ਜੇਈਈ ਮੇਨਜ਼ : ਪੰਜਾਬ ਦੇ ਮ੍ਰਿਨਾਲ ਸਣੇ 14 ਉਮੀਦਵਾਰਾਂ ਨੇ 100 ਦਾ ਸਕੋਰ ਹਾਸਲ ਕੀਤੇ
ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੇਈਏ-ਮੇਨ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇੰਜਨੀਅਰਿੰਗ ਕਾਲਜਾਂ/ਸੰਸਥਾਨਾਂ ਵਿੱਚ ਦਾਖਲਿਆਂ ਵਾਲੀ ਇਸ ਪ੍ਰੀਖਿਆ ਵਿਚ 14 ਉਮੀਦਵਾਰਾਂ ਨੇ ਪਰਫੈਕਟ 100 ਦਾ ਸਕੋਰ ਹਾਸਲ ਕੀਤਾ ਹੈ, ਜਿਨ੍ਹਾਂ ਵਿੱਚ ਪੰਜਾਬ ਦਾ ਮ੍ਰਿਨਾਲ ਗਰਗ ਤੇ ਹਰਿਆਣਾ ਦਾ ਸਾਰਥਕ ਮਹੇਸ਼ਵਰੀ ਵੀ ਸ਼ਾਮਲ ਹਨ। ਜੇਈਈ-ਮੇਨ 2022 ਦੇ ਇਸ ਪਹਿਲੇ ਸੰਸਕਰਣ ਵਿੱਚ ਸ਼ਾਨਦਾਰ ਸਕੋਰ ਹਾਸਲ ਕਰਨ ਵਾਲੇ ਉਮੀਦਵਾਰਾਂ ਵਿਚੋਂ ਤਿਲੰਗਾਨਾ ਚਾਰ ਨਾਲ ਪਹਿਲੇ ਜਦੋਂਕਿ ਆਂਧਰਾ ਪ੍ਰਦੇਸ਼ 3 ਨਾਲ ਦੂਜੇ ਸਥਾਨ ਉਤੇ ਹੈ। ਤੇਲੰਗਾਨਾ ਦੇ ਸਭ ਤੋਂ ਵੱਧ ਸਕੋਰ ਜਸਤੀ ਯਸ਼ਵੰਤ ਵੀਵੀਐਸ, ਰੂਪੇਸ਼ ਬਿਆਨੀ, ਅਨਿਕੇਤ ਚਟੋਪਾਧਿਆਏ ਤੇ ਧੀਰਜ ਕੁਰੂਕੁੰਡਾ ਨੇ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਕੋਯਾਨਾ ਸੁਹਾਸ, ਪੇਨਿਕਲਪਤੀ, ਰਵੀ ਕਿਸ਼ੋਰ ਤੇ ਪੋਲੀਸੇਟੀ ਕਾਰਤਿਕੇਅ ਅੱਵਲ ਰਹੇ ਹਨ। 100 ਸਕੋਰ ਬਣਾਉਣ ਵਾਲੇ ਹੋਰ ਉਮੀਦਵਾਰਾਂ ਵਿੱਚ ਸਾਰਥਕ ਮਹੇਸ਼ਵਰੀ (ਹਰਿਆਣਾ), ਕੁਸ਼ਾਗਰ ਸ਼੍ਰੀਵਾਸਤਵ (ਝਾਰਖੰਡ), ਮ੍ਰਿਣਾਲ ਗਰਗ (ਪੰਜਾਬ), ਸਨੇਹਾ ਪਾਰੀਕ (ਅਸਾਮ), ਨਵਿਆ (ਰਾਜਸਥਾਨ), ਬੋਆ ਹਰਸੇਨ ਸਾਥਵਿਕ (ਕਰਨਾਟਕ) ਅਤੇ ਸੌਮਿਤਰਾ ਗਰਗ (ਉੱਤਰ ਪ੍ਰਦੇਸ਼) ਹਨ। ਜੇਈਈ ਮੇਨ 2022 ਦੀ ਟਾਪਰ ਸਨੇਹਾ ਪਾਰੀਕ ਜਿਸ ਨੇ 300/300 ਅੰਕ ਪ੍ਰਾਪਤ ਕੀਤੇ ਹਨ, ਕੰਪਿਊਟਰ ਸਾਇੰਸ ਵਿੱਚ ਬੀ.