ਖੇਤੀ ਕਾਨੂੰਨਾਂ ਦੇ ਵਿਰੋਧ 'ਚ INLD ਦੇ ਅਭੈ ਸਿੰਘ ਚੋਟਾਲਾ ਨੇ ਹਰਿਆਣਾ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ
ਚੰਡੀਗੜ੍ਹ : ਹਰਿਆਣਾ 'ਚ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਅਭੈ ਚੌਟਾਲਾ ਨੇ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਵਿਧਾਇਕ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਗਿਆ ਹੈ। ਅਭੈ ਚੌਟਾਲਾ ਏਲਨਾਬਾਦ ਤੋਂ ਵਿਧਾਇਕ ਸਨ।
[caption id="attachment_469852" align="aligncenter" width="286"]
ਖੇਤੀ ਕਾਨੂੰਨਾਂ ਦੇ ਵਿਰੋਧ 'ਚINLD ਦੇ ਅਭੈ ਸਿੰਘ ਚੋਟਾਲਾ ਨੇ ਹਰਿਆਣਾ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ[/caption]
ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ
ਦੱਸਿਆ ਜਾ ਰਿਹਾ ਹੈ ਕਿ ਅਭੈ ਚੋਟਾਲਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਇਹ ਅਸਤੀਫ਼ਾ ਦਿੱਤਾ ਹੈ। ਅਭੈ ਚੋਟਾਲਾ ਨੇ ਪਿਛਲੇ ਦਿਨੀਂ ਕਿਸਾਨ ਅੰਦੋਲਨ ਦੇ ਹੱਕ ਵਿਚ ਐਲਾਨ ਕੀਤਾ ਸੀ ਕਿ 26 ਜਨਵਰੀ ਤੱਕ ਜੇਕਰ ਕੇਂਦਰ ਸਰਕਾਰ ਨੇ ਕਾਨੂੰਨ ਵਾਪਸ ਨਹੀਂ ਲਏ ਤਾਂ ਉਹ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
[caption id="attachment_469853" align="aligncenter" width="300"]
ਖੇਤੀ ਕਾਨੂੰਨਾਂ ਦੇ ਵਿਰੋਧ 'ਚINLD ਦੇ ਅਭੈ ਸਿੰਘ ਚੋਟਾਲਾ ਨੇ ਹਰਿਆਣਾ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ[/caption]
ਸਪੀਕਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਸ਼੍ਰੀ ਅਭੈ ਸਿੰਘ ਚੌਟਾਲਾ ਜੋ ਏਲਨਾਬਾਦ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਹ ਨਿੱਜੀ ਤੌਰ 'ਤੇ ਮੇਰੇ ਕੋਲ ਆਏ ਅਤੇ ਆਪਣਾ ਅਸਤੀਫਾ ਦੇ ਦਿੱਤਾ। ਮੇਰਾ ਮੰਨਣਾ ਹੈ ਕਿ ਅਸਤੀਫਾ ਜੋ ਉਨ੍ਹਾਂ ਨੇ ਸੌਂਪਿਆ ਹੈ ਉਹ ਸਾਰੇ ਤਕਨੀਕੀ ਪੱਖਾਂ ਵਿੱਚ ਸਹੀ ਹੈ। ਮੈਂ ਇਸਨੂੰ ਸਵੀਕਾਰ ਕਰ ਲਿਆ ਹੈ।
[caption id="attachment_469855" align="aligncenter" width="300"]
ਖੇਤੀ ਕਾਨੂੰਨਾਂ ਦੇ ਵਿਰੋਧ 'ਚINLD ਦੇ ਅਭੈ ਸਿੰਘ ਚੋਟਾਲਾ ਨੇ ਹਰਿਆਣਾ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ[/caption]
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ
ਉਨ੍ਹਾਂ ਨੇ ਆਪਣੀਆਂ ਪਹਿਲੀਆਂ ਦੋ ਚਿੱਠੀਆਂ ਦਾ ਹਵਾਲਾ ਦਿੱਤਾ ਹੈ ਜੋ ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰਦਿਆਂ ਮੈਨੂੰ ਭੇਜੀਆਂ ਸਨ। ਉਨ੍ਹਾਂ ਨੇ ਕਿਹਾ, '' ਮੈਨੂੰ ਕੁਰਸੀ ਨਹੀਂ ਮੇਰੇ ਦੇਸ਼ ਦਾ ਕਿਸਾਨ ਖੁਸ਼ ਚਾਹਿਦਾ। ਸਰਕਾਰ ਵਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ ਮੈਂ ਆਪਣਾ ਅਸਤੀਫਾ ਆਪਣੇ ਵਿਧਾਨ ਸਭਾ ਖੇਤਰ ਦੇ ਜਨਤਾ 'ਚ ਦਸਤਖ਼ਤ ਕਰ ਕਿਸਾਨਾਂ ਨੂੰ ਸੋਂਪਣ ਦਾ ਫੈਸਲਾ ਕੀਤਾ ਹੈ।
-PTCNews