ਨਾਗਰਿਕਾਂ ਦੀ ਵੀ ਮੌਤ ਹੋਈ ਹੈ। ਫੌਜ ਨੇ ਜਵਾਬੀ ਕਾਰਵਾਈ 'ਚ ਪਾਕਿਸਤਾਨੀ ਫੌਜ ਦੇ 3 ਕਮਾਂਡੋ ਅਤੇ 5 ਜਵਾਨ ਢੇਰ ਕਰ ਦਿੱਤੇ ਹਨ। ਪਾਕਿਸਤਾਨੀ ਦੀ ਗੋਲੀਬਾਰੀ 'ਚ ਬਾਰਾਮੂਲਾ ਸੈਕਟਰ 'ਚ ਬੀ.ਐੱਸ.ਐੱਫ. ਦੇ ਸਬ-ਇੰਸਪੈਕਟਰ ਰਾਕੇਸ਼ ਡੋਭਾਲ ਸ਼ਹੀਦ ਹੋਏ ਹਨ। ਉੱਥੇ ਹੀ ਉੜੀ ਸੈਕਟਰ 'ਚ 2 ਫ਼ੌਜ ਦੇ ਜਵਾਨ ਅਤੇ ਗੁਰੇਜ ਸੈਕਟਰ 'ਚ ਇਕ ਜਵਾਨ ਸ਼ਹੀਦ ਹੋਇਆ। ਜਵਾਬੀ ਕਾਰਵਾਈ 'ਚ ਭਾਰਤੀ ਫ਼ੌਜ ਨੇ ਕਈ ਪਾਕਿਸਤਾਨੀ ਬੰਕਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫਿਊਲ ਡੰਪ ਅਤੇ ਲਾਂਚ ਪੈਡ ਵੀ ਤਬਾਹ ਕੀਤੇ ਗਏ ਹਨ। ਕਰੀਬ 12 ਪਾਕਿਸਤਾਨੀ ਫ਼ੌਜੀ ਜਵਾਬੀ ਕਾਰਵਾਈ 'ਚ ਜ਼ਖਮੀ ਹੋਏ ਹਨ।

ਸ਼ਹੀਦ ਜਵਾਨਾਂ 'ਚ ਬੀ.ਐੱਸ.ਐੱਫ. ਦੇ ਸਬ ਇੰਸਪੈਕਟਰ ਰਾਕੇਸ਼ ਡੋਭਾਲ ਦਾ ਨਾਮ ਸ਼ਾਮਿਲ ਹੈ । ਪਾਕਿਸਤਾਨੀ ਫ਼ੌਜ ਨੇ ਪੁੰਛ, ਕੇਰਨ ਸੈਕਟਰ ਦੇ ਕੁਪਵਾੜਾ ਤੋਂ ਲੈ ਕੇ ਉੜੀ ਸੈਕਟਰ ਦੇ ਬਾਰਾਮੂਲਾ ਤੱਕ ਗੋਲੀਬਾਰੀ ਕੀਤੀ। ਇਸ ਹਫ਼ਤੇ 'ਚ ਇਹ ਦੂਜਾ ਮੌਕਾ ਹੈ, ਜਦੋਂ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਭਾਰਤੀ ਫ਼ੌਜ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕੰਟਰੋਲ ਕੋਲ ਕੇਰਨ ਸੈਕਟਰ ਸਥਿਤ ਮੋਹਰੀ ਚੌਕੀਆਂ 'ਤੇ ਸ਼ੱਕੀ ਗਤੀਵਿਧੀਆਂ ਦੇਖੀਆਂ ਗਈਆਂ। ਫ਼ੌਜ ਟੁੱਕੜੀਆਂ ਨੇ ਸ਼ੱਕੀ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕੀਤਾ। ਭਾਰਤੀ ਫ਼ੌਜ ਨੇ ਕਿਹਾ ਕਿ ਪਾਕਿਸਤਾਨ ਵਲੋਂ ਬਿਨਾਂ ਕਿਸੇ ਕਾਰਨ ਕੇਰਨ ਸੈਕਟਰ 'ਤੇ ਮੋਰਟਾਰ ਵੀ ਦਾਗ਼ੇ ਗਏ।Jammu and Kashmir Jammu and Kashmir

Top News view more...

Latest News view more...

PTC NETWORK