ਪੈਸਿਆਂ ਦੇ ਝਗੜੇ 'ਚ ਫ਼ਸਿਆ ਕਰਤਾਰ ਚੀਮਾ, ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਛੱਡਿਆ
ਮੋਹਾਲੀ, 30 ਮਈ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ 'ਚ ਗੋਲਡੀ ਬਰਾੜ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਪੰਜਾਬੀ ਫਿਲਮ ਅਦਾਕਾਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਹਿਰਾਸਤ 'ਚ ਲਿਆ ਗਿਆ ਸੀ। ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (NSUI) ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਨੇ ਚੀਮਾ ਖ਼ਿਲਾਫ਼ ਕੈਨੇਡਾ ਸਥਿਤ ਗੋਲਡੀ ਬਰਾੜ ਤੋਂ ਧਮਕੀਆਂ ਦਿਲਵਾਉਣ ਦਾ ਦੋਸ਼ ਲਾਇਆ। ਇਹ ਵੀ ਪੜ੍ਹੋ: ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਸੁੱਟੀ ਸਿਆਹੀ, ਪ੍ਰੈਸ ਕਾਨਫਰੰਸ ਦੌਰਾਨ ਹੰਗਾਮਾ ਫਿਲਹਾਲ ਕਰਤਾਰ ਚੀਮਾ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ ਅਤੇ ਹੁਣ ਚੀਮਾ ਨੇ ਅਕਸ਼ੇ 'ਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਮੁਤਾਬਕ NSUI ਦੇ ਸੂਬਾ ਪ੍ਰਧਾਨ ਅਕਸ਼ੈ ਸ਼ਰਮਾ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਕਰਤਾਰ ਚੀਮਾ 'ਤੇ ਪੈਸੇ ਲੈਣੇ ਸਨ। ਪੈਸਿਆਂ ਦੇ ਲੈਣ-ਦੇਣ ਵਿਚਾਲੇ ਅਦਾਕਾਰ ਕਰਤਾਰ ਚੀਮਾ ਨੇ ਅਕਸ਼ੈ ਨੂੰ ਕੈਨੇਡਾ ਬੈਠੇ ਗੋਲਡੀ ਬਰਾੜ ਨੂੰ ਬੁਲਾਉਣ ਦੀ ਗੁਹਾਰ ਲਗਾਈ। ਜਿਸ ਵਿੱਚ ਅਕਸ਼ੈ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਸੋਮਵਾਰ ਨੂੰ ਜਿਵੇਂ ਹੀ ਉਨ੍ਹਾਂ ਨੂੰ ਕਰਤਾਰ ਚੀਮਾ ਦੇ ਅੰਮ੍ਰਿਤਸਰ ਆਉਣ ਦਾ ਪਤਾ ਲੱਗਾ ਤਾਂ ਅਕਸ਼ੈ ਉਸ ਨੂੰ ਫੜਨ ਲਈ ਪਹੁੰਚ ਗਏ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਅਕਸ਼ੈ ਨੇ ਪੁਲਿਸ ਦੇ ਸਾਹਮਣੇ ਕਰਤਾਰ ਚੀਮਾ ਦੀ ਆਡੀਓ ਵੀ ਰੱਖੀ ਹੈ, ਜਿਸ ਵਿੱਚ ਗੋਲਡੀ ਬਰਾੜ ਉਸਨੂੰ ਧਮਕੀਆਂ ਦੇ ਰਿਹਾ ਹੈ। ਪੁੱਛਗਿੱਛ ਤੋਂ ਬਾਅਦ ਚੀਮਾ ਨੂੰ ਪੁਲਿਸ ਨੇ ਛੱਡ ਦਿੱਤਾ ਹੈ। ਦੂਜੇ ਪਾਸੇ ਚੀਮਾ ਨੇ ਅਕਸ਼ੈ ਸ਼ਰਮਾ 'ਤੇ ਧਮਕੀ ਦੇਣ ਅਤੇ ਪਿਸਤੌਲ ਦਿਖਾਉਣ ਦਾ ਵੀ ਦੋਸ਼ ਲਾਇਆ ਹੈ। ਚੀਮਾ ਨੇ ਬਾਹਰ ਆਉਂਦੇ ਹੀ ਕਿਹਾ ਕਿ ਉਨ੍ਹਾਂ ਨੇ ਇਹ ਫਿਲਮ ਅਕਸ਼ੈ ਨਾਲ ਸਾਂਝੇਦਾਰੀ 'ਚ ਬਣਾਈ ਹੈ। ਨੁਕਸਾਨ ਹੋਇਆ ਸੀ ਅਤੇ ਹੁਣ ਅਕਸ਼ੈ ਪੈਸੇ ਮੰਗ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਗੋਲਡੀ ਬਰਾੜ ਦੀ ਆਡੀਓ ਦੇ ਆਪਣੇ ਨਾਲ ਸਬੰਧ ਹੋਣ ਤੋਂ ਵੀ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਅਕਸ਼ੈ ਵੱਲੋਂ ਦਿਖਾਈ ਗਈ ਆਡੀਓ ਬਹੁਤ ਪੁਰਾਣੀ ਹੈ। ਜੇਕਰ ਗੋਲਡੀ ਨੇ ਉਸ ਨੂੰ ਧਮਕੀ ਦਿੱਤੀ ਹੁੰਦੀ ਤਾਂ ਉਸਨੂੰ ਪੁਲਿਸ ਕੋਲ ਜਾਣਾ ਚਾਹੀਦਾ ਸੀ। ਪੁਲਿਸ ਆਪਣੀ ਜਾਂਚ ਕਰੇ, ਕੈਨੇਡਾ ਬੈਠੇ ਗੋਲਡੀ ਬਰਾੜ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਇਹ ਵੀ ਪੜ੍ਹੋ: ਡੀਜੀਪੀ ਦਾ ਸਪੱਸ਼ਟੀਕਰਨ, ਮੈਂ ਕਦੇ ਵੀ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਨਾਲ ਨਹੀਂ ਜੋੜਿਆ ਇਸ ਸਾਰੀ ਘਟਨਾ ਤੋਂ ਬਾਅਦ ਹੁਣ ਕਰਤਾਰ ਚੀਮਾ ਨੇ ਵੀ ਅਕਸ਼ੈ ਸ਼ਰਮਾ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਚੀਮਾ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਫਿਲਮ ਦੀ ਸ਼ੂਟਿੰਗ ਲਈ ਆਏ ਸਨ। ਕਾਰ 'ਚ ਇਕੱਲਾ ਜਾਂਦਾ ਦੇਖ ਕੇ ਉਸ ਨੂੰ ਘੇਰ ਲਿਆ ਗਿਆ। ਉਨ੍ਹਾਂ ਕਿਹਾ ਕਿ 12-13 ਲੋਕਾਂ ਨਾਲ ਉਨ੍ਹਾਂ 'ਤੇ ਹਮਲਾ ਕੀਤਾ ਤੇ ਅਕਸ਼ੈ ਨੇ ਪਿਸਤੌਲ ਵੀ ਕੱਢ ਲਿਆ ਸੀ, ਉਨ੍ਹਾਂ ਇਲਜ਼ਾਮ ਲਾਇਆ ਕਿ ਉਸਨੂੰ ਇਕੱਲਾ ਦੇਖ ਕੇ ਧਮਕਾਇਆ ਵੀ ਗਿਆ ਸੀ। -PTC News