Mon, Jun 16, 2025
Whatsapp

ਅੱਜ ਜਲੰਧਰ 'ਚ ਹੋ ਰਹੇ ਨੇ ਮਿਸ ਪੀਟੀਸੀ ਪੰਜਾਬੀ 2019 ਦੇ ਆਡੀਸ਼ਨ, ਮੁਟਿਆਰਾਂ ਅਜ਼ਮਾ ਰਹੀਆਂ ਨੇ ਕਿਸਮਤ (ਤਸਵੀਰਾਂ)

Reported by:  PTC News Desk  Edited by:  Jashan A -- July 11th 2019 12:52 PM
ਅੱਜ ਜਲੰਧਰ 'ਚ ਹੋ ਰਹੇ ਨੇ ਮਿਸ ਪੀਟੀਸੀ ਪੰਜਾਬੀ 2019 ਦੇ ਆਡੀਸ਼ਨ, ਮੁਟਿਆਰਾਂ ਅਜ਼ਮਾ ਰਹੀਆਂ ਨੇ ਕਿਸਮਤ (ਤਸਵੀਰਾਂ)

ਅੱਜ ਜਲੰਧਰ 'ਚ ਹੋ ਰਹੇ ਨੇ ਮਿਸ ਪੀਟੀਸੀ ਪੰਜਾਬੀ 2019 ਦੇ ਆਡੀਸ਼ਨ, ਮੁਟਿਆਰਾਂ ਅਜ਼ਮਾ ਰਹੀਆਂ ਨੇ ਕਿਸਮਤ (ਤਸਵੀਰਾਂ)

