ਜਲੰਧਰ ਦੇ DC ਘਣਸ਼ਿਆਮ ਥੋਰੀ ਵੱਲੋਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਐਲਾਨ
ਜਲੰਧਰ : ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ 7 ਇਲਾਕਿਆਂ ਨੂੰ ਇਸ ਸੂਚੀ 'ਚ ਰੱਖਿਆ ਗਿਆ ਹੈ। 3 ਇਲਾਕੇ ਦਿਹਾਤੀ ਤੇ 4 ਸ਼ਹਿਰੀ ਇਲਾਕਿਆਂ ਨਾਲ ਸਬੰਧਤ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਹਾਤੀ ਇਲਾਕੇ ਨਾਲ ਸਬੰਧਤ ਗੁਰਦੁਆਰਾ ਬੁਲੰਦਪੁਰੀ, ਮਹਿਤਪੁਰ ਅਤੇ ਚਾਚੇਵਾਲ, ਜਮਸ਼ੇਰ ਖਾਸ, ਤਹਿਸੀਲ ਜਲੰਧਰ-1, ਮਾਈਕ੍ਰੋ ਕੰਟੇਨਮੈਂਟ ਜ਼ੋਨ ਹੋਣਗੇ।
ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ
[caption id="attachment_483054" align="aligncenter" width="260"]
ਜਲੰਧਰ ਦੇDC ਘਣਸ਼ਿਆਮ ਥੋਰੀ ਵੱਲੋਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਐਲਾਨ[/caption]
ਉਨ੍ਹਾਂ ਦੱਸਿਆ ਕਿ 14 ਲੋਕਲ ਐਕਟਿਵ ਪਾਜ਼ੀਟਿਵ ਕੇਸ ਸਾਹਮਣੇ ਆਉਣ ਕਾਰਨ ਚੌਧਰੀ ਮੁਹੱਲਾ ਫਿਲੌਰ, ਕਸਤੂਰਬਾ ਨਗਰ ਜਲੰਧਰ ਕੈਂਟ ਤਹਿਸੀਲ-1 ਵਿਚ 6 ਐਕਟਿਵ ਪਾਜ਼ੀਟਿਵਕੇਸ, ਪਾਲਮ ਵਿਹਾਰ ਅਲੀਪੁਰ ਮਿੱਠਾਪੁਰ ਤਹਿਸੀਲ ਜਲੰਧਰ-1 ਵਿਚ 5 ਕੇਸ ਅਤੇ ਲਾਲ ਕੁੜਤੀ ਜਲੰਧਰ ਕੈਂਟ ਤਹਿਸੀਲ ਜਲੰਧਰ-1 'ਚ 6 ਕੇਸ ਸਾਹਮਣੇ ਆਉਣ ਕਾਰਣ ਇਨ੍ਹਾਂ ਸਾਰੇ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ, ਜਦੋਂ ਕਿ ਦਿਹਾਤੀ ਇਲਾਕੇ ਵਿਚ ਰਵਿਦਾਸਪੁਰਾ ਫਿਲੌਰ ਵਿਚ 20 ਲੋਕਲ ਪਾਜ਼ੀਟਿਵ ਕੇਸ ਸਾਹਮਣੇ ਆਉਣ ਕਾਰਨ ਇਨ੍ਹਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
[caption id="attachment_483057" align="aligncenter" width="300"]
ਜਲੰਧਰ ਦੇDC ਘਣਸ਼ਿਆਮ ਥੋਰੀ ਵੱਲੋਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਐਲਾਨ[/caption]
ਡਿਪਟੀ ਕਮਿਸ਼ਨਰ ਨੇ ਹਰੇਕ ਮਾਈਕ੍ਰੋ ਕੰਟੇਨਮੈਂਟ ਜ਼ੋਨ ਲਈ ਵੱਖ-ਵੱਖ ਸਿਵਲ ਅਤੇ ਪੁਲਸ ਅਧਿਕਾਰੀਆਂ ਸਮੇਤ ਡਾਕਟਰਾਂ ਦੀ ਵੀ ਤਾਇਨਾਤੀ ਕੀਤੀ ਹੈ, ਜਿਹੜੇ ਕਿ ਰੋਜ਼ਾਨਾ ਇਨ੍ਹਾਂ ਜ਼ੋਨਾਂ ਵਿਚ ਜਾ ਕੇ ਚੈਕਿੰਗ ਕਰਿਆ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਾਰੇ ਮਾਈਕ੍ਰੋ ਕੰਟੇਨਮੈਂਟ ਅਤੇ ਕੰਟੇਨਮੈਂਟ ਜ਼ੋਨਾਂ ਵਿਚ ਕਰਫ਼ਿਊ ਵਰਗੀ ਸਖ਼ਤੀ ਕੀਤੀ ਜਾਵੇ। ਉਨ੍ਹਾਂ ਸਾਰੇ ਸਿਵਲ ਅਤੇ ਸਿਹਤ ਅਧਿਕਾਰੀਆਂ ਨੂੰ ਇਨ੍ਹਾਂ ਜ਼ੋਨਾਂ 'ਤੇ ਤਿੱਖੀ ਨਜ਼ਰ ਰੱਖਣ ਲਈ ਵੀ ਕਿਹਾ।
[caption id="attachment_483055" align="aligncenter" width="300"]
ਜਲੰਧਰ ਦੇDC ਘਣਸ਼ਿਆਮ ਥੋਰੀ ਵੱਲੋਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਦਾ ਐਲਾਨ[/caption]
ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ
ਉਨ੍ਹਾਂ ਕਿਹਾ ਕਿ ਜਲੰਧਰ ਵਿਚ ਐਲਾਨੇ ਸਾਰੇ ਮਾਈਕ੍ਰੋ ਕੰਟੇਨਮੈਂਟ ਅਤੇ ਕੰਟੇਨਮੈਂਟ ਜ਼ੋਨਾਂ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਇਲਾਕੇ ਵਿਚ ਸਮੂਹ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਵਾਹਨਾਂ ਅਤੇ ਵਿਅਕਤੀਆਂ ਦੀ ਆਵਾਜਾਈ ਨਾ ਹੋਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਸਖ਼ਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਲਈ ਸਬੰਧਤ ਇਲਾਕੇ ਦਾ ਅਧਿਕਾਰੀ ਜਵਾਬਦੇਹ ਹੋਵੇਗਾ।
-PTCNews