ਪਿਆਜ਼ ਨੇ ਫਿਰ ਕੀਤੇ ਕਿਸਾਨ ਪ੍ਰੇਸ਼ਾਨ, ਜਾਣੋ ਪੂਰਾ ਮਾਮਲਾ
ਪਿਆਜ਼ ਨੇ ਫਿਰ ਕੀਤੇ ਕਿਸਾਨ ਪ੍ਰੇਸ਼ਾਨ, ਜਾਣੋ ਪੂਰਾ ਮਾਮਲਾ,ਜਲੰਧਰ: ਹਰ ਸਬਜ਼ੀ ਦੀ ਜ਼ਰੂਰਤ ਪਿਆਜ ਜੋ ਕਿ ਹਰ ਇੱਕ ਸਬਜ਼ੀ ਦਾ ਸਵਾਦ ਵਧਾਉਂਦਾ ਹੈ। ਪਿਆਜ਼ ਬਿਨ੍ਹਾ ਹਰ ਇੱਕ ਸਬਜ਼ੀ ਅਧੂਰੀ ਹੈ। ਪਰ ਇਸ ਪਿਆਜ਼ ਨੇ ਹੀ ਲੋਕਾਂ ਦੇ ਹੰਝੂ ਕੱਢ ਦਿੱਤੇ ਹਨ। ਦਰਅਸਲ ਗੱਲ ਇਹ ਹੈ ਕਿ ਅਫ਼ਗ਼ਾਨਿਸਥਾਨ ਤੋਂ ਪਿਆਜ਼ ਦੀ ਭਾਰੀ ਮਾਤਰਾ ਜਿਸ ਦੌਰਾਨ ਕਿਸਾਨਾਂ ਨੂੰ ਆਪਣੀ ਫਸਲ ‘ਤੇ ਹੋਣ ਵਾਲੇ ਖਰਚ ਦਾ ਪੂਰਾ ਭੁਗਤਾਨ ਨਹੀਂ ਮਿਲ ਰਿਹਾ ਹੈ।
[caption id="attachment_224314" align="aligncenter" width="300"] ਪਿਆਜ਼ ਨੇ ਫਿਰ ਕੀਤੇ ਕਿਸਾਨ ਪ੍ਰੇਸ਼ਾਨ, ਜਾਣੋ ਪੂਰਾ ਮਾਮਲਾ[/caption]
ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਗਲੀ ਵਾਰ ਪਿਆਜ਼ ਦੀ ਖੇਤੀ ਨਹੀਂ ਕੀਤੀ ਜਾਵੇਗੀ ਤੇ ਥੋਕ ਬਾਜ਼ਾਰ ਵਿੱਚ ਕੀਮਤਾਂ ਦੀ ਗਿਰਾਵਟ ਦਾ ਮੁਨਾਫ਼ਾ ਰਿਟੇਲਰਾ ਨੂੰ ਨਹੀਂ ਮਿਲ ਰਿਹਾ ਹੈ।ਸੂਤਰਾਂ ਅਨੁਸਾਰ ਸਤੰਬਰ-ਅਕਤੂਬਰ ‘ਚ ਪਿਆਜ ਦਾ ਸਟਾਕ ਦੀ ਕਮੀ ਦੇ ਚਲਦਿਆਂ ਅਫਗਾਨਿਸਤਾਨ ਤੋਂ ਪਿਆਜ਼ ਮੰਗਵਾਇਆ ਗਿਆ ਸੀ।
[caption id="attachment_224313" align="aligncenter" width="300"]
ਪਿਆਜ਼ ਨੇ ਫਿਰ ਕੀਤੇ ਕਿਸਾਨ ਪ੍ਰੇਸ਼ਾਨ, ਜਾਣੋ ਪੂਰਾ ਮਾਮਲਾ[/caption]
ਇਸਦੇ ਨਾਲ ਹੀ ਥੋਕ ਵਿੱਚ 16 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਪਿਆਜ ਦੀਆਂ ਕੀਮਤਾਂ ਡਿੱਗ ਕੇ 12 ਰੁਪਏ ਰਹਿ ਗਈਆਂ ਸਨ। ਭਾਵੇ ਕਿ ਪਿਆਜ਼ ਦੀਆਂ ਕੀਮਤਾ ‘ਚ ਭਾਰੀ ਗਿਰਾਵਟ ਆ ਗਈ ਹੈ ਪਰ ਫਿਰ ਵੀ ਰਿਟੇਲ ਦੀਆਂ ਕੀਮਤਾਂ ਓਥੇ ਹੀ ਹਨ।
[caption id="attachment_224312" align="aligncenter" width="300"]
ਪਿਆਜ਼ ਨੇ ਫਿਰ ਕੀਤੇ ਕਿਸਾਨ ਪ੍ਰੇਸ਼ਾਨ, ਜਾਣੋ ਪੂਰਾ ਮਾਮਲਾ[/caption]
ਕੀਮਤਾਂ ‘ਚ ਭਾਰੀ ਗਿਰਾਵਟ ਆਉਣ ਨਾਲ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ।
-PTC News