ਦੇਸ਼ 'ਚ ਮਹਿੰਗਾਈ 15.08 ਫ਼ੀਸਦ ਦੇ ਨਵੇਂ ਰਿਕਾਰਡ 'ਤੇ ਪੁੱਜੀ, ਲੋਕ ਮਹਿੰਗਾਈ ਦੀ 'ਚੱਕੀ' 'ਚ ਪਿਸ ਰਹੇ
ਨਵੀਂ ਦਿੱਲੀ : ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਮਹਿੰਗਾਈ ਦਰ ਇਸ ਸਾਲ ਅਪ੍ਰੈਲ ਵਿੱਚ ਰਿਕਾਰਡ 15.08 ਫ਼ੀਸਦੀ ਰਹੀ, ਜਦ ਕਿ ਇਹ ਮਾਰਚ 'ਚ 14.55 ਫ਼ੀਸਦੀ ਸੀ। ਅੱਤ ਦੀ ਮਹਿੰਗਾਈ ਨੇ ਲੋਕਾਂ ਲਈ ਤਿੰਨ ਸਮੇਂ ਦੀ ਰੋਟੀ ਕਮਾਉਣਾ ਵੀ ਮੁਸ਼ਕਲ ਕਰ ਦਿੱਤਾ ਹੈ। ਭੋਜਨ, ਤੇਲ ਤੇ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਥੋਕ ਮਹਿੰਗਾਈ ਦਰ ਲਗਾਤਾਰ 13ਵੇਂ ਮਹੀਨੇ ਦੋਹਰੇ ਅੰਕ ਵਿੱਚ ਬਣੀ ਹੋਈ ਹੈ। ਥੋਕ ਮੁੱਲ ਸੂਚਕ ਅੰਕ ਆਧਾਰਿਤ (WPI) ਮਹਿੰਗਾਈ ਦਰ ਅਪ੍ਰੈਲ ਵਿੱਚ 15.08 ਫ਼ੀਸਦੀ ਨੂੰ ਛੂਹ ਗਈ। ਦਸੰਬਰ 1998 ਤੋਂ ਬਾਅਦ ਪਹਿਲੀ ਵਾਰ ਥੋਕ ਮਹਿੰਗਾਈ 15 ਫ਼ੀਸਦੀ ਨੂੰ ਪਾਰ ਕਰ ਗਈ ਹੈ। ਦਸੰਬਰ 1998 ਵਿੱਚ ਇਹ 15.32 ਫ਼ੀਸਦੀ ਸੀ। ਪਹਿਲਾਂ ਇਹ ਮਾਰਚ 2022 ਵਿੱਚ 14.55 ਫ਼ੀਸਦੀ ਸੀ, ਜਦੋਂ ਕਿ ਫਰਵਰੀ ਵਿੱਚ ਇਹ 13.11 ਫ਼ੀਸਦੀ ਸੀ। ਥੋਕ ਮਹਿੰਗਾਈ ਅਪ੍ਰੈਲ 2021 ਤੋਂ ਦੋਹਰੇ ਅੰਕਾਂ ਵਿੱਚ ਬਣੀ ਹੋਈ ਹੈ। ਮਾਹਿਰਾਂ ਅਨੁਸਾਰ ਖਾਣ-ਪੀਣ ਤੇ ਤੇਲ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਕਾਰਨ ਮਹਿੰਗਾਈ ਵੱਧ ਰਹੀ ਹੈ।
ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ ਅਪ੍ਰੈਲ ਮਹੀਨੇ ਵਿੱਚ 8.35 ਫ਼ੀਸਦੀ ਰਹੀ ਹੈ ਜੋ ਮਾਰਚ 2022 ਵਿੱਚ 8.06 ਫ਼ੀਸਦੀ ਸੀ। ਕੱਚੇ ਪੈਟਰੋਲੀਅਮ ਤੇ ਕੁਦਰਤੀ ਗੈਸ ਲਈ ਅਪ੍ਰੈਲ 'ਚ ਮਹਿੰਗਾਈ ਦਰ 69.07 ਫ਼ੀਸਦੀ ਰਹੀ। ਇਸ ਦੇ ਨਾਲ ਹੀ ਈਂਧਨ ਤੇ ਬਿਜਲੀ ਦੀ ਮਹਿੰਗਾਈ ਦਰ ਵਧ ਕੇ 38.66% ਹੋ ਗਈ ਹੈ, ਜੋ ਮਾਰਚ 2022 ਵਿੱਚ 34.52 ਫ਼ੀਸਦੀ ਸੀ। ਨਿਰਮਾਣ ਉਤਪਾਦਾਂ ਦੀ ਮਹਿੰਗਾਈ ਅਪ੍ਰੈਲ 'ਚ 10.85 ਫ਼ੀਸਦੀ ਰਹੀ, ਜੋ ਮਾਰਚ 2022 ਵਿੱਚ 10.71 ਫ਼ੀਸਦੀ ਸੀ। ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ 'ਚ ਸਬਜ਼ੀਆਂ, ਕਣਕ, ਫਲਾਂ ਅਤੇ ਆਲੂਆਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ, ਜਿਸ ਨਾਲ ਖੁਰਾਕੀ ਮਹਿੰਗਾਈ ਦਰ 8.35 ਫ਼ੀਸਦੀ 'ਤੇ ਪਹੁੰਚ ਗਈ। ਤੇਲ ਅਤੇ ਬਿਜਲੀ ਦੇ ਮਾਮਲੇ ਵਿੱਚ ਮਹਿੰਗਾਈ ਦਰ 38.66 ਫ਼ੀਸਦ ਸੀ, ਜਦੋਂ ਕਿ ਨਿਰਮਿਤ ਉਤਪਾਦਾਂ ਦੀ ਥੋਕ ਮਹਿੰਗਾਈ ਦਰ 10.85 ਤੇ ਤੇਲ ਬੀਜਾਂ ਦੀ ਦਰ 16.10 ਫ਼ੀਸਦੀ ਸੀ। ਇਸ ਤੋਂ ਪਹਿਲਾਂ ਖਾਣ-ਪੀਣ ਵਾਲੀਆਂ ਵਸਤਾਂ ਤੋਂ ਤੇਲ ਦੀਆਂ ਕੀਮਤਾਂ ਵਧਣ ਕਾਰਨ ਪ੍ਰਚੂਨ ਮਹਿੰਗਾਈ 8 ਸਾਲ ਦੇ ਸਿਖਰ 'ਤੇ ਪਹੁੰਚ ਗਈ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਅਧਾਰਤ ਪ੍ਰਚੂਨ ਮਹਿੰਗਾਈ ਅਪ੍ਰੈਲ ਵਿੱਚ ਵਧ ਕੇ 7.79 ਫ਼ੀਸਦੀ ਹੋ ਗਈ। ਮਈ 2014 ਵਿੱਚ ਮਹਿੰਗਾਈ ਦਰ 8.32 ਫ਼ੀਸਦੀ ਸੀ। ਇਸ ਸਿਖਰਾਂ ਦੀ ਮਹਿੰਗਾਈ ਕਾਰਨ ਆਮ ਲੋਕਾਂ ਦਾ ਬਜਟ ਵਿਗੜਿਆ ਪਿਆ ਹੈ ਤੇ ਆਮ ਲੋਕ ਮਹਿੰਗਾਈ ਦੀ ਚੱਕੀ 'ਚ ਪਿਸ ਰਿਹਾ ਹੈ। ਇਹ ਵੀ ਪੜ੍ਹੋ : ਇਸ ਸਕੂਲ ਦੀ ਦਸਵੀਂ ਦੀ ਪ੍ਰੀਖਿਆ ਹੋਈ ਰੱਦ, ਜਾਣੋ ਕਾਰਨThe annual rate of inflation was 15.08% (Provisional) for the month of April 2022 (Y-o-Y) as compared to 10.74% in April 2021: Govt of India — ANI (@ANI) May 17, 2022