ਕੀ ਬਦਨਾਮ ਸੱਟੇਬਾਜ਼ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਦਫਤਰ ਤੱਕ ਪਹੁੰਚ ?, ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਖੂਬ ਵਾਇਰਲ
ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਬਦਨਾਮ ਸੱਟੇਬਾਜ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਾਰ ਤੱਕ ਪਹੁੰਚ ਹੈ। ਫੇਸਬੁੱਕ ਉੱਤੇ ਮਹਿਕਮਾ ਪੰਜਾਬੀ ਨੇ ਬਦਨਾਮ ਸੱਟਾਬਾਜ਼ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਦੀ ਪਹੁੰਚ ਬਾਰੇ ਪੋਸਟ ਪਾਈ ਹੈ ਅਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆ ਹਨ। ਮਹਿਕਮਾ ਪੰਜਾਬੀ ਵੱਲੋਂ ਪਾਈ ਗਈ ਪੋਸਟ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਵੇ ਉਨ੍ਹਾਂ ਨੇ ਵਿਸਥਾਰ ਨਾਲ ਸੱਟੇਬਾਜ਼ ਲੋਕਾਂ ਬਾਰੇ ਚਰਚਾ ਕੀਤੀ ਹੈ। ਪੋਸਟ ਵਿੱਚ ਲਿਖਿਆ ਹੈ ਕਿ -ਬਦਨਾਮ ਸੱਟੇਬਾਜ਼ ਕਰਨ ਗਿਲਹੋਤਰਾ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਤੱਕ ਪਹੁੰਚ ਹੋ ਗਈ ਹੈ। ਸੰਨ 2015 ਵਿੱਚ ਕਰਿਕਟ ਦੇ ਬਦਨਾਮ ਮੁਕਾਬਲੇ ਆਈ ਪੀ ਐਲ ਦੌਰਾਨ ਵੱਡੇ ਪੱਧਰ ‘ਤੇ ਸੱਟਾ ਲੱਗਣ ਅਤੇ ਇਸ ਵਿੱਚ ਵੱਡੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਨਾਮ ਆਉਣ ਦਾ ਖੁਲਾਸਾ ਹੋਇਆ ਸੀ। ਉਸ ਸਮੇਂ ਕਰਨ ਗਿਲਹੋਤਰਾ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਵਿੱਚ ਮੰਤਰੀ ਮੰਤਰੀ ਅਨੁਰਾਗ ਠਾਕੁਰ ਦੇ ਨੇੜੇ ਸੀ। ਅੱਜ ਕੱਲ ਰਾਘਵ ਚੱਡਾ ਦੇ ਨੇੜੇ ਹੈ।ਰਾਘਵ ਚੱਡਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸੁਪਰ ਸੀ ਐਮ ਵਗੋਂ ਦੇਖਿਆ ਜਾ ਰਿਹਾ। ਉਸ ਦੇ ਕਰੀਬੀ ਹੋਣ ਕਰਕੇ ਗਲਹੋਤਰਾ ਅੱਜ ਭਗਵੰਤ ਮਾਨ ਦੇ ਦਫਤਰ ਵਿੱਚ ਵੀ ਦੇਖਿਆ ਗਿਆ। ਇਕ ਸਮੇਂ ਯੁਵਰਾਜ ਸਿੰਘ ਵਰਗੇ ਖਿਡਾਰੀ ਦੀ ਬੜੀ ਬਦਨਾਮੀ ਹੋਈ ਸੀ ਕਿਉਂ ਕਿ ਉਸ ਦੀ ਇਕ ਫੋਟੇ ਸੱਟੇਬਾਜ ਕਰਨ ਗਿਲਹੋਤਰਾ ਨਾਲ ਬਾਹਰ ਆ ਗਈ ਸੀ।ਅੱਜ ਮੁੱਖ ਮੰਤਰੀ ਨਾਲ ਉਸ ਦੀ ਫੋਟੋ ਆਈ ਹੈ। ਆਮ-ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਵੀ ਇਕ ਬਦਲਾਅ ਦਾ ਹੀ ਰੂਪ ਹੈ। ਤੁਸੀ ਇਸ ਪੋਸਟ ਤੋਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਦਨਾਮ ਸੱਟੇਬਾਜ਼ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਤੱਕ ਪਹੁੰਚ ਹੈ। ਤਸਵੀਰਾਂ ਵਿੱਚ ਸ਼ਾਫ ਵੇਖਿਆ ਜਾ ਸਕਦਾ ਹੈ ਕਿ ਰਾਘਵ ਚੱਢਾ, ਭਗਵੰਤ ਮਾਨ ਅਤੇ ਹਰਪਾਲ ਚੀਮ ਦੇ ਨਾਲ ਸੱਟੇਬਾਜ ਕਰਨ ਗਿਲੋਹਤਰਾ ਦੀਆਂ ਤਸਵੀਰਾਂ ਹਨ। ਇਹ ਵੀ ਪੜ੍ਹੋ:ਭਗਵੰਤ ਮਾਨ ਵੱਲੋਂ ਸੂਬੇ ਦੀ ਜੇਲ੍ਹ ਪ੍ਰਣਾਲੀ ਨੂੰ ਦੇਸ਼ ਭਰ ਵਿੱਚ ਸਭ ਤੋਂ ਬਿਹਤਰ ਬਣਾਉਣ ਦੀ ਲੋੜ `ਤੇ ਜ਼ੋਰ -PTC News