Wed, Nov 13, 2024
Whatsapp

ਮਹਿੰਗਾਈ ਤੋਂ ਮਿਲੀ ਰਾਹਤ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ

Reported by:  PTC News Desk  Edited by:  Ravinder Singh -- June 17th 2022 11:59 AM
ਮਹਿੰਗਾਈ ਤੋਂ ਮਿਲੀ ਰਾਹਤ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ

ਮਹਿੰਗਾਈ ਤੋਂ ਮਿਲੀ ਰਾਹਤ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ

ਨਵੀਂ ਦਿੱਲੀ : ਇਸ ਸਾਲ ਮਾਰਚ ਮਹੀਨੇ ਤੋਂ ਮਹਿੰਗਾਈ ਦੀ ਭਿਆਨਕ ਰਫ਼ਤਾਰ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਸਕੂਟਰ ਦੇ ਤੇਲ ਤੋਂ ਲੈ ਕੇ ਰਸੋਈ ਦੇ ਤੇਲ ਦੀਆਂ ਕੀਮਤਾਂ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਸੀ। ਪੈਟਰੋਲ ਅਤੇ ਡੀਜ਼ਲ ਵਿੱਚ ਕਟੌਤੀ ਤੋਂ ਬਾਅਦ ਹੁਣ ਖਾਣ ਵਾਲੇ ਤੇਲ ਵਿੱਚ ਵੀ ਕਟੌਤੀ ਕੀਤੀ ਗਈ ਹੈ। ਦੇਸ਼ ਦੀਆਂ ਪ੍ਰਮੁੱਖ ਖਾਣ ਵਾਲਾ ਤੇਲ ਕੰਪਨੀਆਂ ਕੀਮਤਾਂ ਵਿੱਚ ਕਟੌਤੀ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਮਸ਼ਹੂਰ ਬ੍ਰਾਂਡ ਧਾਰਾ ਨੇ ਸਰ੍ਹੋਂ, ਸੂਰਜਮੁਖੀ ਅਤੇ ਸੋਇਆਬੀਨ ਤੇਲ ਦੀਆਂ ਕੀਮਤਾਂ 'ਚ ਕਟੌਤੀ ਦਾ ਐਲਾਨ ਕੀਤਾ ਹੈ। ਮਹਿੰਗਾਈ ਤੋਂ ਮਿਲੀ ਰਾਹਤ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀਕਾਬਿਲੇਗੌਰ ਹੈ ਕਿ ਧਾਰਾ ਦਿੱਲੀ-ਐਨਸੀਆਰ ਡੇਅਰੀ ਕੰਪਨੀ ਮਦਰ ਡੇਅਰੀ ਦਾ ਬ੍ਰਾਂਡ ਹੈ। ਧਾਰਾ ਆਇਲ ਦੀਆਂ ਕੀਮਤਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਗਈ ਹੈ। ਮਦਰ ਡੇਅਰੀ ਨੇ ਕਿਹਾ ਹੈ ਕਿ ਵਿਸ਼ਵ ਬਾਜ਼ਾਰਾਂ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਇਸ ਦੇ ਮੱਦੇਨਜ਼ਰ ਉਸ ਨੇ ਇਹ ਕਦਮ ਚੁੱਕਿਆ ਹੈ। ਮਦਰ ਡੇਅਰੀ ਨੇ ਇੱਕ ਬਿਆਨ ਵਿੱਚ ਕਿਹਾ ਧਾਰਾ ਖਾਣ ਵਾਲੇ ਤੇਲ ਦੀ ਐਮਆਰਪੀ ਵਿੱਚ 15 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਜਾ ਰਹੀ ਹੈ। ਨਵੀਂ ਐੱਮ.ਆਰ.