Thu, Apr 24, 2025
Whatsapp

ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ ! ਨਹੀਂ ਤਾਂ ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ ਕੰਮ

Reported by:  PTC News Desk  Edited by:  Joshi -- November 02nd 2018 09:43 AM
ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ ! ਨਹੀਂ ਤਾਂ ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ ਕੰਮ

ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ ! ਨਹੀਂ ਤਾਂ ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ ਕੰਮ

ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ ! ਨਹੀਂ ਤਾਂ ਤੁਹਾਡੇ ਨਾਲ ਵੀ ਹੋ ਸਕਦੈ ਅਜਿਹਾ ਕੰਮ,ਜਲੰਧਰ: ਪੰਜਾਬ ਵਿੱਚ ਲਗਾਤਾਰ ਠੱਗੀਆਂ ਠੋਰੀਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਦੇ ਕਸਬਾ ਗੋਰਾਇਆ ਦਾ ਹੈ, ਜਿਥੇ ਇੱਕ ਟ੍ਰੈਵਲ ਏਜੰਟ ਨੇ 3 ਲੋਕਾਂ ਨੂੰ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਕਰੀਬ 3 ਲੱਖ ਰੁਪਏ ਠੱਗ ਲਏ। ਇਸ ਬਾਅਦ ਤਿੰਨਾਂ ਨੇ ਇਸ ਟ੍ਰੈਵਲ ਟ੍ਰੈਵਲ ਏਜੰਟ ਦੇ ਖਿਲ਼ਾਫ ਪੁਲਿਸ ਥਾਣਾ ਪਹੁੰਚ ਕੇ ਮਾਮਲਾ ਦਰਜ ਕਰਵਾਇਆ। ਹੋਰ ਪੜ੍ਹੋ: ਅਸਮ ‘ਚ ਉਲਫਾ ਅੱਤਵਾਦੀਆਂ ਦਾ ਹਮਲਾ, ਗੋਲੀ ਮਾਰ ਕੇ 5 ਨਿਰਦੋਸ਼ ਨੌਜਵਾਨਾਂ ਦੀ ਕੀਤੀ ਹੱਤਿਆ ਜਿਸ ਤੋਂ ਬਾਅਦ ਥਾਣਾ ਕੈਂਟ ਦੀ ਪੁਲਸ ਨੇ ਰਜਤ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਪਿੰਡ ਬੰਡਾਲਾ, ਗੋਰਾਇਆ (ਜਲੰਧਰ) ਦੇ ਬਿਆਨਾਂ ’ਤੇ ਸੰਸਾਰਪੁਰ ਵਾਸੀ ਔਰਤ ਟਰੈਵਲ ਏਜੰਟ ਪ੍ਰਵੀਨ ਕੁਮਾਰੀ ਪਤਨੀ ਜਸਵਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮਹਿਲਾ ਫਰਾਰ ਹੈ। ਇਸ ਮੌਕੇ ਪੁਲਿਸ ਦਾ ਕਹਿਣਾ ਹੈ ਕਿ ਸਾਡੀ ਟੀਮ ਸੋਢੀ ਦੀ ਭਾਲ ਵਿੱਚ ਲੱਗੀ ਹੋਈ ਹੈ, ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। —PTC News


Top News view more...

Latest News view more...

PTC NETWORK