ਹੁਣ ਪੋਸਟਮੈਨ ਘਰ -ਘਰ ਜਾ ਕੇ ਅਪਡੇਟ ਕਰਨਗੇ ਆਧਾਰ ਕਾਰਡ , ਸੈਂਟਰ ਜਾਣ ਦੀ ਟੈਨਸ਼ਨ ਖ਼ਤਮ
ਨਵੀਂ ਦਿੱਲੀ : ਆਧਾਰ ਕਾਰਡ ਧਾਰਕਾਂ ਦੇ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਕੋਈ ਵੀ ਵਿਅਕਤੀ ਘਰ ਬੈਠੇ ਆਪਣੇ ਆਧਾਰ ਨੰਬਰ (Aadhaar) ਨਾਲ ਜੁੜੇ ਮੋਬਾਈਲ ਨੰਬਰ ਨੂੰ ਅਸਾਨੀ ਨਾਲ ਬਦਲ ਸਕਦਾ ਹੈ। ਭਾਵ ਤੁਹਾਨੂੰ ਭੱਜਦੌੜ ਤੋਂ ਬਰੇਕ ਮਿਲੇਗੀ ਅਤੇ ਇਸ 'ਤੇ ਵੀ ਬਹੁਤ ਜ਼ਿਆਦਾ ਖਰਚਾ ਨਹੀਂ ਲੱਗੇਗਾ। ਪੋਸਟਮੈਨ ਜਾਂ ਡਾਕ ਦੇਣ ਵਾਲਾ ਡਾਕੀਆਂ ਇਸ ਵਿਚ ਤੁਹਾਡੀ ਮਦਦ ਕਰੇਗਾ। ਆਓ ਜਾਣਦੇ ਹਾਂ ਇਸ ਵਿਸ਼ੇਸ਼ ਸਹੂਲਤ ਬਾਰੇ ਜਿਸਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੰਚਾਰ ਮੰਤਰਾਲੇ ਨੇ ਇਸ ਨਵੀਂ ਸਹੂਲਤ ਦਾ ਐਲਾਨ ਕੀਤਾ ਹੈ।
[caption id="attachment_516877" align="aligncenter" width="299"]
ਹੁਣ ਪੋਸਟਮੈਨ ਘਰ -ਘਰ ਜਾ ਕੇ ਅਪਡੇਟ ਕਰਨਗੇ ਆਧਾਰ ਕਾਰਡ , ਸੈਂਟਰ ਜਾਣ ਦੀ ਟੈਨਸ਼ਨ ਖ਼ਤਮ[/caption]
ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵਿਦਿਆਰਥੀਆਂ ਲਈ ਇਸ ਤਾਰੀਕ ਤੋਂ ਖੁੱਲ੍ਹਣਗੇ ਸਕੂਲ
ਸੰਚਾਰ ਮੰਤਰਾਲੇ ਦੇ ਅਨੁਸਾਰ ਇਹ ਸੇਵਾ ਦੇਸ਼ ਭਰ ਵਿੱਚ 1.46 ਲੱਖ ਪੋਸਟਮੈਨ ਅਤੇ ਗ੍ਰਾਮੀਣ ਡਾਕ ਸੇਵਕਾਂ (ਜੀਡੀਐਸ) ਅਤੇ 650 ਇੰਡੀਆ ਪੋਸਟ ਪੇਮੈਂਟ ਬੈਂਕ (ਆਈਪੀਪੀਬੀ) ਨੈਟਵਰਕ ਪ੍ਰਦਾਨ ਕਰੇਗੀ। ਆਈਪੀਪੀਬੀ ਅਤੇ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ (ਯੂਆਈਏਆਈ) ਪੋਸਟਮੈਨ ਨੂੰ ਆਧਾਰ ਕਾਰਡ ਧਾਰਕਾਂ ਦੇ ਮੋਬਾਈਲ ਨੰਬਰ ਅਪਡੇਟ ਕਰਨ ਦੀ ਆਗਿਆ ਦੇਵੇਗੀ।
[caption id="attachment_516876" align="aligncenter" width="275"]
