ਬਾਜ਼ਾਰ ਵਿਚਾਲੇ ਬੀਅਰ ਬਾਰ ਦੇ ਕਰਮੀਆਂ ਨੇ ਜੇਸੀਬੀ ਆਪ੍ਰੇਟਰ ਦੀ ਕੀਤੀ ਕੁੱਟਮਾਰ, ਜਾਣੋ ਵਜ੍ਹਾ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਹਾਜੀਪੁਰ ਵਿਚ ਪੰਚਾਇਤ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਅੱਗੇ ਨਿਕਾਸੀ ਨਾਲੇ ਦੀ ਸਫ਼ਾਈ ਲਈ ਦਿੱਤੇ ਕੰਮ ਨੂੰ ਠੇਕੇਦਾਰ ਕਰਮਚਾਰੀ ਜਦ ਆਪਣੀ ਜੇਸੀਬੀ ਲੈ ਕੇ ਪੁੱਜੇ। ਇਸ ਦਰਮਿਆਨ ਇਕ ਬੀਅਰ ਬਾਰ ਦੇ ਅੱਗੇ ਬੋਰਡ ਜੋ ਕਿ ਸੜਕ ਦੇ ਵਿਚਕਾਰ ਲੱਗਾ ਹੋਇਆ ਸੀ ਉਸ ਨੂੰ ਪੁੱਟਣ ਨੂੰ ਲੈ ਕੇ ਗੁੱਸੇ ਵਿੱਚ ਆਏ ਬਾਰ ਦੇ ਮੁਲਾਜ਼ਮਾਂ ਨੇ ਜੇਸੀਬੀ ਆਪ੍ਰੇਟਰ ਦੀ ਬਾਜ਼ਾਰ ਵਿੱਚ ਕੁੱਟਮਾਰ ਕਰ ਦਿੱਤੀ। ਇਹ ਸਾਰੀ ਘਟਨਾ ਤੀਜੀ ਅੱਖ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਉਥੇ ਹੀ ਠੇਕੇਦਾਰ ਤੇ ਜੇਸੀਬੀ ਆਪ੍ਰੇਟਰ ਦਾ ਕਹਿਣਾ ਹੈ ਕਿ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਦੋਵੇਂ ਜਣਿਆਂ ਉਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਥੇ ਮੌਕੇ ਉਤੇ ਪੁੱਜੀ ਹਾਜੀਪੁਰ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਤੱਥਾਂ ਦੇ ਆਧਾਰ ਉਥੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਥੇ ਜੇਸੀਬੀ ਆਪ੍ਰੇਟਰ ਰਮਨ ਕੁਮਾਰ ਦਾ ਕਹਿਣਾ ਹੈ ਕਿ ਪੰਚਾਇਤ ਦੇ ਕਹਿਣ ਉਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਕਰ ਰਹੇ ਸਨ, ਜਿਸ ਕਾਰਨ ਦੋ ਲੋਕ ਜੇਸੀਬੀ ਵਿਚ ਧੱਕੇ ਨਾਲ ਵੜ ਗਏ ਤੇ ਉਸ ਨਾਲ ਕੁੱਟਮਾਰ ਕੀਤੀ। ਇਸ ਲਈ ਦੋਵੇਂ ਮੁਲਜ਼ਮਾਂ ਉਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਥੇ ਠੇਕੇਦਾਰ ਇੰਦਰ ਸਿੰਘ ਦਾ ਕਹਿਣਾ ਹੈ ਕਿ ਹਾਜੀਪੁਰ ਪੰਚਾਇਤ ਵੱਲੋਂ ਉਸ ਨੂੰ ਸ਼ਹਿਰ ਦੀ ਨਿਕਾਸੀ ਨਾਲੀਆਂ ਦਾ ਸਫ਼ਾਈ ਦਾ ਠੇਕਾ ਦਿੱਤਾ ਗਿਆ, ਜਿਸ ਨੂੰ ਲੈ ਕੇ ਉਸ ਨੇ ਇਕ ਹਫ਼ਤੇ ਪਹਿਲਾਂ ਸਾਰਿਆਂ ਨੂੰ ਨੋਟਿਸ ਕਰਵਾ ਦਿੱਤਾ ਸੀ ਕਿ ਜੇ ਉਨ੍ਹਾਂ ਦੀ ਕੋਈ ਇਕ੍ਰੋਚਮੈਂਟ ਨਾਲਿਆਂ ਉਤੇ ਹੈ ਤਾਂ ਉਸ ਨੂੰ ਹਟਾ ਲੈਣ। ਇਸ ਕਾਰਨ ਸ਼ਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾ ਸਕੇ। ਅੱਜ ਕੰਮ ਸ਼ੁਰੂ ਕੀਤਾ ਗਿਆ ਤਾਂ ਦੋ ਲੋਕਾਂ ਨੇ ਜੋ ਬਾਰ ਦੇ ਕਰਮਚਾਹੀ ਹਨ, ਉਨ੍ਹਾਂ ਨੇ ਜੇਸੀਬੀ ਆਪ੍ਰੇਟਰ ਉਤੇ ਹਮਲਾ ਕਰ ਦਿੱਤਾ। ਇਸ ਕਾਰਨ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ ਉਨ੍ਹਾਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹਾਜੀਪੁਰ ਦੇ ਸਰਪੰਚ ਕਿਸ਼ੋਰੀ ਲਾਲ ਮੁਤਾਬਕ ਅੱਜ ਸ਼ਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕੁਝ ਲੋਕਾਂ ਨੂੰ ਕੰਮ ਕਰਨਾ ਠੀਕ ਨਹੀਂ ਲੱਗਿਆ, ਜਿਸ ਕਾਰਨ ਉਨ੍ਹਾਂ ਨੇ ਜੇਸੀਬੀ ਆਪ੍ਰੇਟਰ ਨਾਲ ਕੁੱਟਮਾਰ ਕੀਤੀ, ਜਿਸ ਨੂੰ ਲੈ ਕੇ ਉਹ ਕਾਰਵਾਈ ਕਰਨ ਦੀ ਮੰਗ ਕਰਦੇ ਹਨ। ਉਥੇ ਹੀ ਮੌਕੇ ਉਤੇ ਪੁੱਜੀ ਹਾਜੀਪੁਰ ਪੁਲਿਸ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਦੋਵੇਂ ਨੇ ਨੌਜਵਾਨ ਨੇ ਕੁੱਟਮਾਰ ਕੀਤੀ ਹੈ ਅਤੇ ਪੀੜਤ ਧਿਰ ਦੇ ਬਿਆਨਾਂ ਉਤੇ ਮਾਮਲਾ ਦਰਜ ਕੀਤਾ ਜਾਵੇਗਾ। -PTC News ਇਹ ਵੀ ਪੜ੍ਹੋ : ਪੰਜਾਬ ਸਰਕਾਰ ਜਲਦ ਲਿਆਏਗੀ ਅਧਿਆਪਕਾਂ ਲਈ 'ਆਨਲਾਈਨ ਤਬਾਦਲਾ ਨੀਤੀ'