ਅੱਜ ਜਲੰਧਰ 'ਚ ਹੋ ਰਹੇ ਨੇ ਮਿਸ ਪੀਟੀਸੀ ਪੰਜਾਬੀ 2019 ਦੇ ਆਡੀਸ਼ਨ, ਮੁਟਿਆਰਾਂ ਅਜ਼ਮਾ ਰਹੀਆਂ ਨੇ ਕਿਸਮਤ (ਤਸਵੀਰਾਂ),ਜਲੰਧਰ: ਮਿਸ ਪੀਟੀਸੀ ਪੰਜਾਬੀ 2019 ਦੇ ਆਡੀਸ਼ਨ ਵੱਖ-ਵੱਖ ਸ਼ਹਿਰਾਂ 'ਚ ਕਰਵਾਏ ਜਾ ਰਹੇ ਹਨ। ਜਿਸ ਦੌਰਾਨ ਮੁਟਿਆਰਾਂ ਦੇ ਹੁਨਰ ਨੂੰ ਪਰਖਿਆ ਜਾ ਰਿਹਾ ਹੈ। "ਸਿਟੀ ਬਿਊਟੀਫੁੱਲ" ਚੰਗੀਗੜ੍ਹ ਤੋਂ ਸ਼ੁਰੂ ਹੋਏ ਆਡੀਸ਼ਨਾਂ ਦਾ ਸਿਲਸਿਲਾ, ਲੁਧਿਆਣਾ, ਅੰਮ੍ਰਿਤਸਰ ਹੁੰਦੇ ਹੋਏ ਅੱਜ ਦੋਆਬੇ ਦੀ ਧਰਤੀ ਸ਼ਹਿਰ ਜਲੰਧਰ 'ਚ ਪਹੁੰਚ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਦੇਈਏ ਕਿ ਜਲੰਧਰ ਦੀ ਯੂਈ-2 ਪ੍ਰਤਾਪਪੁਰਾ ਰੋਡ 'ਤੇ ਸਥਿਤ ਸੀਟੀ ਗਰੁੱਪ ਆਫ਼ ਇੰਸੀਟਿਊਸ਼ਨ, ਸ਼ਾਹਪੁਰ ਕੈਂਪਸ ਵਿੱਚ ਆਡੀਸ਼ਨ ਲਏ ਜਾ ਰਹੇ ਹਨ। ਜਿਸ ਦੌਰਾਨ ਵੱਡੀ ਗਿਣਤੀ 'ਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚ ਰਹੀਆਂ ਹਨ। ਆਡੀਸ਼ਨ ਨੂੰ ਲੈ ਕੇ ਮੁਟਿਆਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਮੁਟਿਆਰਾਂ ਲਈ ‘ਮਿਸ ਪੀਟੀਸੀ ਪੰਜਾਬੀ-2019’ ਬਣਨ ਲਈ ਆਖਰੀ ਚਾਂਸ ਹੈ ਕਿਉਂਕਿ ਜਲੰਧਰ ਦੇ ਮੈਗਾ ਆਡੀਸ਼ਨ ਤੋਂ ਬਾਅਦ ਆਡੀਸ਼ਨਾਂ ਦਾ ਸਿਲਸਿਲਾ ਖ਼ਤਮ ਹੋ ਜਾਵੇਗਾ। ਹੋਰ ਪੜ੍ਹੋ:ਅਕਾਲੀ ਦਲ ਧਰਨਾ: ਮਾਝਾ ਮਾਲਵਾ ਦਾ ਸੰਪਰਕ ਟੁੱਟਿਆ ਜਿਹੜੀਆਂ ਮੁਟਿਆਰਾਂ ‘ਮਿਸ ਪੀਟੀਸੀ ਪੰਜਾਬੀ-2019’ ‘ਚ ਹਿੱਸਾ ਲੈਣਾ ਚਾਹੁੰਦੀਆਂ ਹਨ, ਉਹਨਾਂ ਲਈ ਨਿਯਮ ਤੇ ਸ਼ਰਤਾਂ ਇਸ ਤਰ੍ਹਾਂ ਹਨ :- ਉਮਰ 18 ਤੋਂ 25 ਸਾਲ, ਲੰਬਾਈ 5 ਫੁੱਟ 3 ਇੰਚ ਜਾਂ ਇਸ ਤੋਂ ਜ਼ਿਆਦਾ, ਪ੍ਰਤੀਭਾਗੀ ਦੇ ਮਾਪਿਆਂ ‘ਚੋਂ ਇੱਕ ਦਾ ਪੰਜਾਬੀ ਹੋਣਾ ਜ਼ਰੂਰੀ ਹੈ । ਜੇਕਰ ਤੁਸੀਂ ਇਨ੍ਹਾਂ ਸ਼ਰਤਾਂ ਨੂੰ ਕਰਦੇ ਹੋ ਪੂਰਾ ਤਾਂ ਆਡੀਸ਼ਨ ਦੌਰਾਨ ਆਪਣੇ ਨਾਲ ਲੈ ਕੇ ਆਓ ਆਪਣੀਆਂ ਤਿੰਨ ਤਸਵੀਰਾਂ ਤੇ ਉਮਰ ਦਾ ਪਛਾਣ ਪੱਤਰ। ਜ਼ਿਕਰ ਏ ਖਾਸ ਹੈ ਕਿ ਪੰਜਾਬੀ ਨੌਜਵਾਨ ਪੀੜੀ ਦੇ ਹੁਨਰ ਨੂੰ ਦੁਨੀਆ ਭਰ ‘ਚ ਪਹੁੰਚਾਉਣ ਲਈ ਪੀਟੀਸੀ ਨੈੱਟਵਰਕ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ। ਹਰ ਸਾਲ ਪੀਟੀਸੀ ਪੰਜਾਬੀ ਦੇ ਬੈਨਰ ਹੇਠ ਕਈ ਟੇਲੈਂਟ ਸ਼ੋਅ ਕਰਵਾਏ ਜਾਂਦੇ ਹਨ ਤਾਂ ਜੋ ਪੰਜਾਬ ਦੀ ਜਵਾਨੀ ਦਾ ਹੁਨਰ ਦੁਨੀਆ ਭਰ ‘ਚ ਵਸਦੇ ਲੋਕਾਂ ਤੱਕ ਪਹੁੰਚਿਆ ਜਾ ਸਕੇ। -PTC News


Top News view more...

Latest News view more...

PTC NETWORK