ਜਲੰਧਰ: ਨਗਰ ਨਿਗਮ ਹੈੱਡਕੁਆਰਟਰ ਦੀ ਬੇਸਮੈਂਟ 'ਚ ਮੁਲਾਜ਼ਮ ਦੀ ਹੋਈ ਸ਼ੱਕੀ ਮੌਤ
ਜਲੰਧਰ: ਜਲੰਧਰ ਨਗਰ ਨਿਗਮ ਦੇ ਹੈੱਡਕੁਆਰਟਰ ਦੀ ਬੇਸਮੈਂਟ 'ਚ ਇਕ ਕਰਮਚਾਰੀ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮ ਨੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਮੁਲਾਜ਼ਮ ਪਵਨ ਕੁਮਾਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਵਨ ਕੁਮਾਰ ਨਗਰ ਨਿਗਮ ਵਿੱਚ ਲਿਫਟਮੈਨ ਸੀ। ਅੱਜ ਸਵੇਰੇ ਜਦੋਂ ਲਿਫਟ ਨਹੀਂ ਚੱਲੀ ਤਾਂ ਪਵਨ ਕੁਮਾਰ ਦੀ ਭਾਲ ਸ਼ੁਰੂ ਕੀਤੀ ਗਈ। ਫਿਰ ਪਤਾ ਲੱਗਾ ਕਿ ਉਸ ਦੀ ਲਾਸ਼ ਹੇਠਾਂ ਬੇਸਮੈਂਟ ਵਿਚ ਫਾਹੇ ਨਾਲ ਲਟਕ ਰਹੀ ਸੀ। ਜਲੰਧਰ ਦੇ ਨਗਰ ਨਿਗਮ ਦਫਤਰ ਦੀ ਬੇਸਮੈਂਟ ਵਿਚ ਲਿਫਟਮੈਨ ਕਰਮਚਾਰੀ ਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ ਹਾਲਾਂਕਿ ਮ੍ਰਿਤਕ ਨੇ ਆਪਣੀ ਜੀਵਨ ਲੀਲਾ ਕਿਉਂ ਖਤਮ ਕੀਤੀ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਇਹ ਵੀ ਪੜ੍ਹੋ: ਵੰਡ ਤੋਂ ਬਾਅਦ ਰੀਨਾ ਵਰਮਾ ਨੇ 75 ਸਾਲ ਬਾਅਦ ਦੇਖਿਆ ਆਪਣਾ ਜੱਦੀ ਘਰ, ਹੋਈ ਇੱਛਾ ਪੂਰੀ ਮੌਕੇ ਤੇ ਪੁੱਜੀ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਦੇ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਜੇ ਤਕ ਕਾਰਨਾਂ ਦਾ ਨਹੀਂ ਪਤਾ ਚੱਲਿਆ ਕਿ ਮ੍ਰਿਤਕ ਨੇ ਆਤਮਹੱਤਿਆ ਕਿਉਂ ਕੀਤੀ ਹੈ ਫਿਲਹਾਲ ਉਨ੍ਹਾਂ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਨਗਰ ਨਿਗਮ ਦੇ ਬੀ ਐਂਡ ਆਰ ਦੇ ਐਕਸੀਅਨ ਅਰਵਿੰਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਹਿਜ਼ ਤਿੰਨ ਕੁ ਮਹੀਨੇ ਹੋਏ ਹਨ ਇੱਥੇ ਨਗਰ ਨਿਗਮ ਵਿਚ ਜੁਆਇਨ ਕੀਤੇ ਹੋਇਆ ਪਰ ਪਵਨ ਕੁਮਾਰ ਆਪ ਬਹੁਤ ਚੰਗਾ ਸੀ ਅਤੇ ਨਿਗਮ ਨੂੰ ਕਿਸੇ ਤਰ੍ਹਾਂ ਦੀ ਵੀ ਇਸ ਸ਼ਖ਼ਸ ਤੋਂ ਕੋਈ ਦਿੱਕਤ ਨਹੀਂ ਸੀ ਆਉਂਦੀ। ਉਨ੍ਹਾਂ ਕਿਹਾ ਕਿ ਇਹ ਆਪਣੀ ਜੀਵਨ ਲੀਲਾ ਕਿਉਂ ਸਮਾਪਤ ਕੀਤੀ ਹੈ ਇਹ ਜਾਂ ਤਾਂ ਇਸਦੇ ਪਰਿਵਾਰਕ ਮੈਂਬਰ ਦੱਸ ਸਕਦੇ ਹਨ ਜਾਂ ਪੁਲੀਸ ਦੀ ਜਾਂਚ ਵਿਚ ਸਾਹਮਣੇ ਆਵੇਗਾ। (ਪਤਰਸ ਮਸੀਹ ਦੀ ਰਿਪੋਰਟ) -PTC News