ਕੈਂਸਰ ਦੇ ਮਰੀਜਾਂ ਲਈ ਰਾਹਤ ਭਰੀ ਖ਼ਬਰ, ਹੁਣ ਕੈਪੀਟੋਲ ਹਸਪਤਾਲ 'ਚ ਹਰ ਬੁੱਧਵਾਰ ਹੋਵੇਗੀ ਕੈਂਸਰ ਦੀ ਮੁਫ਼ਤ ਜਾਂਚ
ਕੈਂਸਰ ਦੇ ਮਰੀਜਾਂ ਲਈ ਰਾਹਤ ਭਰੀ ਖ਼ਬਰ, ਹੁਣ ਕੈਪੀਟੋਲ ਹਸਪਤਾਲ 'ਚ ਹਰ ਬੁੱਧਵਾਰ ਹੋਵੇਗੀ ਕੈਂਸਰ ਦੀ ਮੁਫ਼ਤ ਜਾਂਚ ,ਜਲੰਧਰ: ਪੰਜਾਬ ਸਮੇਤ ਪੂਰੇ ਦੇਸ਼ ਭਰ ਵਿੱਚ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਅਨੇਕਾਂ ਹੀ ਲੋਕ ਇਸ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਕੈਂਸਰ ਦੇ ਨਾਮ ਤੇ ਇਹ ਭਰਮ ਵੀ ਲੋਕ ਦੇ ਮਨਾਂ ਚ ਘਰ ਕਰਦਾ ਜਾ ਰਿਹਾ ਹੈ ਕਿ ਇਹ ਇੱਕ ਇਲਾਜ ਬਿਮਾਰੀ ਹੈ ਜਿਸ ਦਾ ਅੰਤ ਕੇਵਲ ਮੌਤ ਹੈ, ਪਰ ਕੈਪੀਟੋਲ ਹਸਪਤਾਲ ਦੇ ਮੁਤਾਬਕ ਇਸ ਧਾਰਨਾ ਚ ਕੋਈ ਸਚਾਈ ਨਹੀਂ ਹੈ। ਇਥੋਂ ਦੇ ਮਾਹਰ ਡਾਕਟਰ ਦਾ ਮੰਨਣਾ ਹੈ ਕਿ ਕੈਂਸਰ ਦੀ ਜੇਕਰ ਸਮੇਂ ਸਿਰ ਜਾਂਚ ਕੀਤੀ ਜਾਵੇ ਤਾ ਇਸਦਾ ਇਲਾਜ਼ ਸੰਭਵ ਹੈ।
[caption id="attachment_244781" align="aligncenter" width="300"] ਕੈਂਸਰ ਦੇ ਮਰੀਜਾਂ ਲਈ ਰਾਹਤ ਭਰੀ ਖ਼ਬਰ, ਹੁਣ ਕੈਪੀਟੋਲ ਹਸਪਤਾਲ 'ਚ ਹਰ ਬੁੱਧਵਾਰ ਹੋਵੇਗੀ ਕੈਂਸਰ ਦੀ ਮੁਫ਼ਤ ਜਾਂਚ[/caption]
ਪਰ ਤ੍ਰਾਸਦੀ ਹੈ ਕਿ ਮਹਿੰਗੀ ਜਾਂਚ ਅਤੇ ਟੈਸਟਾਂ ਦੇ ਚਲਦੇ ਆਈ ਵਾਰ ਮਰੀਜ਼ ਇਸ ਦੀ ਜਾਂਚ ਕਰਵਾਉਣ ਦੇ ਮੁੱਦੇ ਨੂੰ ਅਣਗੌਲਿਆਂ ਕਰ ਜਾਂਦੇ ਹਨ ਅਤੇ ਜਦੋ ਇਹ ਬਿਮਾਰੀ ਆਖਰੀ ਸਟੇਜ ਤੇ ਪੁੱਜਦੀ ਹੈ ਤਾਂ ਇਲਾਜ਼ ਅਤੇ ਜਾਂਚ ਦੋਵੇਂ ਹੀ ਮੁਸ਼ਕਿਲ ਜਾਪਣ ਲੱਗਦੇ ਹਨ।
[caption id="attachment_244782" align="aligncenter" width="300"]
ਕੈਂਸਰ ਦੇ ਮਰੀਜਾਂ ਲਈ ਰਾਹਤ ਭਰੀ ਖ਼ਬਰ, ਹੁਣ ਕੈਪੀਟੋਲ ਹਸਪਤਾਲ 'ਚ ਹਰ ਬੁੱਧਵਾਰ ਹੋਵੇਗੀ ਕੈਂਸਰ ਦੀ ਮੁਫ਼ਤ ਜਾਂਚ[/caption]
