ਏਜੰਸੀ, 9 ਜੁਲਾਈ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਪ੍ਰਸ਼ਾਸਨ ਅਤੇ ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਚਾਰ ਟੈਲੀਫੋਨ ਨੰਬਰ ਦਿੱਤੇ ਹਨ ਜਿੱਥੇ ਲੋਕ ਬੱਦਲ ਫਟਣ ਤੋਂ ਬਾਅਦ ਬਚਾਅ ਕਾਰਜਾਂ ਅਤੇ ਆਪਣਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਹੈਲਪਲਾਈਨ ਨੰਬਰ:
ਐੱਨ.ਡੀ.ਆਰ.ਐੱਫ: 011-23438252, 011-23438253
ਕਸ਼ਮੀਰ ਡਿਵੀਜ਼ਨਲ ਹੈਲਪਲਾਈਨ: 0194-2496240
ਸ਼ਰਾਈਨ ਬੋਰਡ ਹੈਲਪਲਾਈਨ: 0194-2313149
ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਹੇਠਾਂ ਦਿੱਤੇ ਟੈਲੀਫੋਨ ਨੰਬਰਾਂ 'ਤੇ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ।
ਹੈਲਪਲਾਈਨ ਨੰਬਰ:
ਜੁਆਇੰਟ ਪੁਲਿਸ ਕੰਟਰੋਲ ਰੂਮ ਪਹਿਲਗਾਮ: 9596779039, 9797796217, 01936243233, 01936243018
ਪੁਲਿਸ ਕੰਟਰੋਲ ਰੂਮ ਅਨੰਤਨਾਗ: 9596777669, 9419051940, 01932225870, 01932222870
ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਦੱਖਣੀ ਕਸ਼ਮੀਰ ਹਿਮਾਲਿਆ 'ਚ ਅਮਰਨਾਥ ਦੀ ਪਵਿੱਤਰ ਗੁਫਾ ਦੇ ਬੇਸ ਕੈਂਪ ਨੇੜੇ ਬੱਦਲ ਫਟ ਗਿਆ। ਐੱਨਡੀਟੀਵੀ ਦੀ ਰਿਪੋਰਟ ਮੁਤਾਬਕ ਹੁਣ ਤੱਕ 15 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 40 ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਕਿ ਭਾਰੀ ਮੀਂਹ ਤੋਂ ਬਾਅਦ ਸ਼ਾਮ ਕਰੀਬ 5.30 ਵਜੇ ਬੱਦਲ ਫਟ ਗਿਆ।
ਪੁਲਿਸ ਅਤੇ ਹੋਰ ਸਿਵਲ ਪ੍ਰਸ਼ਾਸਨ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਵੱਲੋਂ ਬਚਾਅ ਕਾਰਜ ਜਾਰੀ ਹਨ। ਕਈ ਹੋਰ ਏਜੰਸੀਆਂ ਵੀ ਇਸ ਬਚਾਅ ਕਾਰਜ ਵਿੱਚ ਸ਼ਾਮਲ ਹੋਈਆਂ ਹਨ। ਦੋ ਸਾਲਾਂ ਦੇ ਕੋਵਿਡ ਗੈਪ ਤੋਂ ਬਾਅਦ ਇਸ ਸਾਲ ਤੀਰਥ ਯਾਤਰਾ 30 ਜੂਨ ਨੂੰ ਮੁੜ ਸ਼ੁਰੂ ਹੋਈ ਸੀ। ਉਦੋਂ ਤੋਂ ਹੁਣ ਤੱਕ 72,000 ਤੋਂ ਵੱਧ ਸ਼ਰਧਾਲੂਆਂ ਅਮਰਨਾਥ ਨਤਮਸਤਕ ਹੋ ਚੁੱਕੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰੀ ਬਲਾਂ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਬੱਦਲ ਫਟਣ ਨਾਲ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ ਤੇਜ਼ੀ ਨਾਲ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ
-PTC News