ਦਿੱਲੀ 'ਚ ਲੱਗਿਆ ਦੇਸ਼ ਦਾ ਪਹਿਲਾ ਸਮੋਗ ਟਾਵਰ, ਜਾਣੋ ਕਿਵੇਂ ਕਰੇਗਾ ਹਵਾ ਨੂੰ ਸਾਫ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਨਾਟ ਪਲੇਸ ਵਿਖੇ ਦੇਸ਼ ਦੇ ਪਹਿਲੇ ਸਮੋਗ ਟਾਵਰ ਦਾ ਉਦਘਾਟਨ ਕੀਤਾ। ਦੱਸ ਦੇਈਏ ਕਿ ਇਹ ਟਾਵਰ 24 ਮੀਟਰ ਉੱਚਾ ਹੈ ਅਤੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹਵਾ ਨੂੰ ਸਾਫ਼ ਕਰੇਗਾ। ਇਸ ਉਦਘਾਟਨ ਦੌਰਾਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਉਨ੍ਹਾਂ ਦੇ ਨਾਲ ਮੌਜੂਦ ਸਨ। ਦਿੱਲੀ ਸਰਕਾਰ ਨੇ ਇਸ ਟਾਵਰ ਨੂੰ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਹੈ। ਜੇ ਇਹ ਪ੍ਰੋਜੈਕਟ ਸਫਲ ਹੁੰਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਲੋਕ ਅਜਿਹੇ ਹੋਰ ਸਮੌਗ ਟਾਵਰ ਵੇਖ ਸਕਦੇ ਹਨ।
ਇੱਥੇ ਪੜ੍ਹੋ ਖ਼ਬਰਾਂ: ਅਫਗਾਨਿਸਤਾਨ 'ਚੋਂ ਚਾਰ ਜਹਾਜ਼ਾਂ ਰਾਹੀਂ ਕੱਢੇ ਨਾਗਰਿਕ, ਹੁਣ ਤੱਕ 392 ਲੋਕਾਂ ਨੂੰ ਕੀਤਾ ਏਅਰਲਿਫਟ
ਅਰਵਿੰਦ ਕੇਜਰੀਵਾਲ ਨੇ ਕਿਹਾ, 'ਪ੍ਰਦੂਸ਼ਣ ਨਾਲ ਲੜਨ ਅਤੇ ਦਿੱਲੀ ਦੀ ਹਵਾ ਨੂੰ ਸਾਫ ਕਰਨ ਲਈ ਦਿੱਲੀ ਵਿੱਚ ਦੇਸ਼ ਦਾ ਪਹਿਲਾ ਸਮੋਗ ਟਾਵਰ ਲਗਾਇਆ ਗਿਆ ਹੈ। ਅਸੀਂ ਇਹ ਟੈਕਨਾਲੌਜੀ ਅਮਰੀਕਾ ਤੋਂ ਆਯਾਤ ਕੀਤੀ ਹੈ। ਇਹ ਟਾਵਰ 24 ਮੀਟਰ ਉੱਚਾ ਹੈ ਅਤੇ ਇਹ 1 ਕਿਲੋਮੀਟਰ ਦੇ ਘੇਰੇ ਦੀ ਹਵਾ ਨੂੰ ਸਾਫ਼ ਕਰੇਗਾ।
ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ 20 ਮੀਟਰ ਤੋਂ ਜ਼ਿਆਦਾ ਉੱਚਾ ਇਹ ਟਾਵਰ ਇਸਦੇ ਆਲੇ ਦੁਆਲੇ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦਾ ਕੰਮ ਕਰੇਗਾ ਅਤੇ ਮਾਨਸੂਨ ਤੋਂ ਬਾਅਦ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਪਹਿਲਾਂ, ਰਾਏ ਨੇ ਕਿਹਾ ਸੀ ਕਿ ਕੋਵਿਡ ਮਹਾਂਮਾਰੀ ਦੇ ਕਾਰਨ ਸਮੋਗ ਟਾਵਰ ਦੇ ਨਿਰਮਾਣ ਵਿੱਚ ਦੇਰੀ ਹੋਈ ਸੀ। ਦਿੱਲੀ ਮੰਤਰੀ ਮੰਡਲ ਨੇ ਪਿਛਲੇ ਸਾਲ ਅਕਤੂਬਰ ਵਿੱਚ ਪਾਇਲਟ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਸੀ। ਸਮੋਗ ਟਾਵਰ ਇੱਕ ਹਜ਼ਾਰ ਕਿਊਬਿਕ ਮੀਟਰ ਹਵਾ ਨੂੰ ਪ੍ਰਤੀ ਸਕਿੰਟ ਸ਼ੁੱਧ ਕਰੇਗਾ।
ਪੜ੍ਹੋ ਹੋਰ ਖ਼ਬਰਾਂ : ਪਾਕਿਸਤਾਨ ਸਰਕਾਰ ਨੇ ਸਿੱਖ ਸ਼ਰਧਾਲੂਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਦੀ ਦਿੱਤੀ ਇਜਾਜ਼ਤ
ਰਾਜਧਾਨੀ ਦੇ ਪਹਿਲੇ ਸਮੋਗ ਟਾਵਰ ਦੀ ਉਚਾਈ 24 ਮੀਟਰ ਹੈ। ਇਹ ਪ੍ਰਤੀ ਸਕਿੰਟ 1000 ਕੁਬਿਕ ਮੀਟਰ ਹਵਾ ਨੂੰ ਸਾਫ਼ ਕਰੇਗਾ। ਟਾਵਰ ਰਾਹੀਂ ਇੱਕ ਕਿਲੋਮੀਟਰ ਦੇ ਘੇਰੇ ਵਿੱਚ ਹਵਾ ਸਾਫ਼ ਕੀਤੀ ਜਾਏਗੀ। ਸਮੋਗ ਟਾਵਰ ਵਿੱਚ 40 ਪੱਖੇ ਲਗਾਏ ਗਏ ਹਨ। ਇਸ ਤੋਂ ਇਲਾਵਾ 5000 ਏਅਰ ਫਿਲਟਰ ਲਗਾਏ ਗਏ ਹਨ।
-PTCNews