Thu, Mar 20, 2025
Whatsapp

ਪੁਲਵਾਮਾ ਵਰਗੇ ਆਤਮਘਾਤੀ ਹਮਲੇ ਦੀ ਸਾਜਿਸ਼ ਸਬੰਧੀ ਵੱਡਾ ਖੁਲਾਸਾ,  ਬਾਰੂਦ ਨਾਲ ਭਰੀ ਕਾਰ ਦੇ ਮਾਲਕ ਦੀ ਹੋਈ ਪਛਾਣ

Reported by:  PTC News Desk  Edited by:  Shanker Badra -- May 29th 2020 03:33 PM
ਪੁਲਵਾਮਾ ਵਰਗੇ ਆਤਮਘਾਤੀ ਹਮਲੇ ਦੀ ਸਾਜਿਸ਼ ਸਬੰਧੀ ਵੱਡਾ ਖੁਲਾਸਾ,  ਬਾਰੂਦ ਨਾਲ ਭਰੀ ਕਾਰ ਦੇ ਮਾਲਕ ਦੀ ਹੋਈ ਪਛਾਣ

ਪੁਲਵਾਮਾ ਵਰਗੇ ਆਤਮਘਾਤੀ ਹਮਲੇ ਦੀ ਸਾਜਿਸ਼ ਸਬੰਧੀ ਵੱਡਾ ਖੁਲਾਸਾ,  ਬਾਰੂਦ ਨਾਲ ਭਰੀ ਕਾਰ ਦੇ ਮਾਲਕ ਦੀ ਹੋਈ ਪਛਾਣ

ਪੁਲਵਾਮਾ ਵਰਗੇ ਆਤਮਘਾਤੀ ਹਮਲੇ ਦੀ ਸਾਜਿਸ਼ ਸਬੰਧੀ ਵੱਡਾ ਖੁਲਾਸਾ,  ਬਾਰੂਦ ਨਾਲ ਭਰੀ ਕਾਰ ਦੇ ਮਾਲਕ ਦੀ ਹੋਈ ਪਛਾਣ:ਸ੍ਰੀਨਗਰ : ਜੰਮੂ-ਕਸ਼ਮੀਰ ਦੇਪੁਲਵਾਮਾ 'ਚ ਬਾਰੂਦ ਨਾਲ ਭਰੀ ਕਾਰ ਮਾਮਲੇ 'ਚ ਸੁਰੱਖਿਆ ਦਸਤਿਆਂ ਨੂੰ ਅੱਜ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਪੁਲਵਾਮਾ 'ਚ ਜਿਸ ਕਾਰ 'ਚ ਬਾਰੂਦ ਪਿਆ ਗਿਆ ਸੀ ਉਸ ਦੇ ਮਾਲਕ ਦੀ ਪਹਿਚਾਣ ਹਿਦਯਾਤੁੱਲਾ ਦੇ ਰੂਪ 'ਚ ਹੋਈ ਹੈ ਜੋ ਸ਼ੋਪੀਆ ਦਾ ਰਹਿਣ ਵਾਲਾ ਹੈ ਅਤੇ ਹਿਦਾਯਾਤੁੱਲਾ 2019 ਤੋਂ 'ਹਿਜ਼ਬੁਲ ਮੁਜਾਹਿਦੀਨ' ਦਾ ਸਰਗਰਮ ਅੱਤਵਾਦੀ ਹੈ। ਦੱਸ ਦੇਈਏ ਕਿਜੰਮੂ ਕਸ਼ਮੀਰ 'ਚ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਪੁਲਵਾਮਾ ਵਰਗੇ ਵੱਡੇ ਆਤਮਘਾਤੀ ਹਮਲੇ ਦੀ ਇੱਕ ਹੋਰ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫ਼ੌਜ ਨੇ ਪੁਲਵਾਮਾ ਦੇ ਅਯਾਨ ਗੁੰਡ ਖੇਤਰ ਤੋਂ ਆਈਈਡੀ ਨਾਲ ਲੈਸ ਸੈਂਟਰੋ ਕਾਰ ਬਰਾਮਦ ਕੀਤੀ ਸੀ, ਜਿਸ ਨੂੰ ਬਾਅਦ 'ਚ ਬੰਬ ਨਕਾਰਾ ਦਸਤੇ ਨੇ ਸੁਰੱਖਿਅਤ ਢੰਗ ਨਾਲ ਤਬਾਹ ਕਰ ਦਿੱਤਾ ਹੈ। ਆਈਈਡੀ ਨਾਲ ਲੈਸ ਇਹ ਗੱਡੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਹਿਜ਼ਬੁਲ ਮੁਜ਼ਾਹਿਦੀਨ ਅਤੇ ਜੈਸ਼-ਏ-ਮੁਹੰਮਦ ਨੇ ਡਿਜ਼ਾਇਨ ਕੀਤੀ ਸੀ। ਇਸ ਗੱਡੀ 'ਚ ਪਈ ਆਈਈਡੀ ਦਾ ਭਾਰ ਘੱਟੋ-ਘੱਟ 40 ਤੋਂ 45 ਕਿਲੋਗ੍ਰਾਮ ਸੀ। ਸੁਰੱਖਿਆ ਬਲਾਂ ਦੀ ਚੌਕਸੀ ਅਤੇ ਸਮੇਂ ਸਿਰ ਚੁੱਕੇ ਕਦਮਾਂ ਨੇ ਇਕ ਵੱਡੀ ਅੱਤਵਾਦੀ ਘਟਨਾ ਨੂੰ ਰੋਕ ਦਿੱਤਾ ਹੈ। -PTCNews


Top News view more...

Latest News view more...

PTC NETWORK