ਟੈਕ ਕਰਨਾ ਚਾਹੁੰਦੀ ਹੈ। ਉਹ ਕੋਟਾ ਵਿੱਚ ਹੈੱਡਕੁਆਰਟਰ ਵਾਲੇ ਕੋਚਿੰਗ ਇੰਸਟੀਚਿਊਟ ਦੀ ਰੈਗੂਲਰ ਵਿਦਿਆਰਥਣ ਹੈ। ਉਸਨੇ ਕਿਹਾ, “ਮੈਂ ਦਿਨ ਵਿੱਚ 12 ਘੰਟੇ ਪੜ੍ਹਾਈ ਕਰਦੀ ਸੀ। ਮੇਰਾ ਮੰਨਣਾ ਹੈ ਕਿ ਵਿਦਿਆਰਥੀ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ। ਪਿਛਲੇ ਦੋ ਸਾਲਾਂ ਵਿੱਚ ਜੋ ਕੁਝ ਵੀ ਮੈਂ ਸਿੱਖਿਆ ਹੈ ਉਸ ਨੇ JEE ਮੁੱਖ ਸੈਸ਼ਨ 1 ਦੀ ਪ੍ਰੀਖਿਆ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕੀਤੀ ਹੈ। ਸਨੇਹਾ ਦੇ ਪਿਤਾ ਰਾਜੀਵ ਪਾਰੀਕ ਇੱਕ ਕਾਰੋਬਾਰੀ ਹਨ ਅਤੇ ਮਾਂ ਸਰਿਤਾ ਪਾਰੀਕ ਇੱਕ ਘਰੇਲੂ ਔਰਤ ਹਨ। ਐਨਟੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪ੍ਰੀਖਿਆ ਲਈ 8.7 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ ਜਦੋਂ ਕਿ 7.69 ਲੱਖ ਨੇ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆ ਭਾਰਤ ਤੋਂ ਬਾਹਰ ਦੇ 17 ਸ਼ਹਿਰਾਂ ਮਨਾਮਾ, ਦੋਹਾ, ਦੁਬਈ, ਕਾਠਮੰਡੂ, ਮਸਕਟ, ਰਿਆਦ, ਸ਼ਾਰਜਾਹ, ਸਿੰਗਾਪੁਰ, ਕੁਵੈਤ ਸਿਟੀ, ਕੁਆਲਾਲੰਪੁਰ, ਲਾਗੋਸ, ਕੋਲੰਬੋ, ਜਕਾਰਤਾ, ਵਿਆਨਾ, ਮਾਸਕੋ ਸਮੇਤ 407 ਸ਼ਹਿਰਾਂ ਦੇ 588 ਪ੍ਰੀਖਿਆ ਕੇਂਦਰਾਂ ਉਤੇ ਕਰਵਾਈ ਗਈ ਸੀ। ਜੇਈਈ-ਮੇਨ ਦਾ ਦੂਜਾ ਸੈਸ਼ਨ 21 ਤੋਂ 30 ਜੁਲਾਈ ਤੱਕ ਨਿਰਧਾਰਤ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਐਨਟੀਏ ਕੰਪਲੈਕਸ ਵਿੱਚ ਇੱਕ ਕੰਟਰੋਲ ਰੂਮ ਖੋਲ੍ਹਿਆ ਗਿਆ ਸੀ ਜਿੱਥੇ ਭਾਰਤ ਵਿੱਚ ਸਾਰੇ ਪ੍ਰੀਖਿਆ ਕੇਂਦਰਾਂ ਦੇ ਲਾਈਵ ਸੀਸੀਟੀਵੀ ਕਵਰੇਜ ਲਈ ਵਰਚੁਅਲ ਆਬਜ਼ਰਵਰ ਤਾਇਨਾਤ ਕੀਤੇ ਗਏ ਸਨ। ਇਮਤਿਹਾਨਾਂ ਵਿੱਚ ਗਲਤ ਕੰਮਾਂ ਨੂੰ ਰੋਕਣ ਲਈ ਲਾਈਵ ਸੀਸੀਟੀਵੀ ਨਿਗਰਾਨੀ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੀਖਿਆ ਉਤੇ ਤਿੱਖੀ ਨਜ਼ਰ ਰੱਖਣ ਲਈ ਪੁਖਤਾ ਪ੍ਰਬੰਧ ਹੋਏ ਸਨ। ਕੰਟਰੋਲ ਰੂਮ ਵਿੱਚ ਸੀਸੀਟੀਵੀ ਸਿਸਟਮਾਂ ਦੀ ਰਿਕਾਰਡਿੰਗ ਲਈ ਵੀ ਪ੍ਰਬੰਧ ਕੀਤੇ ਗਏ ਸਨ। ਇਹ ਵੀ ਪੜ੍ਹੋ : ਅਣਜਾਣ ਦੇਸ਼ ਭਗਤ 'ਤੇ ਆਧਾਰਿਤ ਹੈ ਫਿਲਮ Rocketry