Wed, Nov 13, 2024
Whatsapp

ਜਲੰਧਰ: ਕੱਪੜਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

Reported by:  PTC News Desk  Edited by:  Riya Bawa -- February 23rd 2022 09:23 AM -- Updated: February 23rd 2022 09:28 AM
ਜਲੰਧਰ: ਕੱਪੜਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

ਜਲੰਧਰ: ਕੱਪੜਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ

ਜਲੰਧਰ: ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿਚ ਕੱਪੜਿਆਂ ਦੀ ਦੁਕਾਨ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਅੱਗ ਅਟਾਰੀ ਬਾਜ਼ਾਰ ਦੀ ਭੀੜ-ਭੜੱਕੇ ਵਾਲੀ ਅਤੇ ਤੰਗ ਗਲੀਆਂ 'ਚ ਸਥਿਤ ਮਨੀਲਾ ਰੈਡੀਮੇਡ ਕੱਪੜਿਆਂ ਦੀ ਦੁਕਾਨ ਨੂੰ ਦੇਰ ਰਾਤ ਅੱਗ ਲੱਗ ਗਈ। ਇਸ ਘਟਨਾ 'ਚ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਦੁਕਾਨ ਮਾਲਕਨ ਵੀ ਅੱਗ ਕਾਰਨ ਬੁਰੀ ਤਰ੍ਹਾਂ ਝੁਲਸ ਗਈ। ਹਾਸਲ ਜਾਣਕਾਰੀ ਮੁਤਾਬਕ ਔਰਤ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।  ਜਲੰਧਰ: ਕੱਪੜਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਉੱਥੇ ਹੀ ਫਾਇਰ ਬ੍ਰਿਗੇਡ ਅਤੇ ਪੁਲਿਸ ਸਮੇਂ ਸਿਰ ਪਹੁੰਚ ਗਈ ਪਰ ਦੁਕਾਨ ਦੇ ਸਾਹਮਣੇ ਸੀਮਿੰਟ ਦਾ ਰੈਂਪ ਹੋਣ ਕਾਰਨ ਪਾਣੀ ਦੀ ਬੁਝਾਰ ਦੁਕਾਨ ਅੰਦਰ ਦੇਰੀ ਨਾਲ ਪਹੁੰਚੀ ਜਿਸ ਕਾਰਨ ਸਾਰਾ ਸਮਾਨ ਦੁਕਾਨ ਸੜ ਕੇ ਸੁਆਹ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਲੀਆਂ ਵਿੱਚ ਬਣੇ ਰੈਂਪ ਨੂੰ ਤੋੜ ਕੇ ਉਹ ਦੁਕਾਨ ਤੱਕ ਪਹੁੰਚੇ, ਜਿਸ ਤੋਂ ਬਾਅਦ ਅੱਗ ਬੁਝਾਈ ਗਈ ਅਤੇ ਉਕਤ ਦੁਕਾਨ ਮਾਲਕਨ ਝੁਲਸ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਹ ਅੱਗ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।  ਜਲੰਧਰ: ਕੱਪੜਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਇੱਥੇ ਪੜ੍ਹੋ ਹੋਰ ਖ਼ਬਰਾਂ: UP Assembly Election 2022 Live Updates: ਉੱਤਰ ਪ੍ਰਦੇਸ਼ 'ਚ ਚੌਥੇ ਪੜ੍ਹਾਅ ਲਈ ਵੋਟਿੰਗ ਸ਼ੁਰੂ, 624 ਉਮੀਦਵਾਰ ਚੋਣ ਮੈਦਾਨ 'ਚ -PTC News


Top News view more...

Latest News view more...

PTC NETWORK