Sat, Dec 13, 2025
Whatsapp

ਪਿਆਰ ਨੇ ਤੋੜੀਆਂ ਸਰਹੱਦਾਂ , ਭਾਰਤੀ ਮੁਟਿਆਰ ਨੇ ਪਾਕਿਸਤਾਨ 'ਚ ਕਰਵਾਇਆ ਨਿਕਾਹ

Reported by:  PTC News Desk  Edited by:  Shanker Badra -- November 28th 2021 02:06 PM
ਪਿਆਰ ਨੇ ਤੋੜੀਆਂ ਸਰਹੱਦਾਂ , ਭਾਰਤੀ ਮੁਟਿਆਰ ਨੇ ਪਾਕਿਸਤਾਨ 'ਚ ਕਰਵਾਇਆ ਨਿਕਾਹ

ਪਿਆਰ ਨੇ ਤੋੜੀਆਂ ਸਰਹੱਦਾਂ , ਭਾਰਤੀ ਮੁਟਿਆਰ ਨੇ ਪਾਕਿਸਤਾਨ 'ਚ ਕਰਵਾਇਆ ਨਿਕਾਹ

ਅੰਮ੍ਰਿਤਸਰ : ਦੁਨੀਆ ‘ਚ ਤੁਸੀਂ ਅਜਿਹਾ ਪਿਆਰ ਨਹੀਂ ਦੇਖਿਆ ਹੋਵੇਗਾ ,ਜਿਸਨੇ ਸਰਹੱਦੀ ਤੇ ਮਜ਼ਹਬੀ ਬੇੜੀਆਂ ਤੋੜ ਕੇ ਆਪਣੇ ਪਿਆਰ ਵੱਲ ਗਈ ਹੈ। ਇਹ ਕਹਾਣੀ ਕੋਲਕਾਤਾ ਦੀ ਰਹਿਣ ਵਾਲੀ ਇੱਕ ਗੂੰਗੀ -ਬੋਲੀ ਔਰਤ ਦੀ ਹੈ, ਜਿਸਨੇ ਪਾਕਿਸਤਾਨ ‘ਚ ਰਹਿੰਦੇ ਇੱਕ ਵਿਅਕਤੀ ਨਾਲ ਪਿਆਰ ਕੀਤਾ ਅਤੇ ਉਸ ਨਾਲ ਵਿਆਹ ਕਰਵਾ ਲਿਆ ਹੈ। ਜਿੱਥੇ ਪਿਆਰ ਹੋਵੇ ,ਉੱਥੇ ਸਰਹੱਦਾਂ ਮਾਇਨੇ ਨਹੀਂ ਰੱਖਦੀਆਂ। [caption id="attachment_553093" align="aligncenter" width="275"] ਪਿਆਰ ਨੇ ਤੋੜੀਆਂ ਸਰਹੱਦਾਂ , ਭਾਰਤੀ ਮੁਟਿਆਰ ਨੇ ਪਾਕਿਸਤਾਨ 'ਚ ਕਰਵਾਇਆ ਨਿਕਾਹ[/caption] ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 17 ਨਵੰਬਰ ਨੂੰ ਪਾਕਿਸਤਾਨ ਗਏ ਸ਼ਰਧਾਲੂਆਂ ਦੇ ਜੱਥੇ 'ਚ ਸ਼ਾਮਿਲ ਭਾਰਤੀ ਮੂਲ ਦੀ ਇੱਕ ਗੂੰਗੀ -ਬੋਲੀ ਔਰਤ ਪਰਮਜੀਤ ਕੌਰ ਨੇ ਲਾਹੌਰ ਵਿੱਚ ਨਿਕਾਹ ਕਰਵਾ ਲਿਆ ਹੈ। ਲਾਹੌਰ ਦੀ ਇੱਕ ਮਸਜਿਦ ਵਿੱਚ ਉਸ ਨੇ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਨਿਕਾਹ ਕਰਵਾਇਆ ਹੈ। [caption id="attachment_553097" align="aligncenter" width="1280"] ਪਿਆਰ ਨੇ ਤੋੜੀਆਂ ਸਰਹੱਦਾਂ , ਭਾਰਤੀ ਮੁਟਿਆਰ ਨੇ ਪਾਕਿਸਤਾਨ 'ਚ ਕਰਵਾਇਆ ਨਿਕਾਹ[/caption] ਮਿਲੀ ਜਾਣਕਾਰੀ ਅਨੁਸਾਰ ਭਾਰਤ ਤੋਂ ਦਿੱਲੀ ਦਾ ਵੀਜ਼ਾ ਲਗਵਾ ਕੇ ਪਾਕਿਸਤਾਨ ਗਈ ਕੋਲਕਾਤਾ ਦੀ ਰਹਿਣ ਵਾਲੀ ਚਾਲੀ ਸਾਲਾ ਪਰਮਜੀਤ ਕੌਰ ਪਿਛਲੇ ਦੋ ਸਾਲਾਂ ਤੋਂ ਇੰਟਰਨੈੱਟ ਮੀਡੀਆ ਰਾਹੀਂ ਪਾਕਿਸਤਾਨੀ ਵਿਅਕਤੀ ਨਾਲ ਜੁੜੀ ਹੋਈ ਸੀ। ਪਿਆਰ ਨਾ ਸਰਹੱਦ ਦੇਖਦਾ ਹੈ, ਨਾ ਜਾਤ ਤੇ ਨਾ ਹੀ ਧਰਮ। ਪਰਮਜੀਤ ਨੇ ਉੱਥੇ ਇਸਲਾਮ ਕਬੂਲ ਕਰ ਲਿਆ ਹੈ। [caption id="attachment_553094" align="aligncenter" width="508"] ਪਿਆਰ ਨੇ ਤੋੜੀਆਂ ਸਰਹੱਦਾਂ , ਭਾਰਤੀ ਮੁਟਿਆਰ ਨੇ ਪਾਕਿਸਤਾਨ 'ਚ ਕਰਵਾਇਆ ਨਿਕਾਹ[/caption] ਹਾਲਾਂਕਿ ਪੁਲਿਸ ਨੇ ਪਰਮਜੀਤ ਕੌਰ ਨੂੰ ਅਜੇ ਤੱਕ ਉੱਥੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤੀ ਪੰਜਾਬ ਦੇ ਬਲਾਚੌਰ ਸ਼ਹਿਰ ਦੀ ਰਹਿਣ ਵਾਲੀ ਕਿਰਨ ਬਾਲਾ ਨਾਂ ਦੀ ਔਰਤ ਨੇ ਜਥੇ 'ਚ ਜਾ ਕੇ ਪਾਕਿਸਤਾਨ ਦੇ ਇਕ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਕਹਿੰਦੇ ਹਨ ਪਿਆਰ ਹੱਦਾਂ ਸਰਹੱਦਾਂ ਨਹੀਂ ਵੇਖਦਾ ਜਦੋਂ ਹੁੰਦਾ ਹੈ ਤਾਂ ਸੱਤ ਸਮੁੰਦਰ ਪਾਰ ਬੈਠੇ ਦੋ ਦਿਲਾਂ ਵਿੱਚ ਪਿਆਰ ਦਾ ਅੰਕੁਰ ਫੁੱਟ ਪੈਂਦਾ ਹੈ। [caption id="attachment_553096" align="aligncenter" width="750"] ਪਿਆਰ ਨੇ ਤੋੜੀਆਂ ਸਰਹੱਦਾਂ , ਭਾਰਤੀ ਮੁਟਿਆਰ ਨੇ ਪਾਕਿਸਤਾਨ 'ਚ ਕਰਵਾਇਆ ਨਿਕਾਹ[/caption] ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਰਹਿਣ ਵਾਲੀ ਕਿਰਨ ਸਰਜੀਤ ਅਤੇ ਹਰਿਆਣਾ ਦੇ ਪਰਵਿੰਦਰ ਸਿੰਘ ਨੇ ਪਿਆਰ ਦੀਆਂ ਸਰਹੱਦਾਂ ਤੋੜਦੇ ਹੋਏ ਵਿਆਹ ਕਰਵਾ ਲਿਆ ਸੀ। ਉਹ ਆਪਣੇ ਪਰਿਵਾਰ ਨਾਲ ਟਰੇਨ ਰਾਹੀਂ ਪਾਕਿਸਤਾਨ ਦੇ ਸਿਆਲਕੋਟ ਜ਼ਿਲੇ ਤੋਂ ਦਿੱਲੀ ਪਹੁੰਚਣ ਤੋਂ ਬਾਅਦ ਸਮਾਣਾ ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚ ਗਈ ਸੀ।ਜਿਥੇ ਕਿਰਨ ਸਰਜੀਤ ਨੇ ਪਟਿਆਲਾ ਦੇ ਗੁਰਦੁਆਰਾ ਖੇਲ੍ਹ ਸਾਹਿਬ ਵਿਚ ਅੰਬਾਲਾ ਦੇ ਪਿੰਡ ਤੇਪਲਾਂ ਨਿਵਾਸੀ ਪਰਵਿੰਦਰ ਸਿੰਘ ਨਾਲ ਸਿੱਖ ਰੀਤੀ-ਰਿਵਾਜਾਂ ਅਨੁਸਾਰ ਵਿਆਹ ਦੇ ਬੰਧਨ ਵਿਚ ਬੱਝ ਗਈ ਸੀ। -PTCNews


Top News view more...

Latest News view more...

PTC NETWORK
PTC NETWORK