ਐਲਨ ਮਸਕ 'ਤੇ ਨਿਵੇਸ਼ਕ ਨੇ ਠੋਕਿਆ 20 ਲੱਖ ਕਰੋੜ ਰੁਪਏ ਮਾਣਹਾਨੀ ਦਾ ਕੇਸ
ਨਿਊਯਾਰਕ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਟਵਿੱਟਰ ਸੌਦੇ ਨਾਲ ਸ਼ੁਰੂ ਹੋਈਆਂ ਉਸ ਦੀਆਂ ਮੁਸੀਬਤਾਂ ਅਜੇ ਵੀ ਜਾਰੀ ਹਨ। ਹੁਣ ਉਹ ਇੱਕ ਹੋਰ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਹਨ। ਇੱਕ ਕ੍ਰਿਪਟੋ ਨਿਵੇਸ਼ਕ ਨੇ Dogecoin ਦੀ ਡਿੱਗਦੀ ਕੀਮਤ ਕਾਰਨ ਹੋਏ ਨੁਕਸਾਨ ਮਗਰੋਂ ਇਤਿਹਾਸ ਵਿੱਚ ਸਭ ਤੋਂ ਵੱਡੀ ਰਕਮ ਲਈ ਐਲਨ ਮਸਕ ਉਤੇ ਮੁਕੱਦਮਾ ਕੀਤਾ ਹੈ। ਨਿਵੇਸ਼ਕ ਨੇ ਅਮਰੀਕੀ ਅਦਾਲਤ 'ਚ ਐਲਨ ਮਸਕ ਤੋਂ 20 ਲੱਖ ਕਰੋੜ ਰੁਪਏ ਮਤਲਬ 258 ਅਰਬ ਡਾਲਰ ਦੀ ਮੰਗ ਕੀਤੀ ਹੈ। ਕ੍ਰਿਪਟੋ ਨਿਵੇਸ਼ਕ ਦਾ ਦੋਸ਼ ਹੈ ਕਿ ਮਸਕ ਨੇ ਜਾਣਬੁੱਝ ਕੇ ਡੌਜ ਸਿੱਕੇ ਦੀ ਕੀਮਤ ਵਧਾ ਦਿੱਤੀ ਅਤੇ ਫਿਰ ਇਸ ਦੀਆਂ ਕੀਮਤਾਂ ਨੂੰ ਘਟਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
ਇਲੈਕਟ੍ਰਿਕ ਕਾਰ ਟੇਸਲਾ ਦੇ ਮਾਲਕ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ (Elon Musk) ਨੇ ਅਰਬਾਂ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਨਿਵੇਸ਼ਕ ਨੇ ਐਲਨ ਮਸਕ 'ਤੇ 258 ਬਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਨਿਵੇਸ਼ਕ ਨੇ ਦੋਸ਼ ਲਗਾਇਆ ਹੈ ਕਿ ਡਿਜੀਟਲ ਕਰੰਸੀ ਨੂੰ ਐਲੋਨ ਮਸਕ ਵੱਲੋਂ ਪ੍ਰਮੋਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸਨੇ ਡੋਗੇਕੋਇਨ (Cryptocurrency) ਵਿੱਚ ਨਿਵੇਸ਼ ਕੀਤਾ ਅਤੇ ਹੁਣ ਉਸ ਦਾ ਪੈਸਾ ਡੁੱਬ ਗਿਆ।
ਦਰਅਸਲ, ਨਿਊਯਾਰਕ ਦੇ ਇਕ ਨਿਵੇਸ਼ਕ ਨੇ ਡੋਗੇਕੋਇਨ (ਕ੍ਰਿਪਟੋਕਰੰਸੀ) 'ਚ ਪੈਸਾ ਲਗਾਇਆ ਸੀ, ਜਿਸ ਤੋਂ ਬਾਅਦ ਉਸਦੀ ਪੂੰਜੀ ਡੁੱਬ ਗਈ। ਨਿਵੇਸ਼ਕ ਨੇ ਦੋਸ਼ ਲਗਾਇਆ ਕਿ ਐਲਨ ਮਸਕ ਨੇ ਡੋਗੇਕੋਇਨ ਕ੍ਰਿਪਟੋਕਰੰਸੀ ਨੂੰ ਉਤਸ਼ਾਹਿਤ ਕੀਤਾ, ਜਿਸ ਤੋਂ ਬਾਅਦ ਉਸਨੇ ਨਿਵੇਸ਼ ਕੀਤਾ। ਅਮਰੀਕਾ ਸਥਿਤ ਨਿਵੇਸ਼ਕ ਦਾ ਨਾਂ ਕੀਥ ਜੌਨਸਨ ਹੈ, ਜਿਸ ਨੇ ਡੋਗੇਕੋਇਨ 'ਚ ਨਿਵੇਸ਼ ਕਰਨ ਤੋਂ ਬਾਅਦ ਆਪਣੀ ਸਾਰੀ ਜਮ੍ਹਾ ਰਾਸ਼ੀ ਗੁਆ ਦਿੱਤੀ, ਜਿਸ ਤੋਂ ਬਾਅਦ ਨਿਊਯਾਰਕ ਦੀ ਅਦਾਲਤ 'ਚ ਇਹ ਮਾਮਲਾ ਦਾਇਰ ਕੀਤਾ।
ਮਸਕ 'ਤੇ ਮੁਕੱਦਮਾ ਕਰਨ ਵਾਲੇ ਜੌਨਸਨ ਨੇ ਕਿਹਾ ਕਿ ਉਨ੍ਹਾਂ ਦੇ ਅੰਦਾਜ਼ੇ ਅਨੁਸਾਰ, ਐਲਨ ਮਸਕ ਵੱਲੋਂ ਵਰਚੁਅਲ ਕਰੰਸੀ ਨੂੰ ਉਤਸ਼ਾਹਿਤ ਕਰਨ ਤੋਂ ਬਾਅਦ ਬਹੁਤ ਸਾਰੇ ਨਿਵੇਸ਼ਕਾਂ ਨੇ ਕ੍ਰਿਪਟੋਕਰੰਸੀ 'ਚ ਨਿਵੇਸ਼ ਕੀਤਾ ਸੀ, ਜਿਸ ਤੋਂ ਬਾਅਦ ਨਿਵੇਸ਼ਕਾਂ ਦਾ ਪੈਸਾ ਡੁੱਬ ਗਿਆ। ਉਨ੍ਹਾਂ ਮੁਤਾਬਕ ਨਿਵੇਸ਼ਕਾਂ ਦਾ ਕਰੀਬ 86 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਉਹ ਮੰਨਦੇ ਹਨ ਕਿ ਇਹ ਨੁਕਸਾਨ ਐਲਨ ਮਸਕ ਵੱਲੋਂ ਵਰਚੁਅਲ ਕਰੰਸੀ ਨੂੰ ਉਤਸ਼ਾਹਿਤ ਕਰਨ ਤੋਂ ਬਾਅਦ ਹੋਇਆ ਹੈ, ਜਿਸ ਲਈ ਮਸਕ ਜ਼ਿੰਮੇਵਾਰ ਹੈ ਤੇ ਉਸ ਨੂੰ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 'ਅਗਨੀਪਥ' ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ 'ਚ ਵਿਘਨ; 35 ਰੱਦ