ਜੱਗੂ ਭਗਵਾਨਪੁਰੀਆ ਨੂੰ ਬਿਆਸ ਪੁਲਿਸ ਨੇ ਕੋਰਟ 'ਚ ਕੀਤਾ ਪੇਸ਼, 6 ਦਿਨ ਰਿਮਾਂਡ
ਅੰਮ੍ਰਿਤਸਰ; ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਿਆਸ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ। ਕੋਰਟ ਨੇ ਬਿਆਸ ਪੁਲਿਸ ਨੂੰ 6 ਦਿਨ ਦੇ ਰਿਮਾਂਡ ਉੱਤੇ ਭੇਜ ਦਿੱਤਾ ਹੈ। ਹੁਣ ਗੈਂਗਸਟਰ ਭਗਵਾਨਪੁਰੀਆ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਹੋਵੇਗੀ। ਤੁਹਾਨੂੰ ਦੱਸ ਦੇਈਏ 2017 ਵਿੱਚ ਆਪਣੇ ਸਾਥੀ ਸ਼ੁਭਮ ਨੂੰ ਪੁਲਿਸ ਦੀ ਕਸਟਡੀ ਵਿਚੋਂ ਛੁਡਾਉਣ ਦਾ ਮਾਮਲਾ ਸੀ। ਤੁਹਾਨੂੰ ਦੱਸ ਦੇਈਏ ਕਿ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਨਾਲ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੂਸੇਵਾਲਾ ਨੂੰ ਮਾਰਨ ਵਾਲੇ ਦੋ ਸ਼ਾਰਪ ਸ਼ੂਟਰ ਜੱਗੂ ਨੇ ਮੁਹੱਈਆ ਕਰਵਾਏ ਸਨ। ਦੱਸ ਦੇਈਏ ਕਿ ਬਿਆਸ ਥਾਣੇ ਅੰਦਰ ਮੁਕੱਦਮਾ ਨੰਬਰ 181 2017 ਦਰਜ ਹੈ ਜਿੱਥੇ ਜੱਗੂ ਦੇ ਸਾਥੀ ਗੈਂਗਸਟਰ ਨੂੰ ਪੁਲਿਸ 'ਤੇ ਗੋਲੀਆ ਚਲਾਕੇ ਹਮਲਾ ਕਰਕੇ ਛੁਡਵਾਇਆ ਗਿਆ ਸੀ। ਜਿਸ ਵਿਚ ਜੱਗੂ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
-PTC News