ਭਾਰਤੀ ਰੇਲਵੇ ਨੇ 10 ਫਰਵਰੀ ਤੱਕ ਇਹ ਟ੍ਰੇਨਾਂ ਕੀਤੀਆਂ ਰੱਦ, ਜਾਣੋ
ਚੰਡੀਗੜ੍ਹ: ਭਾਰਤੀ ਰੇਲਵੇ ਨੇ 1 ਫਰਵਰੀ ਤੋਂ 10 ਫਰਵਰੀ ਤੱਕ ਚੱਲਣ ਵਾਲੀਆਂ ਕਈ ਟ੍ਰੇਨਾਂ ਰੱਦ ਕੀਤੀਆਂ ਹਨ। ਭਾਰਤੀ ਰੇਲਵੇ ਨੇ ਦੱਸਿਆਂ ਹੈ ਕਿ ਰੇਲਵੇ ਲਾਈਨਾਂ ਦੀ ਮੁਰੰਮਤ ਅਤੇ ਕਈ ਥਾਵਾਂ ਉੱਤੇ ਨਿਰਮਾਣ ਕਾਰਜ ਚੱਲ ਰਿਹਾ ਹੈ ਜਿਸ ਕਰਕੇ ਕਈ ਟ੍ਰੇਨਾਂ ਰੱਦ ਕੀਤੀਆਂ ਹਨ। ਭਾਰਤੀ ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਿਲਾਸਪੁਰ ਦੇ ਦੱਖਣ ਪੂਰਬੀ ਮੱਧ ਰੇਲਵੇ ਦੇ ਜ਼ੈਥਰੀ-ਚੁੱਲ੍ਹਾ ਰੇਲਵੇ ਸੈਕਸ਼ਨ 'ਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ।ਟ੍ਰੇਨਾਂ ਦੀ ਸੂਚੀ ਵਿੱਚ ਬਿਲਾਸਪੁਰ-ਭੋਪਾਲ ਅਤੇ ਜੰਮੂ ਤਵੀ-ਦੁਰਗ ਐਕਸਪ੍ਰੈਸ ਵੀ ਸ਼ਾਮਿਲ ਹਨ। ਮੱਧ ਪ੍ਰਦੇਸ਼ ਤੋਂ ਲੰਘਣ ਵਾਲੀਆਂ ਜ਼ਿਆਦਾਤਰ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ ਕਿਉਂਕਿ ਰੇਲਵੇ ਦਾ ਕਹਿਣਾ ਹੈ ਕਿ ਇਸ ਰੂਟ 'ਤੇ ਕੰਮ ਚੱਲ ਰਿਹਾ ਹੈ ਜਿਸ ਕਰਕੇ ਇਸ ਰੂਟ ਉੱਤੇ ਚੱਲਣ ਵਾਲੀਆਂ ਟਰੇਨਾਂ ਰੱਦ ਰਹਿਣਗੀਆਂ। ਟ੍ਰੇਨਾਂ ਰੱਦ ਹੋਣ ਨੂੰ ਲੈ ਕੇ ਭਾਰਤੀ ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰੇਲਵੇ ਦੀ ਇਨਕੁਆਰੀ ਸਰਵਿਸ ਜਾਂ ਰੇਲ ਦੀ ਸਾਈਟ ਉੱਤੇ ਟਰੇਨ ਬਾਰੇ ਜਾਣਕਾਰੀ ਲੈ ਸਕਦੇ ਹੋ। ਇਹ ਵੀ ਪੜ੍ਹੋ:ਬਲਵੰਤ ਸਿੰਘ ਰਾਜੋਆਣਾ ਦਾ ਵੱਡਾ ਬਿਆਨ, ਜਾਣੋ ਸ਼੍ਰੋਮਣੀ ਅਕਾਲੀ ਦਲ ਬਾਰੇ ਕੀ ਕਿਹਾ -PTC News