Fri, Mar 28, 2025
Whatsapp

ਜੰਮੂ-ਕਸ਼ਮੀਰ: ਖੱਡ 'ਚ ਕਾਰ ਡਿੱਗਣ ਨਾਲ 3 ਦੀ ਮੌਤ, 10 ਜ਼ਖਮੀ

Reported by:  PTC News Desk  Edited by:  Jashan A -- May 31st 2019 03:53 PM
ਜੰਮੂ-ਕਸ਼ਮੀਰ: ਖੱਡ 'ਚ ਕਾਰ ਡਿੱਗਣ ਨਾਲ 3 ਦੀ ਮੌਤ, 10 ਜ਼ਖਮੀ

ਜੰਮੂ-ਕਸ਼ਮੀਰ: ਖੱਡ 'ਚ ਕਾਰ ਡਿੱਗਣ ਨਾਲ 3 ਦੀ ਮੌਤ, 10 ਜ਼ਖਮੀ

ਜੰਮੂ-ਕਸ਼ਮੀਰ: ਖੱਡ 'ਚ ਕਾਰ ਡਿੱਗਣ ਨਾਲ 3 ਦੀ ਮੌਤ, 10 ਜ਼ਖਮੀ,ਡੋਡਾ: ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ 'ਚ ਉਸ ਮੌਕੇ ਮਾਤਮ ਛਾ ਗਿਆ, ਜਦੋਂ ਇਥੇ ਸਮਰੱਥਾ ਤੋਂ ਵਧ ਭਰੀ ਐੱਸ.ਯੂ.ਵੀ. ਕਾਰ ਖੱਡ 'ਚ ਡਿੱਗ ਗਈ। ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਇਹ ਕਾਰ 200 ਫੁੱਟ ਡੂੰਘੀ ਖੱਡ ਵਿਚ ਡਿਗ ਗਈ।ਇਸ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਗਈ ਅਤੇ 13 ਲੋਕਾਂ ਨੂੰ ਡੋਡਾ ਜ਼ਿਲਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਹੋਰ ਪੜ੍ਹੋ:ਵੱਡੀ ਮਾਤਰਾ ‘ਚ ਕਰਦੇ ਸਨ ਇਹ ਗੈਰਕਾਨੂੰਨੀ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ ! ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਕਾਰ 'ਚ 9 ਲੋਕ ਹੀ ਬੈਠਕ ਸਕਦੇ ਸਨ, ਜਦੋਂ ਕਿ ਇਸ 'ਚ 13 ਯਾਤਰੀ ਸਵਾਰ ਸਨ। -PTC News


Top News view more...

Latest News view more...

PTC NETWORK