ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਦੋ ਰੋਜ਼ਾ ਦੌਰੇ ਲਈ ਦਿੱਲੀ ਪੁੱਜੇ
ਨਵੀਂ ਦਿੱਲੀ : ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਭਾਰਤ ਦੇ ਦੋ ਦਿਨਾਂ ਦੌਰੇ ਲਈ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਕਈ ਮੁੱਦਿਆਂ ਸਣੇ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਤੇ ਸਭਿਆਚਾਰਕ ਸਾਂਝ ਵਧਾਉਣ ਲਈ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਕਿਸ਼ੀਦਾ ਐਤਵਾਰ ਸਵੇਰੇ 8 ਵਜੇ ਭਾਰਤ ਤੋਂ ਕੰਬੋਡੀਆ ਰਵਾਨਾ ਹੋਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸ਼ੀਦਾ ਨੇ ਕਿਹਾ ਸੀ ਕਿ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਕੀਤੀ ਜਾ ਰਹੀ ਜੰਗੀ ਕਾਰਵਾਈ ਮਨਜ਼ੂਰ ਨਹੀਂ ਹੈ। ਉਹ ਇਥੇ 14ਵੀਂ ਸਾਲਾਨਾ ਭਾਰਤ-ਜਪਾਨ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਇਸ ਸਮੇਂ ਪ੍ਰਧਾਨ ਮੰਤਰੀ ਮੋਦੀ, ਜਪਾਨ ਦੇ ਪ੍ਰਧਾਨ ਮੰਤਰੀ ਨਾਲ ਹੈਦਰਾਬਾਦ ਹਾਊਸ ਪੁੱਜੇ ਹਨ। ਦੋਵੇਂ ਨੇਤਾ ਸ਼ਾਮ ਨੰ ਦੋ ਪੱਖੀ ਗੱਲਬਾਤ ਕਰਨਗੇ। ਮੀਟਿੰਗ ਵਿੱਚ ਵੱਖ-ਵੱਖ ਮੁੱਦੇ ਵਿਚਾਰੇ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਤੇ ਜਪਾਨ ਵਿੱਚ ਇਸ ਤੋਂ ਪਹਿਲਾਂ ਸ਼ਿਖਰ ਸੰਮੇਲਨ ਟੋਕੀਓ ਵਿੱਚ ਅਕਤੂਬਰ 2018 ਵਿੱਚ ਹੋਇਆ ਸੀ। ਵਿਦੇਸ਼ ਮੰਤਰਾਲਾ ਨੇ ਬੀਤੇ ਦਿਨੀਂ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿੱਚ ਵੱਖ-ਵੱਖ ਮੁੱਦਿਆਂ ਉਤੇ ਵਾਰਤਾ ਕਰਨਗੇ ਤੇ ਇਹ ਮੀਟਿੰਗ ਕਾਫੀ ਸਾਰਥਿਕ ਸਿੱਧ ਹੋਵੇਗੀ। ਇਹ ਵੀ ਪੜ੍ਹੋ : ਪਠਾਨਕੋਟ ਮੈਡੀਕਲ ਕਾਲਜ 'ਚ ਫਟਿਆ ਸਿਲੰਡਰ, ਨੌਜਵਾਨ ਦੀ ਗਈ ਜਾਨ