ਲੰਡਨ 'ਚ ਜਾਟ ਮੇਲੇ ਦਾ ਹੋਇਆ ਆਗਾਜ਼, ਹਰਿਆਣਵੀ ਬਾਣਾ ਅਤੇ ਖਾਣਾ ਬਣਿਆ ਪਹਿਚਾਹਨ
ਲੰਡਨ, 7 ਜੁਲਾਈ: ਅੰਗਰੇਜ਼ਾਂ ਦੀ ਧਰਤੀ 'ਤੇ ਹਰਿਆਣੇ ਦਾ ਬਾਣਾ ਤੇ ਹਰਿਆਣੇ ਦਾ ਖਾਨਾ ਕਾਫੀ ਰੰਗ ਲਿਆ ਰਿਹਾ ਹੈ। ਲਗਾਤਾਰ ਸੱਤ ਸਾਲਾਂ ਤੋਂ ਜਾਟ ਮੇਲਾ ਲੰਡਨ ਦੀ ਧਰਤੀ 'ਤੇ ਹਰਿਆਣੇ ਦਾ ਡੰਕਾ ਠੋਕ ਰਿਹਾ ਹੈ। ਜਾਟ ਮੇਲੇ ਵਿੱਚ ਔਰਤਾਂ ਹਰਿਆਣਵੀ ਪਰੰਪਰਾਗਤ ਪਹਿਰਾਵੇ ਵਿੱਚ ਆਈਆਂ, ਜਦਕਿ ਮਰਦ ਚਿੱਟਾ ਕੁੜਤਾ ਪਜਾਮਾ ਪਾ ਕੇ ਆਏ। ਖਾਣੇ ਵਿੱਚ ਗੁਲਗੁਲੇ, ਸਾਵਲੀ, ਜਲੇਬੀ, ਘਿਓ, ਪੇਠਾ ਅਤੇ ਪੂਰੀ ਸਬਜ਼ੀ ਬਣਾਈ ਗਈ ਸੀ। ਇਹ ਵੀ ਪੜ੍ਹੋ: ਭਗਵੰਤ ਮਾਨ ਨਾਲ ਵਿਆਹ ਦੀ ਖ਼ਬਰ ਮਗਰੋਂ ਡਾ. ਗੁਰਪ੍ਰੀਤ ਕੌਰ ਦੇ ਮਹੱਲੇ 'ਚ ਖੁਸ਼ੀ ਦੀ ਲਹਿਰ ਜਿਸ ਤਰ੍ਹਾਂ ਪਿੰਡਾਂ ਵਿੱਚ ਹਰ ਤਿਉਹਾਰ ਦੀ ਸ਼ੁਰੂਆਤ ਪਿੰਡ ਦੇ ਦੇਵਤਿਆਂ ਨੂੰ ਪੂਜ ਕੇ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਲੰਡਨ ਦੇ ਜਾਟ ਮੇਲੇ ਦੀ ਸ਼ੁਰੂਆਤ ਦਾਦਾ ਭਈਆ, ਖੇੜਾ, ਭੂਮੀਆ ਅਤੇ ਜਠੇਰਾ ਪੂਜ ਕੇ ਕੀਤੀ ਗਈ। ਇਥੇ ਹਰਿਆਣਵੀ ਡਾਂਸ ਦੀ ਖੂਬਸੂਰਤ ਪੇਸ਼ਕਾਰੀ ਵੀ ਦਿੱਤੀ ਗਈ। ਹਰਿਆਣਵੀਆਂ ਨੇ ਵਿਦੇਸ਼ੀ ਧਰਤੀ 'ਤੇ ਦੇਸੀ ਠੁਮਕੇ ਲਗਾ ਕੇ ਕਾਫੀ ਰੰਗ ਬੰਨ੍ਹਿਆ। ਜਾਟ ਮੇਲੇ 'ਚ ਬਰਤਾਨਵੀ ਧਰਤੀ 'ਤੇ ਜਾਟਾਂ ਦੀ ਇਮਾਰਤ ਬਣਾਉਣ ਦਾ ਵੱਡਾ ਐਲਾਨ ਵੀ ਕੀਤਾ ਗਿਆ। ਇਸ ਗੱਲ ਦਾ ਐਲਾਨ ਜਾਟ ਸਮਾਜ ਯੂਕੇ ਦੇ ਸੰਸਥਾਪਕ ਰੋਹਿਤ ਅਹਲਾਵਤ ਨੇ ਲੰਡਨ 'ਚ ਆਯੋਜਿਤ 7ਵੇਂ ਜਾਟ ਮੇਲੇ 'ਚ ਕੀਤਾ ਹੈ। ਦਰਅਸਲ, ਬਰਤਾਨਵੀ ਧਰਤੀ 'ਤੇ ਵਸੇ ਹਰਿਆਣਾ ਅਤੇ ਹੋਰ ਸੂਬਿਆਂ ਦੇ ਜਾਟਾਂ ਨੇ ਮਿਲ ਕੇ 2017 'ਚ ਜਾਟ ਸਮਾਜ ਯੂ.ਕੇ. ਨਾਮ ਦੇ ਸੰਗਠਨ ਦੀ ਸ਼ੁਰੂਆਤ ਕੀਤੀ ਸੀ। ਸਾਲ 2017 ਤੋਂ ਹੀ ਜਾਟ ਸਮਾਜ ਯੂਕੇ 'ਚ ਜਾਟ ਮੇਲੇ ਦਾ ਆਯੋਜਨ ਕਰ ਰਿਹਾ ਹੈ। ਜਾਟ ਮੇਲਾ ਬਰਤਾਨਵੀ ਧਰਤੀ 'ਤੇ ਆਪਣਿਆਂ ਨੂੰ ਆਪਣੀ ਪਰੰਪਰਾ, ਸੱਭਿਆਚਾਰ ਨਾਲ ਜੋੜੀ ਰੱਖਣ ਲਈ ਇੱਕ ਨਿਵੇਕਲੀ ਮੁਹਿੰਮ ਹੈ। ਜਿਸ ਨੂੰ ਯੂਰਪ ਦੇ ਹੋਰਨਾਂ ਕੋਨਿਆਂ ਵਿੱਚ ਵਸਦੇ ਭਾਰਤੀਆਂ ਵੱਲੋਂ ਵੀ ਸਾਲ ਦਰ ਸਾਲ ਸਮਰਥਨ ਮਿਲ ਰਿਹਾ ਹੈ। ਇਹ ਵੀ ਪੜ੍ਹੋ: ਡੀਐਸਪੀ ਫਰੀਦਕੋਟ ਲਖਵੀਰ ਸਿੰਘ ਨਸ਼ਾ ਤਸਕਰ ਤੋਂ 10 ਲੱਖ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਇਸੇ ਕਰਕੇ ਇਸ ਜਾਟ ਮੇਲੇ ਵਿੱਚ ਯੂਰਪ ਅਤੇ ਬਰਤਾਨੀਆ ਦੇ ਹੋਰਨਾਂ ਖੇਤਰਾਂ ਤੋਂ ਵੀ ਭਾਰਤੀ ਲੋਕ ਮੇਲੇ ਵਿੱਚ ਸ਼ਾਮਲ ਹੋਏ ਅਤੇ ਆਪਣੇ ਪਿੰਡਾਂ ਅਤੇ ਪਰੰਪਰਾਵਾਂ ਨੂੰ ਦੇਖਿਆ ਅਤੇ ਉਨ੍ਹਾਂ ਵਿੱਚ ਰਹਿ ਕੇ ਆਪਣੀ ਸਾਂਝ ਵੀ ਪਾਈ। -PTC News