ਹੁਣ ਪੋਸਟਮੈਨ ਘਰ -ਘਰ ਜਾ ਕੇ ਅਪਡੇਟ ਕਰਨਗੇ ਆਧਾਰ ਕਾਰਡ , ਸੈਂਟਰ ਜਾਣ ਦੀ ਟੈਨਸ਼ਨ ਖ਼ਤਮ[/caption]
ਸੰਚਾਰ ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਹੈ, ‘ਹੁਣ ਨਿਵਾਸੀ ਆਧਾਰ ਧਾਰਕ ਘਰ ਬੈਠੇ ਪੋਸਟਮੈਨ ਰਾਹੀਂ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਵਿੱਚ ਅਪਡੇਟ ਕਰ ਸਕਦੇ ਹਨ। ਆਈਪੀਪੀਬੀ ਨਲਾਈਨ ਨੇ ਯੂਆਈਡੀਏਆਈ ਦੇ ਰਜਿਸਟਰਾਰ ਵਜੋਂ ਆਧਾਰ ਨੰਬਰ ਨੂੰ ਅਪਡੇਟ ਕਰਨ ਦੀ ਸੇਵਾ ਸ਼ੁਰੂ ਕੀਤੀ ਹੈ। ਮੰਤਰਾਲੇ ਦੇ ਅਨੁਸਾਰ ਹੁਣ ਲੋਕ ਡਾਕ ਘਰ ਦੀ ਮਦਦ ਨਾਲ ਘਰ ਬੈਠੇ ਆਪਣੇ ਮੋਬਾਇਲ ਨੰਬਰ ਨੂੰ ਅਪਡੇਟ ਕਰਨ ਦੀ ਸਹੂਲਤ ਹੀ ਪ੍ਰਾਪਤ ਕਰਨਗੇ, ਬਲਕਿ ਸਰਕਾਰਾਂ ਦੀਆਂ ਕਈ ਭਲਾਈ ਸਕੀਮਾਂ ਦਾ ਲਾਭ ਵੀ ਲੈ ਸਕਣਗੇ।
[caption id="attachment_516878" align="aligncenter" width="300"]
ਹੁਣ ਪੋਸਟਮੈਨ ਘਰ -ਘਰ ਜਾ ਕੇ ਅਪਡੇਟ ਕਰਨਗੇ ਆਧਾਰ ਕਾਰਡ , ਸੈਂਟਰ ਜਾਣ ਦੀ ਟੈਨਸ਼ਨ ਖ਼ਤਮ[/caption]
ਪੜ੍ਹੋ ਹੋਰ ਖ਼ਬਰਾਂ : ਮੀਂਹ ਨਾਲ ਡਿੱਗੀ ਮਕਾਨ ਦੀ ਛੱਤ , ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਹਾਲ ਹੀ ਵਿੱਚ ਆਧਾਰ ਜਾਰੀ ਕਰਨ ਵਾਲੀ ਸੰਸਥਾ UIDAI ਨੇ ਆਧਾਰ ਦੀਆਂ ਵੱਖ ਵੱਖ ਸਹੂਲਤਾਂ ਲਈ ਫੀਸ ਵਿੱਚ ਤਬਦੀਲੀ ਕੀਤੀ ਹੈ। ਨਵਾਂ ਆਧਾਰ ਪ੍ਰਾਪਤ ਕਰਨਾ ਅਜੇ ਵੀ ਮੁਫਤ ਹੈ ਪਰ ਜੇ ਤੁਸੀਂ ਆਪਣਾ ਪਤਾ ਬਦਲਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ 50 ਰੁਪਏ ਫੀਸ ਦੇਣੀ ਪਵੇਗੀ। ਜੇ ਤੁਸੀਂ ਬਾਇਓਮੈਟ੍ਰਿਕਸ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਹੋਰ ਜੇਬ ਢਿੱਲੀ ਕਰਨੀ ਪਏਗੀ,ਇਸ ਵਿਸ਼ੇਸ਼ ਸਹੂਲਤ ਲਈ 100 ਰੁਪਏ ਲਏ ਜਾਣਗੇ।
-PTCNews