Sun, Sep 8, 2024
Whatsapp

'INS Vikrant' ਆਪਣੀ ਨਿਯੁਕਤੀ ਲਈ ਤਿਆਰ ਬਰ ਤਿਆਰ

Reported by:  PTC News Desk  Edited by:  Jasmeet Singh -- August 25th 2022 03:05 PM -- Updated: August 25th 2022 04:02 PM
'INS Vikrant' ਆਪਣੀ ਨਿਯੁਕਤੀ ਲਈ ਤਿਆਰ ਬਰ ਤਿਆਰ

'INS Vikrant' ਆਪਣੀ ਨਿਯੁਕਤੀ ਲਈ ਤਿਆਰ ਬਰ ਤਿਆਰ

ਮੁੰਬਈ, 25 ਅਗਸਤ: ਏਅਰਕ੍ਰਾਫਟ ਕੈਰੀਅਰ ਆਈ.ਐੱਨ.ਐੱਸ ਵਿਕਰਾਂਤ (INS Vikrant) ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਵਦੇਸ਼ੀ ਫੌਜੀ ਪ੍ਰੋਜੈਕਟ (Defence Project) ਹੈ। ਤਕਰੀਬਨ 45 ਹਾਜ਼ਰ ਟਨ ਵਜ਼ਨੀ ਇਸ ਜੰਗੀ ਬੇੜੇ ਨੂੰ ਅਗਲੇ ਹਫਤੇ ਭਾਰਤੀ ਜਲ ਸੈਨਾ (Indian Navy) 'ਚ ਨਿਯੁਕਤ ਕਰ ਲਿਆ ਜਾਵੇਗਾ। ਮੌਜੂਦਾ ਏਅਰਕ੍ਰਾਫਟ ਕੈਰੀਅਰ ਆਈ.ਐੱਨ.ਐੱਸ. ਵਿਕਰਮਾਦਿਤਿਆ (INS Vikramaditya) ਪਿਛਲੇ 10 ਸਾਲਾਂ ਤੋਂ ਭਾਰਤੀ ਜਲ ਸੈਨਾ (Indian Navy) 'ਚ ਸੇਵਾ ਨਿਭਾ ਰਿਹਾ ਹੈ, ਇਹ ਰੂਸੀ ਮੂਲ ਦਾ ਜੰਗੀ ਬੇੜਾ ਹੈ। ਟੈਕਨਾਲੋਜੀ ਅਤੇ ਇੰਜਣ ਸਮਰਥਾ ਦੇ ਮਾਮਲੇ ਵਿੱਚ ਵਿਕਰਾਂਤ ਆਪਣੇ ਵੱਡੇ ਭਰਾ ਵਿਕਰਮਾਦਿਤਿਆ ਨੂੰ ਮਾਤ ਦਿੰਦਾ ਹੈ। ਵਿਕਰਾਂਤ (INS Vikrant) ਵਿਚ ਅਮਰੀਕੀ ਕੰਪਨੀ ਦੀਆਂ ਗੈਸ ਟਰਬਾਈਨਾਂ ਫਿੱਟ ਕੀਤੀਆਂ ਗਈਆਂ ਹਨ ਜੋ ਕਿ 30 ਹਾਜ਼ਰ ਤੱਕ ਦੀ ਹਾਰਸ ਪਾਵਰ (Horse Power) ਪੈਦਾ ਕਰਦੀਆਂ ਹਨ। ਵਿਕਰਮਾਦਿਤਿਆ (INS Vikramaditya) ਦੀ ਗੱਲ ਕਰੀਏ ਤਾਂ ਇਹ ਪੰਜ ਦਹਾਕੇ ਪੁਰਾਣੀ ਸੋਵੀਅਤ ਯੁੱਗ ਦੀ ਭਾਫ਼ ਬਾਇਲਰ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਦੋਵਾਂ ਜੰਗੀ ਬੇੜਿਆਂ ਵਿੱਚ ਰੂਸ ਤੋਂ ਪ੍ਰਾਪਤ ਇੱਕੋ ਜਿਹਾ ਹਵਾਬਾਜ਼ੀ ਓਪਰੇਟਿੰਗ ਸਿਸਟਮ (Aviation Operating System) ਵਰਤਿਆ ਗਿਆ ਹੈ, ਜਿਸ ਨਾਲ ਸਮੁੰਦਰੀ ਦੁਨੀਆਂ ਵਿਚ ਭਾਰਤ ਦੀ ਸੁਰੱਖਿਆ ਅਤੇ ਘਾਤਕ ਸਮਰਥਾ (Defence And Attack Power) ਵਿਸ਼ਵ ਪੱਧਰ 'ਤੇ ਦੁਗਣੀ ਹੋ ਜਾਵੇਗੀ। ਵਿਕਰਾਂਤ (INS Vikrant) ਦੇ ਡੈੱਕ ਦੀ ਲੰਬਾਈ 262 ਮੀਟਰ ਹੈ, ਦੱਸਿਆ ਜਾ ਰਿਹਾ ਕਿ ਵਿਕਰਾਂਤ ਦੀ ਸਤ੍ਹਾ ਤੋਂ ਇੱਕ ਮਿਗ 29 ਜੈੱਟ (MIG 29 Jet) ਮਹਿਜ਼ ਤਿੰਨ ਸਕਿੰਟਾਂ ਵਿਚ ਆਪਣੀ ਉਡਾਣ ਭਰ ਸਕਦਾ ਹੈ। ਇਹ ਜੰਗੀ ਬੇੜਾ ਆਪਣੀ ਨਿਯੁਕਤੀ ਮਗਰੋਂ ਕੋਚੀਨ ਸ਼ਿਪਯਾਰਡ ਵਿਖੇ ਆਪਣੇ ਨਿਰਮਾਣ ਅਧਾਰ ਤੋਂ ਰਵਾਨਾ ਹੋ ਜਾਵੇਗਾ। ਦੱਸਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narender Modi) ਦੁਆਰਾ ਆਈ.ਐੱਨ.ਐੱਸ. ਵਿਕਰਾਂਤ (INS Vikrant) ਨੂੰ ਭਾਰਤੀ ਜਲ ਸੈਨਾ (Indian Navy) 'ਚ ਨਿਯੁਕਤ ਕੀਤਾ ਜਾਵੇਗਾ। -PTC News


Top News view more...

Latest News view more...

PTC NETWORK