ਇਸ ਵਿਅਕਤੀ ਨੂੰ ਜਹਾਜ਼ 'ਚ ਫੋਨ ਮੈਸੇਜ ਕਰਨਾ ਪਿਆ ਮਹਿੰਗਾ, ਨਿੱਕਲਿਆ ਇਹ ਸਿੱਟਾ !!
ਇਸ ਵਿਅਕਤੀ ਨੂੰ ਜਹਾਜ਼ 'ਚ ਫੋਨ ਮੈਸੇਜ ਕਰਨਾ ਪਿਆ ਮਹਿੰਗਾ, ਨਿੱਕਲਿਆ ਇਹ ਸਿੱਟਾ !!,ਕੋਲਕਾਤਾ:ਮੁੰਬਈ ਹਮਲੇ ਦੀ ਬਰਸੀ ਵਾਲੇ ਦਿਨ ਕੋਲਕਾਤਾ ਦੇ ਇੱਕ ਨੋਜਵਾਨ ਨੂੰ ਜਹਾਜ਼ 'ਚ ਅੱਤਵਾਦੀਆਂ ਵਾਲਾ ਮਜ਼ਾਕ ਭਾਰੀ ਪੈ ਗਿਆ। ਮੁੰਬਈ ਜਾਣ ਵਾਲੇ ਜਹਾਜ਼ 'ਚ ਬੈਠੇ ਇਸ ਵਿਅਕਤੀ ਨੇ ਆਪਣੇ ਦੋਸਤਾਂ ਨੂੰ ਮਜ਼ਾਕ -ਮਜ਼ਾਕ 'ਚ ਜਹਾਜ਼ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਵਾਲਾ ਮੈਸੇਜ ਭੇਜਿਆ। ਨੌਜਵਾਨ ਦੀ ਇਸ ਹਰਕਤ ਨੂੰ ਉਸ ਦੇ ਨਾਲ ਬੈਠੇ ਇੱਕ ਯਾਤਰੀ ਨੇ ਨੋਟਿਸ ਕੀਤਾ ਅਤੇ ਇਸ ਦੀ ਸੂਚਨਾ ਕੈਬਨ ਕਰੂ ਨੂੰ ਦਿੱਤੀ।ਜਿਸ ਤੋਂ ਬਾਅਦ ਯਾਤਰੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਦਰਅਸਲ ਜੇ ਪੋੱਦਾਰ ਨਾਮ ਦੇ ਇੱਕ ਨੌਜਵਾਨ ਜੈੱਟ ਏਅਰਵੇਜ ਦੀ ਫਲਾਇਟ 9W 472 ਤੋਂ ਮੁੰਬਈ ਜਾਣ ਲਈ ਆਪਣੇ ਪੰਜ ਦੋਸਤਾਂ ਨਾਲ ਜਹਾਜ਼ 'ਚ ਚੜ੍ਹਿਆ। ਇੱਕ ਉੱਤਮ ਸੁਰੱਖਿਆ ਅਧਿਕਾਰੀ ਨੇ ਕਿਹਾ, ਆਪਣੀ ਸੀਟ ਉੱਤੇ ਬੈਠਣ ਤੋਂ ਬਾਅਦ ਉਸ ਨੇ ਰੁਮਾਲ ਨਾਲ ਆਪਣਾ ਅੱਧਾ ਚਿਹਰਾ ਢੱਕ ਲਿਆ ਅਤੇ ਆਪਣੇ ਫੋਨ ਨਾਲ ਵਟਸਐਪ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ।
ਮਿਲੀ ਜਾਣਕਾਰੀ ਅਨੁਸਾਰ ਪੋੱਦਾਰ ਦੇ ਨਾਲ ਵਿੱਚ ਬੈਠੇ ਇੱਕ ਯਾਤਰੀ ਨੂੰ ਪੋੱਦਾਰ ਦੇ ਲੱਛਣ ਠੀਕ ਨਹੀਂ ਲੱਗੇ। ਉਸ ਵੱਲੋਂ ਭੇਜੇ ਜਾ ਰਹੇ ਮੇਸੇਜ 'ਚ ਇੱਕ ਮੈਸੇਜ ਜਹਾਜ਼ 'ਚ ਅੱਤਵਾਦੀ ਵਾਲਾ ਸੀ।ਇਸ ਤੋਂ ਬਾਅਦ ਯਾਤਰੀ ਨੇ ਇਹ ਸੂਚਨਾ ਕਰੂ ਨੂੰ ਦਿੱਤੀ ਅਤੇ ਫਿਰ ਕਰੂ ਨੇ ਇਸ ਦੀ ਜਾਣਕਾਰੀ ਪਾਇਲਟ ਨੂੰ ਦਿੱਤੀ। ਪਾਇਲਟ ਨੇ ਸਥਾਨਕ ਅਧਿਕਾਰੀਆਂ ਨਾਲ ਇਹ ਸੂਚਨਾ ਸਾਂਝੀ ਕੀਤੀ।ਜਿਸ ਦੇ ਤੁਰੰਤ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ।Kolkata: Threat message on board jet airways flight. One person apprehended by CISF @HeenaGambhir shares more details pic.twitter.com/tdGO1LkfJm — TIMES NOW (@TimesNow) November 26, 2018