ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜਲੰਧਰ ਦੇ ਕੈਪੀਟੋਲ ਹਸਪਤਾਲ ਪਹੁੰਚੇ, ਸਟਾਫ਼ ਨਾਲ ਕੀਤੀ ਮੁਲਾਕਾਤ
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜਲੰਧਰ ਦੇ ਕੈਪੀਟੋਲ ਹਸਪਤਾਲ ਪਹੁੰਚੇ, ਸਟਾਫ਼ ਨਾਲ ਕੀਤੀ ਮੁਲਾਕਾਤ,ਜਲੰਧਰ: ਬੀਤੇ ਦਿਨ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰ ਪੰਜਾਬ ਦੇ ਨੰਬਰ 1 ਕੈਂਸਰ ਹਸਪਤਾਲ ਕੈਪੀਟੋਲ ਵਿਖੇ ਪਹੁੰਚੇ, ਜਿਥੇ ਉਹਨਾਂ ਨੇ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਹਰਨੂਰ ਸਿੰਘ ਪਰੂਥੀ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਸਿਹਤ ਮੰਤਰੀ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਸਿਹਤ ਸਬੰਧੀ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਜਾਇਜ਼ਾ ਲੈਂਦਿਆਂ ਹਸਪਤਾਲ ਵੱਲੋਂ ਕੀਤੇ ਜਾ ਰਹੇ ਕੰਮਾਂ ਸ਼ਲਾਘਾ ਵੀ ਕੀਤੀ।
[caption id="attachment_246983" align="aligncenter" width="300"] ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜਲੰਧਰ ਦੇ ਕੈਪੀਟੋਲ ਹਸਪਤਾਲ ਪਹੁੰਚੇ, ਸਟਾਫ਼ ਨਾਲ ਕੀਤੀ ਮੁਲਾਕਾਤ[/caption]
ਦੱਸ ਦੇਈਏ ਕਿ ਕੈਪੀਟੋਲ ਹਸਪਤਾਲ 2014 'ਚ ਸ਼ੁਰੂ ਹੋਇਆ ਸੀ। ਕੈਂਸਰ ਦੇ ਇਲਾਜ਼ ਲਈ ਹਸਪਤਾਲ ‘ਚ ਅੰਤਰਰਾਸ਼ਟਰੀ ਪੱਧਰ ਦੀਆਂ ਮਸ਼ੀਨਾਂ ਨਾਲ ਨਾਲ ਬੇਹਤਰੀਨ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ, ਜੋ ਆਪਣੇ ਤਜ਼ਰਬੇ ਨਾਲ ਕੈਂਸਰ ਦੀ ਭੈੜੀ ਬਿਮਾਰੀ ਨਾਲ ਨਜਿੱਠਦੇ ਹਨ।
[caption id="attachment_246984" align="aligncenter" width="300"]
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜਲੰਧਰ ਦੇ ਕੈਪੀਟੋਲ ਹਸਪਤਾਲ ਪਹੁੰਚੇ, ਸਟਾਫ਼ ਨਾਲ ਕੀਤੀ ਮੁਲਾਕਾਤ[/caption]
ਹਸਪਤਾਲ 'ਚ ਮਰੀਜ਼ਾਂ ਲਈ ਕਰੀਬ 300 ਬੈੱਡ ਦੀ ਸੁਵਿਧਾ ਵੀ ਹੈ।
ਜ਼ਿਕਰ ਏ ਖਾਸ ਹੈ ਕਿ ਕੈਂਸਰ ਦੀ ਬਿਮਾਰੀ ਨੂੰ ਰੋਕਣ ਲਈ ਪਿਛਲੇ ਦਿਨੀਂ ਕੈਪੀਟੋਲ ਵਲੋਂ ਹਰ ਬੁੱਧਵਾਰ ਨੂੰ ਮੁਫ਼ਤ ਕੈਂਸਰ ਜਾਂਚ ਸ਼ੁਰੂ ਕਰਕੇ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।
[caption id="attachment_246985" align="aligncenter" width="300"]
ਸਿਹਤ ਮੰਤਰੀ ਬ੍ਰਹਮ ਮਹਿੰਦਰਾ ਜਲੰਧਰ ਦੇ ਕੈਪੀਟੋਲ ਹਸਪਤਾਲ ਪਹੁੰਚੇ, ਸਟਾਫ਼ ਨਾਲ ਕੀਤੀ ਮੁਲਾਕਾਤ[/caption]
ਇਹ ਹਸਪਤਾਲ ਜਲੰਧਰ ਦੇ ਰੇਰੂ ਚੌਕ ਨੇੜੇ ਹੈ, ਜੋ ਹਰ ਕਿਸਮ ਦੇ ਇਲਾਜ਼ ਕਰਨ ਦੀ ਸਮਰੱਥਾ ਰੱਖਦਾ ਹੈ।
-PTC News