ਜਗਰਾਓਂ 'ਚ ਅਣਪਛਾਤੇ ਲੋਕਾਂ ਨੇ ਸੁੱਤੇ ਪਏ ਪਰਿਵਾਰ 'ਤੇ ਕੀਤਾ ਹਮਲਾ , ਪਤਨੀ ਦੀ ਮੌਤ , ਪਿਓ ਸਮੇਤ ਬੱਚੇ ਜ਼ਖ਼ਮੀ
ਜਗਰਾਓਂ 'ਚ ਅਣਪਛਾਤੇ ਲੋਕਾਂ ਨੇ ਸੁੱਤੇ ਪਏ ਪਰਿਵਾਰ 'ਤੇ ਕੀਤਾ ਹਮਲਾ , ਪਤਨੀ ਦੀ ਮੌਤ , ਪਿਓ ਸਮੇਤ ਬੱਚੇ ਜ਼ਖ਼ਮੀ:ਜਗਰਾਓਂ : ਜਗਰਾਓਂ ਦੇ ਕੋਠੇ ਬੱਗੂ 'ਚ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਇਕ ਟਰੱਕ ਡਰਾਈਵਰ ਦੇ ਘਰ 'ਤੇ ਤੇਜ਼ਧਾਰ ਹਥਿਆਰਾਂ ਨਾਲਹਮਲਾ ਕਰ ਦਿੱਤਾ ਹੈ। ਇਸ ਹਮਲੇ ਦੌਰਾਨ ਹਮਲਾਵਰਾਂ ਨੇ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵੀਰ ਕੌਰ (32) ਦਾ ਕਤਲ ਕਰ ਦਿੱਤਾ ਪਰ ਲੋਕਾਂ ਦੇ ਇਕੱਠੇ ਹੋਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ।
[caption id="attachment_337351" align="aligncenter" width="300"] ਜਗਰਾਓਂ 'ਚ ਅਣਪਛਾਤੇ ਲੋਕਾਂ ਨੇ ਸੁੱਤੇ ਪਏ ਪਰਿਵਾਰ 'ਤੇ ਕੀਤਾ ਹਮਲਾ , ਪਤਨੀ ਦੀ ਮੌਤ , ਪਿਓ ਸਮੇਤ ਬੱਚੇ ਜ਼ਖ਼ਮੀ[/caption]
ਇਸ ਮੌਕੇ ਪੁਲਿਸ ਨੇ ਪੁੱਜ ਕੇ ਮ੍ਰਿਤਕਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਹਮਲੇ ਦੌਰਾਨ ਪਿਤਾ ਦਾ ਬਚਾਅ ਕਰ ਰਹੇ 13 ਸਾਲਾਂ ਜਸਪ੍ਰੀਤ ਸਿੰਘ ਅਤੇ 10 ਸਾਲਾਂ ਲਖਵੀਰ ਸਿੰਘ ਵੀ ਜ਼ਖ਼ਮੀ ਹੋ ਗਏ ਹਨ ,ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਹੈ।
[caption id="attachment_337352" align="aligncenter" width="300"]
ਜਗਰਾਓਂ 'ਚ ਅਣਪਛਾਤੇ ਲੋਕਾਂ ਨੇ ਸੁੱਤੇ ਪਏ ਪਰਿਵਾਰ 'ਤੇ ਕੀਤਾ ਹਮਲਾ , ਪਤਨੀ ਦੀ ਮੌਤ , ਪਿਓ ਸਮੇਤ ਬੱਚੇ ਜ਼ਖ਼ਮੀ[/caption]
ਮਿਲੀ ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘਵਾਸੀ ਕੋਠੇ ਬੱਗੂ ਆਪਣੇ ਪਰਿਵਾਰ ਨਾਲ ਸੁੱਤਾ ਪਿਆ ਸੀ।ਇਸ ਦੌਰਾਨ ਅੱਧੀ ਰਾਤ 12 ਵਜੇ 2 ਨਕਾਬਪੋਸ਼ ਹਥਿਆਰਬੰਦ ਕੰਧ ਟੱਪ ਕੇ ਘਰ 'ਚ ਦਾਖਲ ਹੋ ਗਏ ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਰਾਜਵੀਰ ਕੌਰ ਨੇ ਆਪਣੀ ਪਤੀ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ ਹੈ।
[caption id="attachment_337353" align="aligncenter" width="300"]
ਜਗਰਾਓਂ 'ਚ ਅਣਪਛਾਤੇ ਲੋਕਾਂ ਨੇ ਸੁੱਤੇ ਪਏ ਪਰਿਵਾਰ 'ਤੇ ਕੀਤਾ ਹਮਲਾ , ਪਤਨੀ ਦੀ ਮੌਤ , ਪਿਓ ਸਮੇਤ ਬੱਚੇ ਜ਼ਖ਼ਮੀ[/caption]
ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਪੂਰਥਲਾ ‘ਚ ਪ੍ਰਦਰਸ਼ਨਕਾਰੀਆਂ ਨੇ ਮੈਡੀਕਲ ਸਟੋਰ ਦੀ ਕੀਤੀ ਭੰਨ-ਤੋੜ ,ਦੁਕਾਨਦਾਰਾਂ ‘ਚ ਰੋਸ
ਇਸ ਬਾਰੇ ਜਾਣਕਾਰੀ ਦਿੰਦਿਆਂ ਜਗਰਾਓਂ ਦੇ ਡੀ.ਐੱਸ.ਪੀ. ਗੁਰਦੀਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
-PTCNews