ਜਲੰਧਰ 'ਚ 300 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਗੁਪਤ ਮਿਸ਼ਨ ਤਹਿਤ ਕੀਤੀ ਛਾਪੇਮਾਰੀ, ਇਕ ਔਰਤ ਨੂੰ ਕੀਤਾ ਗ੍ਰਿਫਤਾਰ
ਜਲੰਧਰ: ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਪੁਲਿਸ ਨੇ ਅੱਜ ਆਪਣੇ ਗੁਪਤ ਮਿਸ਼ਨ ਤਹਿਤ ਭੋਗਪੁਰ ਦੇ ਪਿੰਡ ਕਿੰਗਰਾ ਵਿਚ ਛਾਪੇਮਾਰੀ ਕੀਤੀ ਗਈ। ਪਿੰਡ ਨੂੰ ਘੇਰ ਕੇ ਘਰ-ਘਰ ਤਲਾਸ਼ੀ ਲਈ ਗਈ। ਆਉਣ-ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਇਸ ਦੇ ਨਾਲ ਭਰ ਵਿਚ ਪੁਲਿਸ ਵਲੋਂ ਜਲੰਧਰ ਅਤੇ ਮੋਹਾਲੀ ਵਿਚ ਪੁਲਸ ਵਲੋਂ ਸਰਚ ਅਭਿਆਨ ਜਾਰੀ ਹੈ। ਇਸ ਕਾਰਵਾਈ ਵਿੱਚ ਪੁਲੀਸ ਨੇ ਦੋ ਔਰਤਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਇਸ ਸਰਚ ਆਪਰੇਸ਼ਨ ਵਿੱਚ 300 ਜਵਾਨਾਂ ਨੂੰ ਲਗਾਇਆ ਸੀ। ਛਾਪੇਮਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਦੀ ਕਮਾਂਡ ਇੰਸਪੈਕਟਰ ਰੈਂਕ ਤੋਂ ਲੈ ਕੇ ਡੀਐਸਪੀ, ਐਸਪੀ ਪੱਧਰ ਤੱਕ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਕੰਮ ਸਾਰੀਆਂ ਟੀਮਾਂ ਵਿੱਚ ਵੰਡਿਆ ਗਿਆ ਸੀ। ਕੁਝ ਟੀਮਾਂ ਨੂੰ ਪਿੰਡ ਦੇ ਬਾਹਰ ਨਾਕਾਬੰਦੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਕੁਝ ਟੀਮਾਂ ਨੂੰ ਪਿੰਡ ਵਿੱਚ ਘਰਾਂ ਦੀ ਤਲਾਸ਼ੀ ਦਾ ਕੰਮ ਦਿੱਤਾ ਗਿਆ ਅਤੇ ਕੁਝ ਨੂੰ ਪਿੰਡ ਵਿੱਚ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਦਾ ਕੰਮ ਦਿੱਤਾ ਗਿਆ। ਇਹ ਵੀ ਪੜ੍ਹੋ: ਪੈਸਿਆਂ ਦੇ ਲੈਣ ਨੂੰ ਲੈ ਕੇ ਚੱਲੀ ਗੋਲ਼ੀ, ਪੁਲਿਸ ਜਾਂਚ 'ਚ ਜੁਟੀ ਛਾਪੇਮਾਰੀ ਦੌਰਾਨ ਪਿੰਡ ਦੇ ਕਈ ਘਰਾਂ ਨੂੰ ਤਾਲੇ ਲੱਗੇ ਹੋਏ ਮਿਲੇ ਹਨ। ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਲੋਕ ਘਰਾਂ ਨੂੰ ਤਾਲੇ ਲਗਾ ਕੇ ਭੱਜ ਗਏ। ਕਈ ਲੋਕਾਂ ਨੇ ਬਾਹਰੋਂ ਤਾਲੇ ਲਗਾ ਕੇ ਆਪਣੇ ਆਪ ਨੂੰ ਘਰਾਂ ਅੰਦਰ ਬੰਦ ਕਰ ਲਿਆ। ਪੁਲਿਸ ਕਰਮਚਾਰੀ ਕੰਧਾਂ 'ਤੇ ਚੜ੍ਹ ਕੇ ਜਾਂ ਗੇਟਾਂ ਤੋਂ ਛਾਲ ਮਾਰ ਕੇ ਘਰਾਂ ਵਿਚ ਦਾਖਲ ਹੋਏ। ਅੰਦਰੋਂ ਦਰਵਾਜ਼ੇ ਖੋਲ੍ਹ ਕੇ ਘਰਾਂ ਦੀ ਤਲਾਸ਼ੀ ਲਈ। ਇੱਕ ਕੁੜੀ ਪੁਲਿਸ ਨੇ ਫੜੀ ਹੈ, ਉਹ ਪਿੰਡ ਵਿੱਚ ਨਸ਼ਾ ਵੇਚਣ ਦਾ ਧੰਦਾ ਕਰਦੀ ਹੈ। ਉਹ ਗੁਆਂਢੀਆਂ ਦੇ ਘਰ ਲੁਕੀ ਹੋਈ ਸੀ। ਮਾਂ ਘਰੋਂ ਭੱਜ ਗਈ ਪਰ ਪੁਲਿਸ ਨੇ ਘਰ ਦੀ ਤਲਾਸ਼ੀ ਦੌਰਾਨ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਇੱਕ ਹੋਰ ਘਰ ਵਿੱਚ ਵੀ ਇੱਕ ਔਰਤ ਨਸ਼ੀਲੇ ਪਦਾਰਥਾਂ ਸਮੇਤ ਫੜੀ ਗਈ ਹੈ। ਮੌਕੇ 'ਤੇ ਮੌਜੂਦ ਐੱਸਐੱਸਪੀ ਦੇਹਟ ਸਵਪਨਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਪਿੰਡ 'ਚ ਨਸ਼ੇ ਦੀ ਵਿਕਰੀ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਵੈਸੇ ਵੀ ਡੀਜੀਪੀ ਪੰਜਾਬ ਪੁਲਿਸ ਦੀਆਂ ਸਖ਼ਤ ਹਦਾਇਤਾਂ ਹਨ ਕਿ ਨਸ਼ਿਆਂ 'ਤੇ ਸ਼ਿਕੰਜਾ ਕੱਸਿਆ ਜਾਵੇ ਜਿਸ ਦੇ ਮੱਦੇਨਜ਼ਰ ਪਹਿਲਾਂ ਪਿੰਡ ਦੀ ਰੇਕੀ ਕੀਤੀ ਗਈ। ਇਸ ਪਿੰਡ ਵਿੱਚ 13 ਘਰਾਂ ਦੀ ਪਛਾਣ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਘਰਾਂ ਦੇ ਲੋਕਾਂ ਵਿਰੁੱਧ 60 ਤੋਂ ਵੱਧ ਨਸ਼ੇ ਦੇ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਦੀ ਸ਼ਨਾਖਤ ਕੀਤੀ ਗਈ ਹੈ। ਨਸ਼ਿਆਂ ਦੀ ਬਰਾਮਦਗੀ 'ਤੇ ਐਸ.ਐਸ.ਪੀ ਨੇ ਦੱਸਿਆ ਕਿ ਜਿਨ੍ਹਾਂ ਘਰਾਂ 'ਚ ਛਾਪੇਮਾਰੀ ਕੀਤੀ ਗਈ ਹੈ, ਉਥੇ ਕੁਝ ਨਸ਼ਾ ਬਰਾਮਦ ਹੋਇਆ ਹੈ। -PTC News