ਜਲੰਧਰ: 15 ਥਾਣਿਆਂ ਅਤੇ 14 ਚੌਂਕੀਆ 'ਚ ਤਾਇਨਾਤ ਸਟਾਫ਼ ਦੀ ਕੀਤੀ ਬਦਲੀ
ਜਲੰਧਰ: ਜਿਲ੍ਹਾ ਜਲੰਧਰ-ਦਿਹਾਤੀ ਦੇ 15 ਥਾਣਿਆਂ ਅਤੇ 14 ਚੌਂਕੀਆ ਵਿੱਚ ਤਾਇਨਾਤ ਸਬ-ਇੰਸਪੈਕਟਰ ਤੋਂ ਲੈ ਕੇ ਕਾਂਸਟੇਬਲ ਰੈਂਕ ਤੱਕ ਦੇ 85 ਫੀਸਦੀ ਥਾਣਿਆਂ ਦਾ ਸਟਾਫ ਬਦਲਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਜਿਲ੍ਹਾ ਜਲੰਧਰ ਅਧੀਨ ਆਉਂਦੇ 15 ਥਾਣਿਆ ਅਤੇ 14 ਚੌਂਕੀਆਂ ਵਿੱਚ ਤਾਇਨਾਤ 85 ਫੀਸਦੀ ਸਟਾਫ ਬਦਲ ਕੇ ਵੱਖ-ਵੱਖ ਥਾਣਿਆ/ਚੌਂਕੀਆ ਵਿੱਚ ਟਰਾਂਸਫਰ ਕੀਤਾ ਗਿਆ ਹੈ। ਜਿਹੜੇ ਕਰਮਚਾਰੀ ਟਰਾਂਸਫਰ ਕੀਤੇ ਗਏ ਹਨ ਉਹਨਾ ਵਿੱਚੋਂ ਸਬ-ਇੰਸਪੈਕਟਰ, ਏ.ਐਸ.ਆਈ, ਮੁੱਖ ਸਿਪਾਹੀ ਅਤੇ ਸਿਪਾਹੀ ਰੈਂਕ ਦੇ ਕਰਮਚਾਰੀ ਸ਼ਾਮਿਲ ਹਨ, ਕਿਉਂਕਿ ਇਹ ਕਰਮਚਾਰੀ ਕਾਫੀ ਲੰਮੇ ਸਮੇ ਤੋਂ ਇੱਕ ਹੀ ਥਾਣੇ/ਚੌਂਕੀ ਵਿੱਚ ਤਾਇਨਾਤ ਹੋਣ ਕਰਕੇ ਵੱਡਾ ਫੇਰ ਬਦਲ ਕੀਤਾ ਗਿਆ ਹੈੇ ਕਿਉਂਕਿ ਇਹ ਫੈਂਸਲਾ ਪਬਲਿਕ ਦੀਆਂ ਦੁਖ ਤਕਲੀਫਾਂ ਨੂੰ ਦੂਰ ਕਰਨ ਅਤੇ ਪੁਲਿਸ ਦੇ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਦੇ ਨਾਲ ਨਾਲ ਪੁਲਿਸ ਕਾਰਜ-ਪ੍ਰਣਾਲੀ ਨੂੰ ਪਾਰਦਰਸ਼ੀ ਬਣਾਈ ਰੱਖਣ ਲਈ ਲਿਆ ਗਿਆ ਹੈ। ਟਰਾਂਸਫਰ ਕਰਨ ਤੋਂ ਬਾਅਦ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਵੱਲੋਂ ਸਾਰੇ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਪੁਰਾਣੀ ਪੋਸਟਿੰਗ ਛੱਡ ਕੇ ਆਪਣੀ ਨਵੀਂ ਪੋਸਟਿੰਗ ਜੁਆਇੰਨ ਕਰਨ ਦੇ ਹੁੱਕਮ ਜਾਰੀ ਕੀਤੇ ਗਏ ਹਨ। ਇਹ ਵੀ ਪੜ੍ਹੋ:ਪੰਜਾਬ 'ਚ ਅੱਜ ਤੋਂ ਮਿਲੇਗੀ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ, ਵੱਧ ਆਉਣ 'ਤੇ ਭਰਨਾ ਪਵੇਗਾ ਪੂਰਾ ਬਿੱਲ -PTC News