ਅੰਤਰਰਾਸ਼ਟਰੀ ਵਿਦਿਆਰਥੀ ਸਾਡੇ ਹੱਕ ਖੋਂਹਦੇ ਹਨ - ਕੈਨੇਡਾ ਵਸਨੀਕ ਭਾਰਤੀ
ਅੰਤਰਰਾਸ਼ਟਰੀ ਵਿਦਿਆਰਥੀ ਸਾਡੇ ਹੱਕ ਖੋਂਹਦੇ ਹਨ - ਕੈਨੇਡਾ ਵਸਨੀਕ ਭਾਰਤੀ
ਅੰਤਰਰਾਸ਼ਟਰੀ ਵਿਦਿਆਰਥੀਆਂ, ਖਾਸਕਰ ਪੰਜਾਬੀਆਂ 'ਤੇ ਲੱਗਿਆ ਇੱਕ ਹੋਰ ਇਲਜ਼ਾਮ, ਜਾਣੋ ਕੀ ਕਿਹਾ ਕੈਨੇਡਾ ਵਸਨੀਕ ਭਾਰਤੀਆਂ ਨੇ International students stealing our jobs
ਬਰੈਂਪਟਨ ਵਿਚ ਰਹਿ ਰਹੇ ਭਾਰਤੀ ਭਾਈਚਾਰੇ ਦਾ ਇਹ ਵਿਚਾਰ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਓਵਰਟਾਈਮ ਕੰਮ ਕਰਕੇ ਉਹਨਾਂ ਦੀਆਂ ਨੌਕਰੀਆਂ ਚੋਰੀ ਕਰ ਰਹੇ ਹਨ ਜਦਕਿ ਕਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਸਿਰਫ ਅਕਾਦਮਿਕ ਸੰਸਥਾਵਾਂ ਅਤੇ ਸਥਾਨਕ ਭਾਈਚਾਰੇ ਵੱਲੋਂ ਪੈਸੇ ਬਣਾਉਣ ਦੀ ਮਸ਼ੀਨ ਵਜੋਂ ਵੇਖਿਆ ਜਾਂਦਾ ਹੈ।
ਇੰਟਰਨੈਸ਼ਨਲ ਵਿਦਿਆਰਥੀਆਂ ਦੇ ਨੌਕਰੀਆਂ ਦਾ ਹੱਕ ਮਾਰਨ ਦੀ ਗੱਲ ਨਾਲ ਸਹਿਮਤੀ ਪ੍ਰਗਟਾਉਂਦਿਆਂ ਬ੍ਰੈਂਪਟਨ ਦੇ ਅਭਿਨਵ ਪਟੇਲ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਲਿਖੀ ਹੈ ਅਤੇ ਵੱਡੇ ਪੱਧਰ 'ਤੇ ਵਿਦਿਆਰਥੀਆਂ, ਖਾਸਕਰ ਪੰਜਾਬ ਤੋਂ ਆਉਣ ਵਾਲੇ ਵਿਦਿਆਰਥੀਆਂ 'ਤੇ ਇਹ ਦੋਸ਼ ਲਗਾਇਆ ਹੈ।
ਉਸ ਨੇ ਲਿਖਿਆ, "ਉਹ ਵਿਦਿਆਰਥੀ ਓਵਰਟਾਈਮ ਕਰਕੇ ਸਾਡਾ ਹੱਕ ਮਾਰਦੇ ਹਨ। ਆਪਣੇ ਘਰ ਜਾਓ, ਅਸੀਂ ਇੱਥੇ ਵੀਹ ਸਾਲਾਂ ਤੋਂ ਹਾਂ ਅਤੇ ਅਜੇ ਵੀ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰ ਰਹੇ ਹਾਂ ... ਸਾਨੂੰ ਸਿਰਫ਼ ਠੋਸ ਨਿਯਮ ਚਾਹੀਦੇ ਹਨ। ਰੁਜ਼ਗਾਰਦਾਤਾ ਵਿਦਿਆਰਥੀਆਂ ਨੂੰ ਘੱਟੋ ਘੱਟ ਤਨਖਾਹ ਤੋਂ ਘੱਟ ਪੈਸੇ ਦੇ ਕੇ ਲਾਭ ਕਮਾਉਂਦੇ ਹਨ ਅਤੇ ਵਿਦਿਆਰਥੀ ਪ੍ਰਤੀ ਹਫ਼ਤੇ ਵਿਚ ੨੦ ਘੰਟੇ ਤੋਂ ਵੱਧ ਕੰਮ ਕਰਦੇ ਹਨ।"
ਬਰੈਂਪਟਨ ਵਿਚ ਵਧ ਰਹੀ ਹਿੰਸਾ ਦੇ ਮਸਲਿਆਂ ਨਾਲ ਨਜਿੱਠਣ ਲਈ ਹਾਲ ਹੀ ਵਿਚ ਇਕ ਟਾਊਨਹੋਲ ਮੀਟਿੰਗ ਵਿਚ ਇਹ ਚਰਚਾ ਹੋਈ। ਇਹ ਵੀ ਸਾਹਮਣੇ ਆਇਆ ਕਿ ਸਭ ਹਿੰਸਕ ਘਟਨਾਵਾਂ ਲਈ ਇਹ ਕੌਮਾਂਤਰੀ ਵਿਦਿਆਰਥੀਆਂ ਲਈ ਜ਼ਿੰਮੇਵਾਰ ਨਹੀਂ ਹਨ।
ਦੂਸਰੇ ਪਾਸੇ ਹਾਲ ਹੀ ਵਿਚ ਹਿੰਸਕ ਘਟਨਾਵਾਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ 'ਤੇ ਲਗਾਏ ਜਾ ਰਹੇ ਦੋਸ਼ਾਂ ਦੇ ਚੱਲਦਿਆਂ ਉਨ੍ਹਾਂ ਦੇ ਅਤੇ ਕੈਨੇਡੀਅਨ ਨੀਤੀ ਨਿਰਮਾਤਾਵਾਂ ਵਿਚਕਾਰ ਬਦਲ ਰਹੇ ਸਮਕਾਲਾਂ ਤੋਂ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਹੰਬਰ ਕਾਲਜ ਅਤੇ ਸ਼ੇਰਿਡਨ ਕਾਲਜ ਦੇ ਵਿਦਿਆਰਥੀਆਂ ਨੇ ਕਿਹਾ ਕਿ ਸਥਾਨਕ ਲੋਕ ਉਨ੍ਹਾਂ ਨੂੰ ਅਲੱਗ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਜਦੋਂ ਵਿਦਿਆਰਥੀ ਆਪਣੇ ਹੱਕਾਂ ਬਾਰੇ ਗੱਲ ਕਰਦੇ ਹਨ, ਤਾਂ ਸਥਾਨਕ ਲੋਕ ਉਸਨੂੰ ਗਲਤ ਢੰਗ ਨਾਲ ਲੈ ਕੇ ਤੈਸ਼ 'ਚ ਆ ਜਾਂਦੇ ਹਨ।