ਮੁੱਖ ਮੰਤਰੀ ਭਗਵੰਤ ਮਾਨ ਦਾ ਜਨਤਾ ਦਰਬਾਰ ਅੱਜ , ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਯਾਨੀ ਸੋਮਵਾਰ ਨੂੰ ਪੰਜਾਬ ਵਿੱਚ ਲੋਕ ਦਰਬਾਰ ਲੱਗਣ ਜਾ ਰਿਹਾ ਹੈ। ਭਗਵੰਤ ਮਾਨ ਪੰਜਾਬ ਭਵਨ ਵਿੱਚ ਸਵੇਰੇ 11 ਵਜੇ ਇਹ ਦਰਬਾਰ ਲਾਉਣਗੇ, ਜਿਥੇ ਵੱਡੀ ਗਿਣਤੀ ਵਿੱਚ ਜਨਤਾ ਵੀ ਪਹੁੰਚੇਗੀ। ਇਸ ਦੌਰਾਨ ਸੀ.ਐੱਮ. ਮਾਨ ਇਥੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ। ਇਥੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੱਲ ਕੱਢਿਆ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਇਹ ਦਰਬਾਰ ਲਾਇਆ ਜਾਂਦਾ ਸੀ ਤੇ ਉਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਨਤਾ ਦਾ ਦਰਬਾਰ ਲਾਇਆ ਜਾਂਦਾ ਸੀ। ਇਸ ਵਿਚਾਲੇ ਹੁਣਮੁੱਖ ਮੰਤਰੀ ਬਣਨ ਮਗਰੋਂ ਭਗਵੰਤ ਮਾਨ ਪਹਿਲੀ ਵਾਰ ਜਨਤਾ ਦਾ ਦਰਬਾਰ ਲਾਉਣ ਜਾ ਰਹੇ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਉਨ੍ਹਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ।
ਇਹ ਵੀ ਪੜ੍ਹੋ: ਹਾਏ ਗਰਮੀ: ਪੰਜਾਬ 'ਚ ਭਿਆਨਕ ਲੂ ਤੋਂ ਬਾਅਦ ਅੱਜ ਮਿਲ ਸਕਦੀ ਹੈ ਥੋੜੀ ਰਾਹਤ, ਜਾਣੋ ਜ਼ਿਲ੍ਹਿਆਂ ਦਾ ਹਾਲ
ਜ਼ਿਕਰਯੋਗ ਹੈ ਕਿ ਸੂਬੇ ਦੇ ਲੋਕ ਕਾਨੂੰਨ ਵਿਵਸਥਾ, ਸਿੱਖਿਆ, ਸਿਹਤ ਅਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਆਪਣੇ ਮਸਲਿਆਂ ਨੂੰ ਲੈ ਕੇ ਕਾਫੀ ਉਲਝਣ 'ਚ ਹਨ ਅਤੇ ਉਹ ਕਈ ਮੁੱਦਿਆਂ 'ਤੇ ਸਿੱਧੇ ਤੌਰ 'ਤੇ ਸਰਕਾਰ ਨਾਲ ਰਾਬਤਾ ਕਰਨਾ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਮੁੱਖ ਮੰਤਰੀ ਵੱਲੋਂ ਲੋਕ ਕਚਹਿਰੀ ਲਗਾਈ ਜਾ ਰਹੀ ਹੈ।
-PTC News