ਇਸ ਗੱਲ ਨੂੰ ਧਿਆਨ 'ਚ ਰੱਖ ਕੇ ਕੈਪੀਟੋਲ ਹਸਪਤਾਲ ਵਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੈਂਸਰ ਦੇ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਭੈੜੀ ਬਿਮਾਰੀ ਨੂੰ ਲੈ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜਲੰਧਰ ਦੇ ਮਸ਼ਹੂਰ ਕੈਂਸਰ ਹਸਪਤਾਲ ਕੈਪੀਟੋਲ ਦੇ ਪ੍ਰਬੰਧਕਾਂ ਵੱਲੋਂ ਹਰ ਬੁੱਧਵਾਰ ਨੂੰ ਮੁਫ਼ਤ ਕੈਂਸਰ ਜਾਂਚ ਸ਼ੁਰੂ ਕੀਤੀ ਹੈ।
[caption id="attachment_244783" align="aligncenter" width="300"]
ਕੈਂਸਰ ਦੇ ਮਰੀਜਾਂ ਲਈ ਰਾਹਤ ਭਰੀ ਖ਼ਬਰ, ਹੁਣ ਕੈਪੀਟੋਲ ਹਸਪਤਾਲ 'ਚ ਹਰ ਬੁੱਧਵਾਰ ਹੋਵੇਗੀ ਕੈਂਸਰ ਦੀ ਮੁਫ਼ਤ ਜਾਂਚ[/caption]
ਇਸ ਸਬੰਧੀ ਕੈਪੀਟੋਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਹਰਨੂਰ ਸਿੰਘ ਪਰੂਥੀ ਦਾ ਕਹਿਣਾ ਹੈ ਕਿ ਜੋ ਵੀ ਮਰੀਜ਼ ਜਾਂਚ ਲਈ ਆਵੇਗਾ ਉਸ ਨੂੰ ਮੁਫ਼ਤ ਸਲਾਹ ਦਿੱਤੀ ਜਾਵੇਗੀ ਤੇ ਬਿਮਾਰੀ ਸਬੰਧੀ ਹੋਣ ਵਾਲੇ ਟੈਸਟਾਂ 'ਚ ਵੀ ਭਾਰੀ ਛੋਟ ਦਿੱਤੀ ਜਾਵੇਗੀ।
[caption id="attachment_244784" align="aligncenter" width="300"]
ਕੈਂਸਰ ਦੇ ਮਰੀਜਾਂ ਲਈ ਰਾਹਤ ਭਰੀ ਖ਼ਬਰ, ਹੁਣ ਕੈਪੀਟੋਲ ਹਸਪਤਾਲ 'ਚ ਹਰ ਬੁੱਧਵਾਰ ਹੋਵੇਗੀ ਕੈਂਸਰ ਦੀ ਮੁਫ਼ਤ ਜਾਂਚ[/caption]
ਉਹਨਾਂ ਇਹ ਵੀ ਕਿਹਾ ਹੈ ਕਿ ਕੈਂਸਰ ਦੇ ਇਲਾਜ਼ ਲਈ ਹਸਪਤਾਲ 'ਚ ਅੰਤਰਰਾਸ਼ਟਰੀ ਪੱਧਰ ਦੀਆਂ ਮਸ਼ੀਨਾਂ ਨਾਲ ਨਾਲ ਬੇਹਤਰੀਨ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ, ਜੋ ਆਪਣੇ ਤਜ਼ਰਬੇ ਨਾਲ ਕੈਂਸਰ ਦੀ ਭੈੜੀ ਬਿਮਾਰੀ ਨਾਲ ਨਜਿੱਠਦੇ ਹਨ।
[caption id="attachment_244785" align="aligncenter" width="300"]
ਕੈਂਸਰ ਦੇ ਮਰੀਜਾਂ ਲਈ ਰਾਹਤ ਭਰੀ ਖ਼ਬਰ, ਹੁਣ ਕੈਪੀਟੋਲ ਹਸਪਤਾਲ 'ਚ ਹਰ ਬੁੱਧਵਾਰ ਹੋਵੇਗੀ ਕੈਂਸਰ ਦੀ ਮੁਫ਼ਤ ਜਾਂਚ[/caption]
ਦੱਸਣਯੋਗ ਹੈ ਕਿ ਇਹ ਹਸਪਤਾਲ ਜਲੰਧਰ ਦੇ ਰੇਰੂ ਚੌਕ ਨੇੜੇ ਹੈ, ਜੋ ਹਰ ਕਿਸਮ ਦੇ ਇਲਾਜ਼ ਕਰਨ ਦੀ ਸਮਰੱਥਾ ਰੱਖਦਾ ਹੈ।
-PTC News