Tue, Mar 18, 2025
Whatsapp

ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ

Reported by:  PTC News Desk  Edited by:  Jashan A -- August 05th 2019 02:45 PM
ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ

ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ

ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ 'ਚ ਖੁਸ਼ੀ ਦੀ ਲਹਿਰ, ਕੀਤੇ ਇਹ ਟਵੀਟ,ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਅੱਜ ਜੰਮੂ-ਕਸ਼ਮੀਰ ‘ਚ ਧਾਰਾ 370 ਹਟਾ ਦਿੱਤੀ ਗਈ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਅਲੱਗ-ਅਲੱਗ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣਗੇ। ਇਸ ਇਤਿਹਾਸਕ ਫੈਸਲੇ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ 'ਚ ਖੁਸ਼ੀ ਪਾਈ ਜਾ ਰਹੀ ਹੈ। ਉਥੇ ਹੀ ਬਾਲੀਵੁੱਡ ਸੈਲੀਬ੍ਰਿਟੀਜ਼ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ। ਪਾਲੀਵੁੱਡ ਸਿਤਾਰਿਆਂ 'ਚ ਵੀ ਖੁਸ਼ੀ ਪਾਈ ਜਾ ਰਹੀ ਹੈ। https://twitter.com/ZairaWasimmm/status/1158090971248115712?s=20 ਬਾਲੀਵੁਡ ਅਦਾਕਾਰ ਸੰਜੇ ਸੂਰੀ ਨੇ ਟਵੀਟ ਕੀਤਾ, 'ਕਸ਼ਮੀਰ 'ਚ ਮੌਜੂਦ ਸਾਰੇ ਲੋਕ ਆਪਣੇ ਖਿਆਲ ਰੱਖਣ।' ਉਥੇ ਹੀ ਬਾਲੀਵੁੱਡ ਨੂੰ ਹਾਲ ਹੀ 'ਚ ਅਲਵਿਦਾ ਆਖ ਚੁੱਕੀ ਅਦਾਕਾਰਾ ਜ਼ਾਇਰਾ ਵਸੀਮ ਨੇ ਇਸ ਮਾਮਲੇ 'ਤੇ ਟਵੀਟ ਕੀਤਾ। ਜ਼ਾਇਰਾ ਨੇ ਲਿਖਿਆ, 'ਇਹ ਸਮਾਂ ਵੀ ਲੰਘ ਜਾਵੇਗਾ।' ਉਥੇ ਹੀ ' ਅਨੁਪਮ ਖੇਰ ਨੇ ਲਿਖਿਆ, 'ਕਸ਼ਮੀਰ ਦਾ ਹੱਲ ਨਿਕਲਣਾ ਸ਼ੁਰੂ ਹੋ ਗਿਆ ਹੈ।' https://twitter.com/sanjaysuri/status/1158079514112512000?s=20 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੂਬੇ 'ਚ ਸੀ.ਆਰ.ਪੀ.ਐੱਫ. ਦੇ ਐਡੀਸ਼ਨਲ 8 ਹਜ਼ਾਰ ਜਵਾਨ ਕਸ਼ਮੀਰ ਘਾਟੀ ‘ਚ ਤਾਇਨਾਤ ਕੀਤੇ ਗਏ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਾਰਤੀ ਹਵਾਈ ਫੌਜ ਦੇ ਸੀ-17 ਜਹਾਜ਼ ਦੇ ਮਾਧਿਅਮ ਨਾਲ ਫੌਜੀਆਂ ਨੂੰ ਕਸ਼ਮੀਰ ਭੇਜਿਆ ਗਿਆ ਹੈ। https://twitter.com/SirPareshRawal/status/1158257181487054848?s=20 ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ‘ਚ ਇੰਟਰਨੈੱਟ ਤੇ ਮੋਬਾਇਲ ਸੇਵਾਵਾਂ ਤਾਂ ਕੱਲ੍ਹ ਦੇਰ ਸ਼ਾਮ ਨੂੰ ਹੀ ਬੰਦ ਕਰ ਦਿੱਤੀਆਂ ਗਈਆਂ ਸਨ। ਧਾਰਾ 144 ਲਾਗੂ ਹੈ। ਸੜਕਾਂ ਉੱਤੇ ਹਾਲਾਤ ਕਰਫ਼ਿਊ ਵਰਗੇ ਹਨ। https://twitter.com/AnupamPKher/status/1158095559061909504?s=20 -PTC News


Top News view more...

Latest News view more...

PTC NETWORK