ਪੀ ਦੇ ਨਾਲ ਅਗਲੇ ਹਫ਼ਤੇ ਤੱਕ ਧਾਰਾ ਖਾਣ ਵਾਲਾ ਤੇਲ ਬਾਜ਼ਾਰ 'ਚ ਪਹੁੰਚ ਜਾਵੇਗਾ। ਮਹਿੰਗਾਈ ਤੋਂ ਮਿਲੀ ਰਾਹਤ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤਾਂ ਵੱਧ ਹੋਣ ਕਾਰਨ ਪਿਛਲੇ ਇੱਕ ਸਾਲ ਤੋਂ ਖਾਣ ਵਾਲੇ ਤੇਲ ਦੀਆਂ ਕੀਮਤਾਂ ਬਹੁਤ ਉੱਚੀਆਂ ਹਨ। ਭਾਰਤ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਹਰ ਸਾਲ ਲਗਭਗ 13 ਮਿਲੀਅਨ ਟਨ ਖਾਣ ਵਾਲੇ ਤੇਲ ਦੀ ਦਰਾਮਦ ਕਰਦਾ ਹੈ। ਖਾਣ ਵਾਲੇ ਤੇਲ ਲਈ ਦੇਸ਼ ਦੀ ਦਰਾਮਦ ਨਿਰਭਰਤਾ 60 ਫ਼ੀਸਦੀ ਹੈ। ਵਿਦੇਸ਼ੀ ਬਾਜ਼ਾਰਾਂ 'ਚ ਮੰਦੀ ਦੇ ਰੁਖ ਵਿਚਾਲੇ ਦਿੱਲੀ ਦੇ ਤੇਲ ਬੀਜ ਬਾਜ਼ਾਰ 'ਚ ਵੀਰਵਾਰ ਨੂੰ ਮੂੰਗਫਲੀ, ਸੋਇਆਬੀਨ ਤੇਲ-ਤਿਲਹਨ, ਕਪਾਹ, ਸੀ.ਪੀ.ਓ., ਪਾਮੋਲਿਨ ਤੇਲ ਦੀਆਂ ਥੋਕ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ, ਜਦੋਂ ਕਿ ਮੰਡੀਆਂ 'ਚ ਆਮਦ ਘੱਟ ਗਈ। ਸਰ੍ਹੋਂ ਦੇ ਤੇਲ ਅਤੇ ਤੇਲ ਬੀਜਾਂ ਦੀਆਂ ਕੀਮਤਾਂ ਪਿਛਲੇ ਪੱਧਰ 'ਤੇ ਬਰਕਰਾਰ ਹਨ। ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮੁਤਾਬਕ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਮੀ ਦਾ ਅਸਰ ਮਸ਼ਹੂਰ ਬ੍ਰਾਂਡਾਂ 'ਤੇ ਤੁਰੰਤ ਦੇਖਣ ਨੂੰ ਮਿਲੇਗਾ। ਮਹਿੰਗਾਈ ਤੋਂ ਮਿਲੀ ਰਾਹਤ, ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਕਟੌਤੀ ਹਾਲਾਂਕਿ ਪ੍ਰੀਮੀਅਮ ਖਾਣ ਵਾਲੇ ਤੇਲ ਬ੍ਰਾਂਡਾਂ ਦੀਆਂ ਕੀਮਤਾਂ ਹੇਠਾਂ ਆਉਣ 'ਚ ਕੁਝ ਸਮਾਂ ਲੱਗੇਗਾ। ਇਸ ਦੇ ਪ੍ਰਭਾਵ ਕਾਰਨ ਖਾਣ-ਪੀਣ ਵਾਲੀਆਂ ਵਸਤੂਆਂ ਦੀ ਮਹਿੰਗਾਈ ਦਰ ਵੀ ਹੇਠਾਂ ਆ ਜਾਵੇਗੀ, ਨਤੀਜੇ ਵਜੋਂ ਪ੍ਰਚੂਨ ਅਤੇ ਥੋਕ ਮਹਿੰਗਾਈ ਦਰ ਵਿੱਚ ਕਮੀ ਆਉਣ ਦੀ ਪੂਰੀ ਉਮੀਦ ਹੈ। ਉਹ ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਅਨਾਜ ਦੀ ਮਹਿੰਗਾਈ ਦਰ ਦਾ ਵੱਡਾ ਹਿੱਸਾ ਖਾਣ ਵਾਲੇ ਤੇਲ ਦੀ ਮਹਿੰਗਾਈ ਦਰ ਦਾ ਵੀ ਹੈ। ਇਹ ਵੀ ਪੜ੍ਹੋ : ਦੁਨੀਆ ਭਰ 'ਚ ਕੋਰੋਨਾ ਨਾਲ ਮੌਤਾਂ ਦੇ ਵੱਧ ਰਹੇ ਅੰਕੜੇ ਬਣੇ ਚਿੰਤਾ ਦਾ ਵਿਸ਼ਾ


Top News view more...

Latest News view more...

PTC NETWORK