ਟੋਕੀਓ : ਟੋਕੀਓ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਤੋਂ ਖੁੰਝ ਗਈ ਹੈ।ਅਰਜਨਟੀਨਾ ਨੇ ਹਾਕੀ ਸੈਮੀਫਾਈਨਲ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ 2-1 ਨਾਲ ਹਰਾਇਆ ਹੈ ਅਤੇ ਅਰਜਨਟੀਨਾ ਨੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਹੁਣ ਭਾਰਤ ਦਾ ਕਾਂਸੇ ਦੇ ਤਗਮੇ ਲਈ ਗ੍ਰੇਟ ਬ੍ਰਿਟੇਨ ਨਾਲ ਮੁਕਾਬਲਾ ਹੋਵੇਗਾ।
[caption id="attachment_520595" align="aligncenter" width="300"]

Tokyo Olympics : ਭਾਰਤੀ ਮਹਿਲਾ ਹਾਕੀ ਟੀਮ ਨੇ ਫ਼ਿਰ ਰਚਿਆ ਇਤਿਹਾਸ , ਫਾਈਨਲ 'ਚ ਬਣਾਈ ਜਗ੍ਹਾ[/caption]
ਪੜ੍ਹੋ ਹੋਰ ਖ਼ਬਰਾਂ :
ਨੀਰਜ ਚੋਪੜਾ ਨੇ ਉਸ ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ , ਜਿਸਨੇ ਕਿਹਾ ਸੀ- ਮੈਨੂੰ ਹਰਾਉਣਾ ਮੁਸ਼ਕਲ ਹੈ
ਇਸ ਮੁਕਾਬਲੇ ਵਿੱਚ ਟੀਮ ਇੰਡੀਆ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਭਾਰਤ ਦੀ ਗੁਰਜੀਤ ਕੌਰ ਨੇ ਸ਼ੁਰੂਆਤੀ ਮਿੰਟਾਂ ਵਿੱਚ ਹੀ ਗੋਲ ਕੀਤਾ। ਗੋਲ ਤੋਂ ਬਾਅਦ ਅਰਜਨਟੀਨਾ ਨੇ ਬਹੁਤ ਹਮਲਾਵਰ ਖੇਡ ਦਿਖਾਈ ਪਰ ਭਾਰਤੀ ਟੀਮ ਸ਼ਾਨਦਾਰ ਬਚਾਅ ਕਰਦੀ ਰਹੀ ਅਤੇ ਅਰਜਨਟੀਨਾ ਨੂੰ ਕੋਈ ਮੌਕਾ ਨਹੀਂ ਦਿੱਤਾ।
[caption id="attachment_520594" align="aligncenter" width="300"]

Tokyo Olympics : ਭਾਰਤੀ ਮਹਿਲਾ ਹਾਕੀ ਟੀਮ ਨੇ ਫ਼ਿਰ ਰਚਿਆ ਇਤਿਹਾਸ , ਫਾਈਨਲ 'ਚ ਬਣਾਈ ਜਗ੍ਹਾ[/caption]
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ। ਵਿਸ਼ਵ ਦੀ ਨੰਬਰ ਟੀਮ ਬੈਲਜੀਅਮ ਨੇ ਮੰਗਲਵਾਰ ਨੂੰ ਖੇਡੇ ਗਏ ਸੈਮੀਫਾਈਨਲ ਵਿੱਚ ਭਾਰਤੀ ਟੀਮ ਨੂੰ 5-2 ਨਾਲ ਹਰਾ ਕੇ ਖਿਤਾਬੀ ਮੈਚ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਸੀ। ਟੀਮ ਇੰਡੀਆ ਕੋਲ ਅਜੇ ਤਮਗਾ ਜਿੱਤਣ ਦਾ ਮੌਕਾ ਹੈ। ਉਹ ਹੁਣ ਕਾਂਸੀ ਦੇ ਤਮਗੇ ਲਈ ਖੇਡੇਗੀ।
[caption id="attachment_520596" align="aligncenter" width="300"]

Tokyo Olympics : ਭਾਰਤੀ ਮਹਿਲਾ ਹਾਕੀ ਟੀਮ ਨੇ ਫ਼ਿਰ ਰਚਿਆ ਇਤਿਹਾਸ , ਫਾਈਨਲ 'ਚ ਬਣਾਈ ਜਗ੍ਹਾ[/caption]
ਦੱਸ ਦੇਈਏ ਕਿ ਟੋਕੀਓ ਓਲੰਪਿਕਸ ਦਾ ਅੱਜ 13ਵਾਂ ਦਿਨ ਹੈ। ਭਾਰਤੀ ਪਹਿਲਵਾਨਾਂ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਵੀ ਕੁਮਾਰ ਦਹੀਆ ਨੇ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਪੱਕਾ ਕਰ ਦਿੱਤਾ ਹੈ। ਉਸ ਨੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੀਪਕ ਪੂਨੀਆ ਪੁਰਸ਼ਾਂ ਦੀ ਫ੍ਰੀਸਟਾਈਲ 86 ਕਿਲੋਗ੍ਰਾਮ ਵਰਗ ਦਾ ਸੈਮੀਫਾਈਨਲ ਮੈਚ ਹਾਰ ਗਿਆ ਹੈ। ਉਸ ਨੂੰ ਅਮਰੀਕਾ ਦੇ ਟੇਲਰ ਡੇਵਿਡ ਮੌਰਿਸ ਨੇ ਹਰਾਇਆ ਹੈ। ਦੀਪਕ ਇਹ ਮੈਚ 0-10 ਨਾਲ ਹਾਰ ਗਿਆ ਹੈ।
-PTCNews