International Drug Racket:ਕਬੱਡੀ ਖਿਡਾਰੀ ਜੀਤਾ ਮੌੜ ਗ੍ਰਿਫ਼ਤਾਰ , ਰਿਟਾਇਰ ਡੀਐਸਪੀ ਵੀ ਗ੍ਰਿਫ਼ਤਾਰ
ਕਪੂਰਥਲਾ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਪੂਰਥਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ। STF ਨੇ ਬ੍ਰਿਟਿਸ਼ ਨਾਗਰਿਕ ਅਤੇ ਅੰਤਰਰਾਸ਼ਟਰੀ ਕੱਬਡੀ ਖਿਡਾਰੀ ਰਹੇ ਰਣਜੀਤ ਸਿੰਘ ਉਰਫ਼ ਜੀਤਾ ਮੌੜ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਸੇਵਾ ਮੁਕਤ DSP ਬਿਮਲ ਕਾਂਤ ਅਤੇ ਥਾਣੇਦਾਰ ਮਨੀਸ਼ ਨੂੰ ਵੀ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਡਰੱਗ ਡੀਲ ਦੇ ਦੁਆਰਾ ਕਮਾਏ ਗਏ ਕਰੋੜਾ ਰੁਪਏ ਰੀਅਲ ਇਸਟੇਟ ਵਿੱਚ ਲਗਾਉਂਦੇ ਸਨ। ਰਣਜੀਤ ਸਿੰਘ ਉਰਫ਼ ਜੀਤਾ ਮੌੜ ਕਪੂਰਥਲਾ ਵਿੱਚ ਆਲੀਸ਼ਾਨ ਬੰਗਲੇ 'ਚ ਰਹਿੰਦਾ ਸੀ ਅਤੇ ਉਸ ਦੇ ਕੋਲ ਮਹਿੰਗੀਆ ਕਾਰਾਂ ਜਿਵੇਂ ਪੋਰਸ਼ੇ, ਆਊਡੀ ਵਿੱਚ ਪੁਲਿਸ ਦੀ ਸੁਰੱਖਿਆ 'ਚ ਡਰੱਗਜ਼ ਸਪਲਾਈ ਕਰਦਾ ਸੀ।ਹੈਰਾਨੀ ਕਰਨ ਵਾਲੀ ਗੱਲ ਹੈ ਕਿ ਉਸਦੀ ਸੁਰੱਖਿਆ ਵਿੱਚ ਲਾਏ ਗਏ ਦੋ ਥਾਣੇਦਾਰ ਉਸਦੀ ਡਰੱਗ ਡੀਲ ਅਤੇ ਪੈਸੇ ਦਾ ਹਿਸਾਬ ਰੱਖਦੇ ਸੀ। ਸੂਤਰਾਂ ਦੇ ਹਵਾਲੇ ਨਾਲ ਜੀਤਾ ਮੌੜ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਸੀ ਪਰ ਉਸ STF ਟੀਮ ਨੇ ਕਾਬੂ ਕਰ ਲਿਆ। ਉਥੇ ਹੀ ਥਾਣੇਦਾਰ ਮੁਨੀਸ਼ ਦੇ ਕੋਲੋਂ 3 ਲੱਖ ਰੁਪਏ ਅਤੇ ਲੈਪਟਾਪ ਬਰਾਮਦ ਕੀਤੇ ਗਏ ਹਨ।ਸੂਤਰਾਂ ਦੇ ਹਵਾਲੇ ਇਸ ਕੇਸ ਵਿੱਚ 12 ਮਾਮਲੇ ਦਰਜ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਿਕ ਨਸ਼ਾ ਤਸਕਰ ਰਣਜੀਤ ਜੀਤਾ ਦੇ ਬੰਗਲੇ ਵਿਚੋਂ ਗੱਡੀਆਂ , ਇੱਕ ਹਥਿਆਰ, 100 ਗ੍ਰਾਮ ਨਸ਼ੀਲਾ ਪਦਾਰਥ ਅਤੇ ਕੁੱਝ ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਹੈ। ਪੰਜਾਬ ਐਸਟੀਐਫ ਨੇ ਬੁੱਧਵਾਰ ਨੂੰ ਜੀਤਾ ਮੌੜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਜੀਤਾ ਮੌੜ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਸੀ ਜਿੱਥੇ ਐਸਟੀਐਫ ਨੇ ਉਸ ਨੂੰ ਕਾਬੂ ਕਰ ਲਿਆ। ਇਹ ਵੀ ਪੜ੍ਹੋ:ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ, ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ -PTC News